ਭੂਆ ਆਪਣੇ ਅਪਾਹਿਜ ਮੁੰਡੇ ਨਾਲ ਕਰ ਰਹੀ ਸੀ ਆਪਣੀ ਨਾਬਾਲਿਗ ਭਤੀਜੀ ਦਾ ਵਿਆਹ, ਮੌਕੇ ‘ਤੇ ਪਹੁੰਚੀ ਪੁਲਿਸ

  • ਫੁੱਲਾਂ ਵਾਲੀ ਕਾਰ ਅਤੇ ਮੁੰਡੇ ਦੇ ਮੱਥੇ ਤੇ ਸੱਜਿਆ ਰਹਿ ਗਿਆ ਸਿਹਰਾ, ਮੌਕੇ ਤੇ ਪਹੁੰਚ ਗਈ ਪੁਲਿਸ
  • ਵਿਆਹ ਵਾਲੀ ਕੁੜੀ ਦੀ ਉਮਰ 16 ਸਾਲ ਹੋਣ ਕਰਕੇ ਪੁਲਿਸ ਨੇ ਵਿਆਹ ਵਾਲੀ ਕੁੜੀ ਨੂੰ ਲਿਆ ਹਿਰਾਸਤ ਵਿੱਚ

ਅੰਮ੍ਰਿਤਸਰ, 21 ਜਨਵਰੀ 2024 – 7 ਜਨਮਾਂ ਦਾ ਸਾਥ ਨਿਭਾਉਣ ਦਾ ਵਾਅਦਾ ਕਰਕੇ ਵਿਆਹ ਦੇ ਬੰਧਨ ਵਿੱਚ ਇੱਕ ਲੜਕਾ ਤੇ ਲੜਕੀ ਬਜਦੇ ਨੇ ਲੇਕਿਨ ਅਜਿਹੇ ਕਲਯੁਗ ਸਮੇਂ ਦੇ ਵਿੱਚ ਹੁਣ ਭੈਣ-ਭਰਾ ਵੀ ਵਿਆਹ ਕਰਵਾਉਂਦੇ ਦਿਖਾਈ ਦੇ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਦੇ ਵਿੱਚ ਇੱਕ ਭੂਆ ਵੱਲੋਂ ਆਪਣੀ ਹੀ ਭਤੀਜੀ ਦਾ ਵਿਆਹ ਆਪਣੇ ਅਪਾਹਿਜ ਲੜਕੇ ਨਾਲ ਕਰਵਾਉਣ ਜਾ ਰਹੀ ਸੀ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਸਦੀ ਭਤੀਜੀ ਦੀ ਉਮਰ ਵੀ ਮਹਿਜ 16 ਸਾਲ ਹੈ ਅਤੇ ਇਸ ਗੱਲ ਦੀ ਖਬਰ ਜਦੋਂ ਇੱਕ ਸਮਾਜ ਸੇਵੀ ਸੰਸਥਾ ਨੂੰ ਲੱਗੀ ਤਾਂ ਉਹ ਪੁਲਿਸ ਨੂੰ ਲੈ ਕੇ ਵਿਆਹ ਸਮਾਗਮ ਵਿੱਚ ਪਹੁੰਚ ਗਏ, ਜਿਸ ਤੋਂ ਬਾਅਦ ਕਾਫੀ ਹਾਈ ਵੋਲਟ ਡਰਾਮਾ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲੜਕੀ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।

ਅੰਮ੍ਰਿਤਸਰ ਦੇ ਮੋਕਮਪੁਰਾ ਇਲਾਕੇ ਵਿੱਚ ਉਸ ਸਮੇਂ ਹਾਈ ਵੋਲਟ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ 16 ਸਾਲ ਦੀ ਨਾਬਾਲਿਗ ਲੜਕੀ ਦਾ ਵਿਆਹ ਇੱਕ ਅਪਾਹਿਜ਼ ਲੜਕੇ ਨਾਲ ਹੋਣ ਜਾ ਰਿਹਾ ਸੀ। ਇਸ ਦੀ ਖਬਰ ਸਮਾਜਸੇਵੀ ਸੰਸਥਾ ਨੂੰ ਪਹੁੰਚੀ ਤਾਂ ਸਮਾਜ ਸੇਵੀ ਸੰਸਥਾ ਵੱਲੋਂ ਪੁਲਿਸ ਨੂੰ ਨਾਲ ਲਿਜਾ ਕੇ ਮੌਕੇ ਤੇ ਵਿਆਹ ਨੂੰ ਰੁਕਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਆਹ ਵਾਲੇ ਲੜਕੇ ਦੀ ਮਾਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਸ ਲੜਕੀ ਨਾਲ ਵਿਆਹ ਹੋ ਰਿਹਾ ਉਹ ਉਸ ਦੀ ਭਤੀਜੀ ਹੀ ਹੈ ਅਤੇ ਉਸਦਾ ਲੜਕਾ ਅਪਾਹਿਜ ਹੈ ਅਤੇ ਉਨਾਂ ਦੀ ਆਪਸੀ ਰਜ਼ਾਮੰਦੀ ਦੇ ਨਾਲ ਹੀ ਇਹ ਵਿਆਹ ਹੋਣ ਜਾ ਰਿਹਾ ਸੀ ਲੇਕਿਨ ਮੌਕੇ ਤੇ ਪੁਲਿਸ ਨੇ ਅਤੇ ਸਮਾਜ ਸੇਵੀ ਸੰਸਥਾ ਨੇ ਪਹੁੰਚ ਕੇ ਇਸ ਵਿਆਹ ਨੂੰ ਰੁਕਵਾ ਦਿੱਤਾ।

ਉਹਨਾਂ ਕਿਹਾ ਕਿ ਸਾਡੀ ਗਲਤੀ ਹੈ ਕਿ ਅਸੀਂ ਨਾਬਾਲਿਕ ਲੜਕੀ ਦਾ ਵਿਆਹ ਕਰਵਾ ਰਹੇ ਸੀ, ਇਸ ਦੇ ਨਾਲ ਹੀ ਬੋਲਦੇ ਹੋਏ ਲੜਕੇ ਦੀ ਮਾਤਾ ਨੇ ਦੱਸਿਆ ਕਿ ਉਸਦਾ ਲੜਕਾ ਅਪਾਹਜ ਹੈ ਅਤੇ ਉਸਦੇ ਦਿਮਾਗ ਤੇ ਸੱਟ ਲੱਗੀ ਹੋਈ ਹੈ ਜਿਸ ਕਰਕੇ ਉਹ ਚੱਲ ਫਿਰ ਵੀ ਨਹੀਂ ਸਕਦਾ ਅਤੇ ਹੁਣ ਉਹ ਹੱਥ ਜੋੜ ਕੇ ਆਪਣੀ ਗਲਤੀ ਜਰੂਰ ਮੰਨਦੇ ਹਨ।

ਦੂਸਰੇ ਪਾਸੇ ਇਸ ਮਾਮਲੇ ਚ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਸਮਾਜਸੇਵੀ ਸੰਸਥਾ ਵੱਲੋਂ ਤੇ ਡੀਸੀ ਦਫਤਰ ਤੋਂ ਜਾਣਕਾਰੀ ਮਿਲੀ ਸੀ ਕਿ ਮੁਹਕਮਪੁਰਾ ਇਲਾਕੇ ਵਿੱਚ ਨਬਾਲਿਕ ਲੜਕੀ ਦਾ ਵਿਆਹ ਉਸਦੇ ਹੀ ਮਾਮੇ ਦੇ ਲੜਕੇ ਦੇ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਸੰਬੰਧ ਵਿੱਚ ਪੁਲਿਸ ਨੇ ਮੌਕੇ ਤੇ ਜਾ ਕੇ ਰੇਡ ਕਰਕੇ ਇਸ ਵਿਆਹ ਨੂੰ ਰੁਕਵਾਇਆ ਹੈ ਅਤੇ ਫਿਲਹਾਲ ਹੁਣ ਵਿਆਹ ਵਾਲੀ ਲੜਕੀ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਵਿਆਹ ਵਾਲਾ ਲੜਕਾ ਖੁਦ ਅਪਾਹਿਜ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੌਜਵਾਨ ਨੇ ਰੇਲ ਗੱਡੀ ਅੱਗੇ ਮਾਰੀ ਛਾਲ: ਮੌਕੇ ‘ਤੇ ਹੀ ਮੌ+ਤ

ਸੁਖਬੀਰ ਬਾਦਲ ਵੱਲੋਂ ਨੌਜਵਾਨ ਆਗੂ ਰਣਬੀਰ ਢਿੱਲੋਂ ਰਾਣਾ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਨਿਯੁਕਤ