ਅੰਮ੍ਰਿਤਸਰ, 9 ਅਗਸਤ 2024 – ਸਿੱਖ ਇਤਿਹਾਸ ਸੱਚਖੰਡ ਨਾਲ ਸਬੰਧਤ ਫਿਲਮ ਬੀਬੀ ਰਜਨੀ ਦੀ ਸਟਾਰ ਕਾਸਟ ਜਸ ਬਾਜਵਾ ਅਤੇ ਰੂਪੀ ਗਿੱਲ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਇਸ ਮੌਕੇ ਫਿਲਮ ਦੀ ਟੀਮ ਨੇ ਗੁਰੂ ਘਰ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਬੂਟੇ ਵੀ ਵੰਡੇ।
ਸਟਾਰ ਕਾਸਟ ਨੇ ਦੱਸਿਆ ਕਿ ਸਾਡੇ ਸਿੱਖ ਇਤਿਹਾਸ ਨਾਲ ਸਬੰਧਤ ਬੀਬੀ ਰਜਨੀ ਦੀ ਫਿਲਮ ਰਿਲੀਜ਼ ਹੋਣ ਵਾਲੀ ਹੈ, ਜਿਸ ਦੀ ਸਫਲਤਾ ਲਈ ਉਹ ਅਰਦਾਸ ਕਰਨ ਆਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬੀਬੀ ਰਜਨੀ ਦੀ ਇਹ ਫਿਲਮ 30 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਫਿਲਮ ਦੀ ਸਟਾਰ ਕਾਸਟ ਨੇ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸਿੱਖ ਇਤਿਹਾਸ ਨਾਲ ਜੋੜਨਾ ਸਾਡਾ ਫਰਜ਼ ਹੈ, ਤਾਂ ਜੋ ਉਹ ਇਤਿਹਾਸ ਬਾਰੇ ਜਾਣ ਸਕਣ। ਇਸ ਦੇ ਨਾਲ ਹੀ ਜਸ ਬਾਜਵਾ ਅਤੇ ਰੂਪੀ ਗਿੱਲ ਨੇ ਕਿਹਾ ਕਿ ਅਸੀਂ ਆਪਣਾ ਫਰਜ਼ ਨਿਭਾਇਆ ਹੈ, ਪੂਰੀ ਟੀਮ ਨੇ ਇਸ ਫਿਲਮ ਨੂੰ ਬਹੁਤ ਪਿਆਰ ਅਤੇ ਸਤਿਕਾਰ ਨਾਲ ਤਿਆਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਹ ਦੇਸ਼-ਵਿਦੇਸ਼ ਵਿੱਚ ਵਸਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਫਿਲਮ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਉਣ ਤਾਂ ਜੋ ਉਹ ਆਪਣੇ ਇਤਿਹਾਸ ਬਾਰੇ ਜਾਣ ਸਕਣ। ਇਸ ਮੌਕੇ ਫਿਲਮ ਦੀ ਸਟਾਰ ਕਾਸਟ ਨੇ ਗੁਰੂ ਘਰ ਵਿੱਚ ਬੂਟੇ ਵੀ ਵੰਡੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਾਤਾਵਰਨ ਨੂੰ ਸਿਹਤਮੰਦ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
ਸਟਾਰਕਾਸਟ ਜਸ ਬਾਜਵਾ ਅਤੇ ਰੂਪੀ ਗਿੱਲ ਨੇ ਕਿਹਾ ਕਿ ਇਹ ਫਿਲਮ ਸਿੱਖ ਇਤਿਹਾਸ ਨਾਲ ਸਬੰਧਤ ਹੈ ਅਤੇ ਹਰ ਸਿੱਖ ਬੀਬੀ ਰਜਨੀ ਦੇ ਇਤਿਹਾਸ ਨੂੰ ਜਾਣਦਾ ਹੈ, ਉਹ ਫਿਲਮ ਦੀ ਸਫਲਤਾ ਲਈ ਅਰਦਾਸ ਕਰਨ ਲਈ ਅੱਜ ਗੁਰੂ ਮਹਾਰਾਜ ਦੇ ਘਰ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਹ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਆਉਂਦੇ ਰਹੇ ਹਨ ਪਰ ਇਸ ਵਾਰ ਉਹ ਆਪਣੀ ਫਿਲਮ ਬੀਬੀ ਰਜਨੀ ਦੀ ਰਿਲੀਜ਼ ਤੋਂ ਪਹਿਲਾਂ ਆਏ ਹਨ।
ਇਸ ਫਿਲਮ ਦੀ ਕਹਾਣੀ ਜੋ ਪਹਿਲਾਂ ਸ਼੍ਰੋਮਣੀ ਕਮੇਟੀ ਅਤੇ ਹੋਰ ਧਾਰਮਿਕ ਸੰਸਥਾਵਾਂ ਰਾਹੀਂ ਪੜ੍ਹੀ ਗਈ, ਫਿਰ ਇਸ ਫਿਲਮ ‘ਤੇ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਆਉਣ ਵਾਲੀ ਨਵੀਂ ਪੀੜ੍ਹੀ ਸਿੱਖ ਇਤਿਹਾਸ ਨਾਲ ਜੁੜੀ ਹੋਵੇ ਅਤੇ ਆਪਣੇ ਇਤਿਹਾਸ ਬਾਰੇ ਜਾਣੂ ਹੋਵੇ। ਉਨ੍ਹਾਂ ਕਿਹਾ ਕਿ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਤਾਂ ਜੋ ਉਹ ਇਤਿਹਾਸ ਤੋਂ ਜਾਣੂ ਹੋ ਸਕਣ।
ਸੀਨੀਅਰ ਅਦਾਕਾਰ ਜਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਫਰਜ਼ ਨਿਭਾਇਆ ਹੈ ਅਤੇ ਪੂਰੀ ਟੀਮ ਨਾਲ ਬਹੁਤ ਪਿਆਰ ਅਤੇ ਸਤਿਕਾਰ ਨਾਲ ਇਹ ਫਿਲਮ ਬਣਾਈ ਹੈ। ਇਸ ਫਿਲਮ ਨੂੰ ਪੀੜੀ ਨੂੰ ਦਿਖਾਓ ਤਾਂ ਜੋ ਉਹ ਆਪਣੇ ਇਤਿਹਾਸ ਬਾਰੇ ਜਾਣ ਸਕਣ।