ਪੁਲਿਸ ਚੌਕੀ ‘ਚ ਸ਼ਿਕਾਇਤ ਦੇਣ ਆਈ ਔਰਤ ਦੇ ਵੱਡੇ ਦੋਸ਼: ਵਿਆਹੁਤਾ ਨੇ ਕਿਹਾ ਜ਼ਬਰਦਸਤੀ ਸੰਬੰਧ ਬਣਾਉਣ ਲਈ ਪਾਇਆ ਗਿਆ ਦਬਾਅ

ਕਾਦੀਆਂ, 17 ਅਕਤੂਬਰ 2025 – ਪੁਲਸ ਚੌਕੀ ਹਰਚੋਵਾਲ ਦਾ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਬਹਾਦਰਪੁਰ ਰਾਜੋਆ ਦੀ ਇੱਕ ਵਿਆਹੁਤਾ ਔਰਤ ਨੇ ਪੁਲਿਸ ਕਰਮਚਾਰੀ ‘ਤੇ ਅਸ਼ਲੀਲ ਹਰਕਤਾਂ ਕਰਨ ਤੇ ਜ਼ਬਰਦਸਤੀ ਸੰਬੰਧ ਬਣਾਉਣ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਹੈ।

ਔਰਤ ਨੇ ਦੱਸਿਆ ਕਿ ਉਹ ਆਪਣੇ ਸੌਤੇਲੇ ਪੁੱਤਰਾਂ ਦੀ ਸ਼ਿਕਾਇਤ ਲੈ ਕੇ ਚੌਕੀ ਗਈ ਸੀ, ਜਿੱਥੇ ਪੁਲਸ ਮੁਲਾਜ਼ਮ ਨੇ ਕਮਰੇ ‘ਚ ਬੁਲਾ ਕੇ ਗਲਤ ਹਰਕਤਾਂ ਕੀਤੀਆਂ। ਦੋਸ਼ ਹੈ ਕਿ ਉਸਨੇ ਸ਼ਿਕਾਇਤ ਵਾਪਸ ਲੈਣ ਲਈ ਇੱਕ ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਤੇ ਇਨਕਾਰ ਕਰਨ ‘ਤੇ ਝੂਠੇ ਕੇਸ ‘ਚ ਫਸਾਉਣ ਦੀ ਧਮਕੀ ਦਿੱਤੀ।

ਪੀੜਤਾ ਨੇ ਕਿਹਾ ਕਿ ਦੋਸ਼ੀ ਨੇ ਕਰਵਾ ਚੌਥ ਦੇ ਵਰਤ ਦਾ ਮਜ਼ਾਕ ਉਡਾ ਕੇ ਉਸਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ। ਔਰਤ ਨੇ ਪੰਜਾਬ ਸਰਕਾਰ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਡੀ.ਐਸ.ਪੀ ਕਾਦੀਆਂ, ਸ੍ਰੀ ਹਰਗੋਬਿੰਦਪੁਰ ਹਰਿਸ਼ ਬਹਲ ਨੇ ਦੱਸਿਆ ਕਿ ਸ਼ਿਕਾਇਤ ਮਿਲ ਗਈ ਹੈ ਤੇ ਦੋਸ਼ੀ ਨੂੰ ਜਾਂਚ ਲਈ ਤਲਬ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ਦੀ ਮਸ਼ਹੂਰ ਇਮੀਗ੍ਰੇਸ਼ਨ ਟ੍ਰੈਵਲ ਏਜੰਸੀ ਖ਼ਿਲਾਫ਼ ਵੱਡੀ ਕਾਰਵਾਈ, ਪੜ੍ਹੋ ਵੇਰਵਾ

ਮਾਈਨਿੰਗ ਨੀਤੀ ਵਿੱਚ ਕੀਤੀਆਂ ਸੋਧਾਂ ਦੇ ਪੂਰੇ ਪੰਜਾਬ ਵਿੱਚ ਸ਼ਾਨਦਾਰ ਨਤੀਜੇ ਆਉਣੇ ਸ਼ੁਰੂ: ਬਰਿੰਦਰ ਕੁਮਾਰ ਗੋਇਲ