ਬਿਆਸ, 9 ਜਨਵਰੀ 2025 – ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਡੇਰੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ ਡੇਰਾ ਬਿਆਸ ਵਲੋਂ ਡੇਰੇ ਵਿਚ ਵੀ. ਆਈ. ਪੀ. ਕਲਚਰ ਖ਼ਤਮ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਪਹਿਲਾਂ ਇਹ ਅਕਸਰ ਦੇਖਿਆ ਜਾਂਦਾ ਸੀ ਕਿ ਸਤਿਸੰਗ ਦੌਰਾਨ ਵੀ. ਆਈ. ਪੀ. ਪਾਸ ਹੁੰਦੇ ਸਨ, ਹੁਣ ਡੇਰਾ ਮੁਖੀ ਵਲੋਂ ਵੀ. ਆਈ. ਪੀ. ਕਲਚਰ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਗਿਆ ਹੈ।
ਡੇਰੇ ਮੁਤਾਬਕ ਜਿੱਥੇ ਪਹਿਲਾਂ ਵੀ. ਆਈ. ਪੀ. ਆ ਕੇ ਬੈਠਦੇ ਸਨ, ਹੁਣ ਇਥੇ ਕੋਈ ਵੀ. ਆਈ. ਪੀ. ਨਹੀਂ ਹੋਵੇਗਾ ਸਾਰੀ ਸੰਗਤ ਇਕ ਸਮਾਨ ਹੋਵੇਗੀ। ਸੂਤਰ ਦੱਸਦੇ ਹਨ ਕਿ ਡੇਰੇ ਵਿਚ ਪਹਿਲਾਂ ਇਕ ਵੀ. ਆਈ. ਪੀ. ਪਾਸ ਵੀ ਜਾਰੀ ਕੀਤਾ ਜਾਂਦਾ ਸੀ, ਜਿਸ ਨੂੰ ਹੁਣ ਡੇਰਾ ਮੁਖੀ ਵਲੋਂ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਡੇਰਾ ਬਿਆਸ ਦੇ ਦੇਸ਼ ਭਰ ਵਿਚ ਕਰੋੜਾਂ ਦੀ ਗਿਣਤੀ ਵਿਚ ਸ਼ਰਧਾਲੂ ਹਨ ਅਤੇ ਡੇਰਾ ਮੁਖੀ ਦੇ ਸਤਿਸੰਗ ਵਿਚ ਵੱਡੀ ਗਿਣਤੀ ਸ਼ਰਧਾਲੂ ਪਹੁੰਚਦੇ ਹਨ। ਸ਼ਰਧਾਲੂਆਂ ਦਾ ਆਖਣਾ ਹੈ ਕਿ ਡੇਰੇ ਵਿਚ ਵੀ. ਆਈ. ਪੀ. ਕਲਚਰ ਖ਼ਤਮ ਕਰਨਾ ਬੇਹੱਦ ਸ਼ਲਾਘਾਯੋਗ ਕਦਮ ਹੈ। ਇਸ ਨਾਲ ਸੰਗਤ ਵਿਚ ਉਤਸ਼ਾਹ ਹੈ।