14 ਪਰਚਿਆਂ ਵਾਲੇ ਗ਼ੈਰ ਕਾਨੂੰਨੀ ਮਾਇਨਿੰਗ ‘KING’ ਖਿਲਾਫ ਵੱਡੀ ਪ੍ਰੈਸ ਕਾਨਫਰੰਸ! ਡਰੱਗ ਮਨੀ ਤੋਂ ਕਰੋੜਾਂ ਦੀ ਨਾਜਾਇਜ਼ ਜਾਇਦਾਦ ਬਣਾਉਣ ਦੇ ਲੱਗੇ ਇਲਜ਼ਾਮ!

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਮਨਦੀਪ ਸਿੰਘ ਅਤੇ ਸਾਥੀ
ਪ੍ਰੈਸ ਕਾਨਫਰੰਸ ਤੋਂ ਸੰਬੋਧਨ ਕਰਨ ਮਗਰੋਂ ਮਨਦੀਪ ਸਿੰਘ ਅਤੇ ਸਾਥੀ

ਚੰਡੀਗੜ੍ਹ, 29 ਜੂਨ 2025 – ਪਿਛਲੇ ਦਿਨ ਬਲਜਿੰਦਰ ਸਿੰਘ ਅਤੇ ਚਾਂਦ ਕੁਮਾਰ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਸਪੈਕਟਰ ਹਰਜਿੰਦਰ ਸਿੰਘ ਦੇ ਖਿਲਾਫ ਇੰਟਰਵਿਊ ਦਿੱਤੀ ਗਈ ਸੀ। ਪਰ ਸਾਨੂੰ ਬੜੇ ਹੀ ਦੁਖੀ ਮਨ ਨਾਲ ਇਹ ਦੱਸਣਾ ਪੈ ਰਿਹਾ ਹੈ ਕੀ ਲੋਕਤੰਤਰ ਵਿੱਚ ਚੌਥੇ ਸਤੰਭ ਨਾਲ ਜਾਣੇ ਜਾਣ ਵਾਲੇ ਮੀਡੀਆ ਅਤੇ ਉਕਤ ਰਿਪੋਰਟਰ ਵੱਲੋਂ ਬਿਨਾਂ ਹਰਜਿੰਦਰ ਸਿੰਘ ਦਾ ਪੱਖ ਲੈ ਉਸ ਇੰਟਰਵਿਊ ਨੂੰ ਚਲਾਇਆ ਗਿਆ ਜੋ ਕਿ ਪੱਤਰਕਾਰੀ ਦੇ ਨਿਯਮਾਂ ਦੇ ਖਿਲਾਫ ਵੀ ਹੈ। ਬਲਜਿੰਦਰ ਸਿੰਘ ਅਤੇ ਚਾਂਦ ਕੁਮਾਰ ਦੋਨੋਂ ਹੀ ਅਪਰਾਧਿਕ ਕਿਸਮ ਦੇ ਵਿਅਕਤੀ ਹਨ ਅਤੇ ਇਨਾ ਦੋਨਾਂ ਖਿਲਾਫ ਲਗਭਗ 20 ਵੱਖ-ਵੱਖ ਮੁਕਦਮੇ ਵੱਖ-ਵੱਖ ਧਰਾਵਾਂ ਅਧੀਨ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਦਰਜ ਹਨ ਪ੍ਰੰਤੂ ਉਸ ਰਿਪੋਰਟਰ ਨੇ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਜਾਣੇ ਬਿਨਾਂ ਇੰਸਪੈਕਟਰ ਹਰਜਿੰਦਰ ਸਿੰਘ ਜੋ ਕਿ ਪੁਲਿਸ ਡਿਪਾਰਟਮੈਂਟ ਵਿੱਚ ਪਿਛਲੇ 20 ਸਾਲਾਂ ਤੋਂ ਬਹੁਤ ਵਧੀਆ ਕੰਮ ਕਰ ਰਿਹਾ ਹੈ ਉਸ ਦੀ ਇੰਟਰਵਿਊ ਕੀਤੀ ਅਤੇ ਉਸ ਦਾ ਪੱਖ ਲਏ ਬਿਨਾਂ ਇੰਟਰਵਿਊ ਨੂੰ ਪ੍ਰਕਾਸ਼ਿਤ ਕੀਤਾ। ਹਰਜਿੰਦਰ ਸਿੰਘ ਦਾ ਪਰਿਵਾਰ, ਇਸ ਦੇ ਚਾਚੇ, ਹਰਜਿੰਦਰ ਸਿੰਘ ਦਾ ਮਾਮਾ ਪਰਿਵਾਰ ਇੱਕ ਜੱਦੀ ਪੁਸ਼ਤੀ ਜ਼ਿਮੀਦਾਰ ਪਰਿਵਾਰ ਹੈ। ਹਰਜਿੰਦਰ ਸਿੰਘ ਦਾ ਪਰਿਵਾਰ ਇੱਕ ਸਤਿਕਾਰਤ ਪਰਿਵਾਰ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਮਨਦੀਪ ਸਿੰਘ ਅਤੇ ਸਾਥੀ

ਬਲਜਿੰਦਰ ਸਿੰਘ ਵੱਲੋਂ ਜੋ ਇੰਟਰਵਿਊ ਵਿੱਚ ਜਗ੍ਹਾ ਦਿਖਾਈ ਗਈ ਹੈ ਅਤੇ ਜਿਸ ਨੂੰ ਇਹ ਦੱਸ ਰਿਹਾ ਹੈ ਕਿ ਇੱਥੇ ਸਾਲ 2016-17 ਤੋਂ ਮਾਈਨਿੰਗ ਹੋ ਰਹੀ ਹੈ ਇਹ ਬਿਲਕੁਲ ਝੂਠੀ ਹੈ ਅਸਲ ਵਿੱਚ ਹਰਜਿੰਦਰ ਸਿੰਘ ਦੇ ਪਿਤਾ ਸਰਦਾਰ ਸੁਖਦੇਵ ਸਿੰਘ ਵੱਲੋਂ ਸਾਲ 2020-2021 ਵਿੱਚ ਉਕਤ ਜਗ੍ਹਾ ਉਪਰ ਸਕਰੀਨਿੰਗ ਪਲਾਂਟ ਲਗਾਇਆ ਗਿਆ ਸੀ। ਕਿਉਂਕਿ ਉਸ ਪੱਤਰਕਾਰ ਨੇ ਬਿਨਾਂ ਹਰਜਿੰਦਰ ਸਿੰਘ ਦਾ ਪੱਖ ਲੈ ਉਸ ਇੰਟਰਵਿਊ ਨੂੰ ਚਲਾਇਆ ਹੈ ਜਿਸ ਕਰਕੇ ਉਸ ਪੱਤਰਕਾਰ ਖਿਲਾਫ ਲੀਗਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ।

ਪੱਤਰਕਾਰ ਵੱਲੋਂ ਬਲਜਿੰਦਰ ਸਿੰਘ ਅਤੇ ਚਾਂਦ ਕੁਮਾਰ ਵੱਲੋਂ ਸਰਕਾਰ ਨੂੰ ਲਗਭਗ 500 ਕਰੋੜ ਰੁਪਏ ਦਾ ਜੋ ਇਹਨਾਂ ਦੋਵਾਂ ਨੇ ਜਾਅਲੀ ਸੀ.ਆਰ ਸਲਿਪਾਂ ਬਣਾ ਕੇ ਚੂਨਾ ਲਗਾਇਆ ਉਸ ਬਾਰੇ ਨਹੀਂ ਪੁੱਛਿਆ ਗਿਆ। ਜੇਕਰ ਪੱਤਰਕਾਰ ਸਹੀ ਪੱਤਰਕਾਰੀ ਕਰਦਾ ਅਤੇ ਬਲਜਿੰਦਰ ਸਿੰਘ ਅਤੇ ਚਾਂਦ ਕੁਮਾਰ ਵੱਲੋਂ ਸਰਕਾਰ ਨੂੰ ਲਗਾਇਆ ਜਾਏ 5ਸ ਕਰੋੜ ਦੇ ਚੂਨੇ ਨੂੰ ਉਜਾਗਰ ਕਰਦਾ ਤਾਂ ਹੋ ਸਕਦਾ ਇਹ ਇਨਕਮ ਟੈਕਸ ਦੀਆਂ ਨਵੀਆਂ ਗਾਈਡਲਾਈਨਜ ਅਨੁਸਾਰ 15% ਰਿਵਾਰਡ ਦਾ ਹੱਕਦਾਰ ਵੀ ਹੁੰਦਾ।

ਬਲਜਿੰਦਰ ਸਿੰਘ ਅਤੇ ਚੰਦ ਕੁਮਾਰ ਵੱਲੋਂ ਜੋ ਵੀ ਦੋਸ਼ ਲਗਾਏ ਗਏ ਹਨ ਉਹ ਪੁਲਿਸ ਇਨਕੁਆਇਰੀ ਤੋਂ ਬਾਅਦ ਝੂਠੇ ਪਾਏ ਗਏ ਹਨ ਅਤੇ ਇਹ ਝੂਠੀਆਂ ਦਰਖਾਸਤਾਂ ਦੇਣ ਦੇ ਆਦੀ ਹਨ ਜਿਸ ਕਰਕੇ ਉਹਨਾਂ ਖਿਲਾਫ 182 ਆਈਪੀਸੀ ਦੀ ਕਾਰਵਾਈ ਜੇਰੇ ਅਧੀਨ ਹੈ।

ਚਾਂਦ ਕੁਮਾਰ ਦਾ ਅਪਰਾਧਿਕ ਪਿਛੋਕੜ ਇਹ ਹੈ ਕਿ ਇਸ ਦੇ ਖਿਲਾਫ ਕਰੀਬ ਚਾਰ ਤੋਂ ਪੰਜ ਮੁਕਦਮੇ ਵੱਖ-ਵੱਖ ਧਰਾਵਾਂ ਅਧੀਨ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿਖੇ ਦਰਜ ਹਨ ਅਤੇ ਇਹ ਤਿੰਨ ਸਾਲ ਜੇਲ੍ਹ ਵਿੱਚ ਵੀ ਲਗਾ ਕੇ ਆਇਆ ਹੈ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਚਾਂਦ ਕੁਮਾਰ ਬਲਜਿੰਦਰ ਸਿੰਘ ਨਾਲ ਮਿਲ ਕੇ ਨਸ਼ਾ ਵੇਚਣ ਦਾ ਕੰਮ ਕਰਨ ਲੱਗ ਗਿਆ। ਬਲਜਿੰਦਰ ਸਿੰਘ ਅਤੇ ਚਾਲ ਕੁਮਾਰ ਦੋਨੋਂ ਹੀ 05-06 ਮੋਬਾਈਲ ਅਤੇ ਸਿਮ ਵਰਤ ਰਹੇ ਹਨ ਤਾਂ ਕਿ ਇਹਨਾਂ ਨੂੰ ਟਰੇਸ ਨਾ ਕੀਤਾ ਜਾ ਸਕੇ।

ਚਾਂਦ ਕੁਮਾਰ ਬੋਲੋ ਮਾਨਯੋਗ ਡੀਸੀ ਅਤੇ ਐਸਡੀਐਮ ਖਿਲਾਫ ਵੀ ਕਈ ਝੂਠੀਆਂ ਦਰਖਾਸਤਾਂ ਪਾਈਆਂ ਗਈਆਂ ਹਨ ਜੋ ਕਿ ਇਨਕੁਆਇਰੀ ਤੋਂ ਬਾਅਦ ਝੂਠੀਆਂ ਪਾਈਆਂ ਗਈਆਂ ਅਤੇ ਇਸ ਦੇ ਖਿਲਾਫ ਵੀ 182 ਆਈਪੀਸੀ ਦੀ ਕਾਰਵਾਈ ਜੇਰੇ ਅਧੀਨ ਹੈ।

ਇੱਥੇ ਇਹ ਦੱਸਣਾ ਵੀਜਰੂਰੀ ਹੈ ਕਿ ਜਿਸ ਇੰਟਰਵਿਊ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ, ਉਹ ਇੰਟਰਵਿਊ ਕਿਸ ਵੱਲੋਂ ਕਰਵਾਈ ਗਈ, ਕਿਸ ਨੀਅਤ ਅਤੇ ਮਕਸਦ ਨਾਲ ਕਰਵਾਈ ਗਈ — ਇਹ ਸਾਰੀ ਜਾਣਕਾਰੀ ਲੋਕਾਂ ਨੂੰ ਭਲੀਭਾਂਤੀ ਪਤਾ ਹੈ। ਸਾਡੇ ਕੋਲ ਇਸ ਗੱਲ ਦੇ ਠੋਸ ਸਬੂਤ ਮੌਜੂਦ ਹਨ ਕਿ ਜਿਸ ਵਿਅਕਤੀ ਨੇ ਇਹ ਇੰਟਰਵਿਊ ਕਰਵਾਈ, ਉਹ ਉਹਨਾਂ ਵਿਅਕਤੀਆਂ ਤੋਂ ਨਿਯਮਤ ਤੌਰ ‘ਤੇ ਮਹੀਨਾ ਲੈਂਦਾ ਹੈ। ਇਸ ਸੰਬੰਧੀ ਸਾਰੀਆਂ ਜਾਣਕਾਰੀਆਂ ਸੀਨੀਅਰ ਅਧਿਕਾਰੀਆਂ ਨੂੰ ਬਕਾਇਦਾ ਸਾਂਝੀਆਂ ਕਰ ਦਿੱਤੀਆਂ ਗਈਆਂ ਹਨ।

ਜਗਦੀਸ਼ ਸਿੰਘ ਭੋਲਾ ਨਾਲ ਸੰਬੰਧਾਂ ਦੇ ਦੋਸ਼…..

ਬਲਜਿੰਦਰ ਸਿੰਘ ਦਾ ਅਪਰਾਧਿਕ ਪਿਛੋਕੜ ਇਹ ਹੈ ਕਿ ਇਹ ਇਕ ਨਸ਼ਾ ਤਸਕਰ ਅਤੇ ਇੱਕ ਅਪਰਾਧਿਕ ਕਿਸਮ ਦਾ ਵਿਅਕਤੀ ਹੈ। ਬਲਜਿੰਦਰ ਸਿੰਘ ਦਾ ਪਿਤਾ ਇੱਕ ਡਰਾਈਵਰ ਸੀ ਅਤੇ ਬਲਜਿੰਦਰ ਸਿੰਘ ਖੁਦ ਆਪ ਇੱਕ ਮੁਣਸ਼ੀ ਵਜੋਂ ਕੰਮ ਕਾਰ ਦੇਖਦਾ ਸੀ ਬਲਜਿੰਦਰ ਸਿੰਘ ਨੂੰ ਸ਼ੰਕੀ ਭਾਪਾ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਸੀ।

ਬਲਜਿੰਦਰ ਸਿੰਘ ਦਾ ਚਾਚਾ ਅਤੇ ਇਸ ਦਾ ਪਿਤਾ ਦੋਨੋਂ ਹੀ ਨਸ਼ੇ ਦਾ ਕਾਰੋਬਾਰ ਕਰਦੇ ਸਨ। ਪਿਛਲੇ 4-5 ਸਾਲਾਂ ਤੋਂ ਬਲਜਿੰਦਰ ਸਿੰਘ ਨੇ ਰੋਪੜ ਏਰੀਏ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਸ਼ੁਰੂ ਕੀਤਾ ਗੈਰ ਕਾਨੂੰਨੀ ਮਾਈਨਿੰਗ ਤੋਂ ਇਲਾਵਾ ਬਲਜਿੰਦਰ ਸਿੰਘ ਇੱਕ ਨਸ਼ੇ ਦਾ ਕਾਰੋਬਾਰ ਵੀ ਕਰਦਾ ਹੈ ਅਤੇ ਅਤੇ ਬਾਅਦ ਵਿੱਚ ਇਹ ਜਗਦੀਸ਼ ਸਿੰਘ ਭੋਲਾ ਜੋ ਕਿ ਇੱਕ ਨਾਮੀ ਡਰੱਗ ਤਸਕਰ ਵਜੋਂ ਜਾਣਿਆ ਜਾਂਦਾ ਹੈ ਉਸ ਨਾਲ ਲਿੰਕ ਵਿੱਚ ਆਇਆ। ਬਲਜਿੰਦਰ ਸਿੰਘ ਵੱਲੋਂ ਈਡੀ ਦੁਆਰਾ ਮੁੱਕਦਮਾ ਨੰਬਰ : ECIR/02/2013 ਅਧੀਨ PMLA ਐਕਟ ਦੇ 45(1), ਜਮੀਨ ਵਿੱਚ ਵੀ ਧੜੱਲੇ ਨਾਲ ਗੈਰ ਕਾਨੂੰਨੀ ਮਾਈਨਿੰਗ ਕੀਤੀ ਗਈ ਜਿਸ ਤੋਂ ਬਾਅਦ ਈਡੀ ਵੱਲੋਂ ਬਲਜਿੰਦਰ ਸਿੰਘ ਅਤੇ ਇਸ ਦੇ ਸਾਥੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਵੀ ਕੀਤੀ ਗਈ ਅਤੇ ਈਡੀ ਵੱਲੋਂ 05-06 ਮੋਬਾਈਲ ਅਤੇ ਕਰੀਬ 5 ਕਰੋੜ ਨਗਦ ਰੁਪਏ ਬਲਜਿੰਦਰ ਸਿੰਘ ਕੋਲੋਂ ਬਰਾਮਦ ਕੀਤੇ।

ਬਲਜਿੰਦਰ ਸਿੰਘ ਇੱਕ ਅਪਰਾਧਿਕ ਕਿਸਮ ਦਾ ਵਿਅਕਤੀ ਹੈ ਅਤੇ ਇਸ ਦੇ ਖਿਲਾਫ ਕਰੀਬ 14 ਮੁਕਦਮੇ ਵੱਖ-ਵੱਖ ਧਾਰਾਵਾਂ ਅਧੀਨ ਵੱਖ-ਵੱਖ ਪੁਲਿਸ ਸਟੇਸ਼ਨਾ ਵਿਖੇ ਦਰਜ ਹਨ ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-

(ੳ) ਐਫ.ਆਈ.ਆਰ. ਨੰਬਰ 73, ਮਤੀ 20 ਮਈ 2005 ਅਧੀਨ ਧਾਰਾਵਾਂ 324, 323, 148, 149 (IPC)ਥਾਣਾ ਮਾਛੀਵਾਰਾ ਸਾਹਿਬ, ਪੁਲਿਸ ਜ਼ਿਲ੍ਹਾ ਖੰਨਾ।

(ਅ) ਐਫ.ਆਈ.ਆਰ. ਨੰਬਰ 336, ਮਿਤੀ 11.10. 2008 ਅਧੀਨ ਧਾਰਾਵਾਂ 353, 186, 506, 323 IPC ਥਾਣਾ ਬਸਤੀ ਜੋਧੇਵਾਲ, ਜਿਲ੍ਹਾ ਲੁਧਿਆਣਾ
(ੲ) ਐਫ.ਆਈ.ਆਰ. ਨੰਬਰ 164, ਮਿਤੀ 4 ਦਸੰਬਰ 2017 ਅਧੀਨ ਧਾਰਾ 304-A IPC ਥਾਣਾ ਮਾਛੀਵਾਰਾ ਸਾਹਿਬ, ਪੁਲਿਸ ਜ਼ਿਲ੍ਹਾ ਖੰਨਾ।
(ਸ) ਐਫ.ਆਈ.ਆਰ. ਨੰਬਰ 186, ਮਿਤੀ 25 ਅਗਸਤ 2020 ਅਧੀਨ ਧਾਰਾਵਾਂ 4(1/21(1) Mines and Minerals Act 1957 ਥਾਣਾ ਨੰਗਲ, ਜ਼ਿਲ੍ਹਾ ਰੂਪਨਗਰ
(ਹ) ਐਫ.ਆਈ.ਆਰ. ਨਿੰ ਬਰ 186, ਪਮਤੀ 25 ਅਗਸਤ 2020 ਅਿੀਨ ਿਾਰਾਵਾਂ 4(1)/21(1) Mines andMinerals Act 1957 ਥਾਣਾ ਨੰਗਲ, ਜ਼ਿਲ੍ਹਾ ਰੂਪਨਗਰ
(ਕ) ਐਫ.ਆਈ.ਆਰ. ਨੰਬਰ 9, ਮਿਤੀ 2 ਫਰਵਰੀ 2022 ਅਧੀਨ ਧਾਰਾਵਾਂ 4(1/21(1) Mines and Minerals Act, 1957 ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ।
(ਖ) ਐਫ.ਆਈ.ਆਰ ਨੰਬਰ 22, ਮਿਤੀ 14 ਮਾਰਚ 2022 ਅਧੀਨ ਧਾਰਾ 188 IPC ਅਤੇ 4(1/21 (1) Mines and Minerals Act, 1957 ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ।
(ਗ) ਐਫ.ਆਈ.ਆਰ. ਨੰਬਰ 21, ਮਿਤੀ 15 ਮਾਰਚ 2022 ਨੂੰ ਅਧੀਨ ਧਾਰਾਵਾਂ 4(1/21(1) ਖਣਿਜ ਅਤੇ ਖਾਣ ਕਾਨੂੰਨ, 1957 ਨੰਗਲ ਥਾਣਾ, ਜ਼ਿਲ੍ਹਾ ਰੂਪਨਗਰ।
(ਘ) ਐਫ.ਆਈ.ਆਰ. ਨੰਬਰ 99, ਮਿਤੀ 9 ਅਗਸਤ 2022 ਅ/ਧ ਧਾਰਾਵਾਂ 4(1)/21(1) ਖਣਿਜ ਅਤੇ ਖਾਣ ਕਾਨੂੰਨ, 1957 ਥਾਣਾ ਨੂਰਪੁਰ ਬੇਦੀ, ਜ਼ਿਲ੍ਹਾ ਰੂਪਨਗਰ।
(ਙ) ਐਫ.ਆਈ.ਆਰ. ਨੰਬਰ 181, ਮਿਤੀ 28 ਅਗਸਤ 2022 ਅ/ਧ 4(1)/21(1) ਖਣਿਜ ਅਤੇ ਖਾਣ ਕਾਨੂੰਨ, 1957 ਥਾਣਾ ਨੂਰਪੁਰ ਬੇਦੀ, ਜ਼ਿਲ੍ਹਾ ਰੂਪਨਗਰ
(ਚ) ਐਫ.ਆਈ.ਆਰ. ਨੰਬਰ 17, ਮਿਤੀ 27 ਜਨਵਰੀ 2023 ਅ/ਧ 21(1), 4(1) ਖਣਿਜ ਅਤੇ ਖਾਣ ਕਾਨੂੰਨ ਥਾਣਾ ਨੂਰਪੁਰ ਬੇਦੀ, ਜ਼ਿਲ੍ਹਾ ਰੂਪਨਗਰ।
(ਛ) ਐਫ.ਆਈ.ਆਰ. ਨੰਬਰ 31, ਮਿਤੀ 23 ਮਾਰਚ 2023 ਅ/ਧ ਧਾਰਾਵਾਂ 4(1)/21(1) ਖਣਿਜ ਅਤੇ ਖਾਣ ਕਾਨੂੰਨ, 1957 ਥਾਣਾ ਨੰਗਲ, ਜ਼ਿਲ੍ਹਾ ਰੂਪਨਗਰ।
(ਜ) ਐਫ.ਆਈ.ਆਰ. ਨੰਬਰ 9/2024, ਅ/ਧ 4(1)/21(1) ਖਣਿਜ ਅਤੇ ਖਾਣ ਕਾਨੂੰਨ, 1957 ਥਾਣਾ ਨੰਗਲ, ਜ਼ਿਲ੍ਹਾ ਰੂਪਨਗਰ
(ਝ) ਐਫ.ਆਈ.ਆਰ. ਨੰਬਰ 53/2024, ਅ/ਧ 420, 465, 467, 468, 471, 120-ਬੀ I PC ਥਾਣਾ, ਨੂਰਪੁਰ ਬੇਦੀ।

ਉਪਰੋਕਤ ਐਫ.ਆਈ.ਆਰਜ਼ ਵਿੱਚੋਂ ਕੁਝ ਮਾਮਲੇ ਹਾਲੇ ਵੀ ਲੰਬਿਤ ਹਨ, ਅਤੇ ਬਲਜਿੰਦਰ ਸਿੰਘ ਦੀ ਗਿਰਫ਼ਤਾਰੀ ਹੇਠ ਲਿਖੀਆਂ ਐਫ.ਆਈ.ਆਰਜ਼ ਵਿੱਚ ਲਾਜ਼ਮੀ ਹੈ:

(a) ਐਫ.ਆਈ.ਆਰ. ਨੰਬਰ 9, ਤਾਰੀਖ 2 ਫਰਵਰੀ 2022, ਜੋ ਕਿ ਮਾਈਨਜ਼ ਐਂਡ ਮਿਨਰਲਜ਼ ਐਕਟ ਦੀ ਧਾਰਾ 21(1) ਅਤੇ 4(1) ਅਧੀਨ ਥਾਣਾ ਨੂਰਪੁਰ ਬੇਦੀ, ਜ਼ਿਲ੍ਹਾ ਰੂਪਨਗਰ ਵਿੱਚ ਦਰਜ ਕੀਤੀ ਗਈ ਸੀ।
(b) ਐਫ.ਆਈ.ਆਰ. ਨੰਬਰ 17, ਤਾਰੀਖ 27 ਜਨਵਰੀ 2023, ਜੋ ਕਿ ਮਾਈਨਜ਼ ਐਂਡ ਮਿਨਰਲਜ਼ ਐਕਟ ਦੀ ਧਾਰਾ 21(1) ਅਤੇ 4(1) ਅਧੀਨ ਥਾਣਾ ਨੂਰਪੁਰ ਬੇਦੀ, ਜ਼ਿਲ੍ਹਾ ਰੂਪਨਗਰ ਵਿੱਚ ਦਰਜ ਕੀਤੀ ਗਈ ਸੀ।
(c) ਐਫ.ਆਈ.ਆਰ. ਨੰਬਰ 22, ਤਾਰੀਖ 14 ਮਾਰਚ 2022, ਜੋ ਕਿ ਭਾਰਤੀ ਦੰਡ ਸੰਹਿਤਾ ਦੀ ਧਾਰਾ 188 ਅਤੇ ਮਾਈਨਜ਼ ਐਂਡ ਮਿਨਰਲਜ਼ ਐਕਟ ਦੀ ਧਾਰਾ 21(1) ਅਤੇ 4 ਅਧੀਨ ਥਾਣਾ ਨੂਰਪੁਰ ਬੇਦੀ, ਜ਼ਿਲ੍ਹਾ ਰੂਪਨਗਰ ਵਿੱਚ ਦਰਜ ਕੀਤੀ ਗਈ ਸੀ।

ਕਰੋੜਾਂ ਦੀ ਜਾਇਦਾਦ ਦੇ ਸਬੂਤ ਪੇਸ਼ ਕੀਤੇ……

ਬਲਜਿੰਦਰ ਸਿੰਘ ਨੇ ਨਸ਼ਾ ਵੇਚ ਕੇ ਅਤੇ ਗੈਰ ਕਾਨੂੰਨੀ ਧੰਦਿਆਂ ਨਾਲ ਕਰੋੜਾਂ ਰੁਪਏ ਦੀਆਂ ਬੇਨਾਮੀ ਪ੍ਰੋਪਰਟੀਜ ਅਤੇ ਵਹੀਕਲ ਖਰੀਦੇ ਹੋਏ ਹਨ ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

  1. ਕਰੀਬ 14 ਏਕੜ ਜ਼ਮੀਨ 30 ਲੱਖ ਪ੍ਰਤੀ ਏਕੜ ਦੀ ਦਰ ਤੇ ਪਿੰਡ ਹਰਸਾ ਬੇਲਾ, ਤਹਿਸੀਲ ਨੰਗਲ, ਜ਼ਿਲ੍ਹਾ ਰੂਪਨਗਰ (ਹੱਦਬੰਦੀ ਨੰਬਰ 278) ਖਰੀਦੀ ਗਈ ਹੈ ਜਿਸਦੀ ਕੁੱਲ ਰਕਮ ਕਰੀਬ 4 ਕਰੋੜ 20 ਲੱਖ ਬਣਦੀ ਹੈ।
  2. ਕਰੀਬ 70 ਏਕੜ ਜ਼ਮੀਨ 40 ਲੱਖ ਪ੍ਰਤੀ ਏਕੜ ਦੀ ਦਰ ਤੇ ਪਿੰਡ ਭੱਲਾਨ (ਤਰਫ ਮਾਜਰੀ) (ਹੱਦਬੰਦੀ ਨੰਬਰ 273) ਤਹਿਸੀਲ ਨੰਗਲ, ਜ਼ਿਲ੍ਹਾ ਰੂਪਨਗਰ ਵਿਖੇ ਖਰੀਦੀ ਹੈ ਜਿਸਦੀ ਕੁੱਲ ਰਕਮ ਕਰੀਬ 28 ਕਰੋੜ ਬਣਦੀ ਹੈ। ਇਸ ਵਿੱਚੋਂ 30 ਏਕੜ ਜ਼ਮੀਨ ਬਲਜਿੰਦਰ ਸਿੰਘ ਦੇ ਨਾਮ ਤੇ ਰਜਿਸਟਰ ਕੀਤੀ ਹੈ, ਬਾਕੀ 40 ਏਕੜ ਜ਼ਮੀਨ ਇਸ ਦੇ ਗੈਂਗ ਮੈਬਰਾਂ ਦੇ ਨਾਮ ਉੱਪਰ ਦਰਜ ਹਨ।
  3. ਕਰੀਬ 12 ਏਕੜ ਜ਼ਮੀਨ ਵਿਖੇ 35 ਲੱਖ ਪ੍ਰਤੀ ਏਕੜ ਦੀ ਦਰ ਉੱਪਰ ਪਿੰਡ ਸਵਾਰਾ (ਹੱਦਬੰਦੀ ਨੰਬਰ 275), ਤਹਿਸੀਲ ਨੂਰਪੁਰ ਬੇਦੀ, ਜ਼ਿਲ੍ਹਾ ਰੂਪਨਗਰ ਵਿਖੇ ਬਲਜਿੰਦਰ ਸਿੰਘ ਵੱਲੋਂ ਖਰੀਦੀ ਗਈ ਹੈ, ਜਿਸਦੀ ਕੁੱਲ ਰਕਮ 4 ਕਰੋੜ 20 ਲੱਖ ਬਣਦੀ ਹੈ।
  4. ਟੋਯੋਟਾ ਲੈਂਡ ਕੂਜ਼ਰ (ਰਜਿਸਟ੍ਰੇਸ਼ਨ ਨੰਬਰ CH01CF0445) ਕੀਮਤ ਲਗਭਗ 1.50-2 ਕਰੋੜ ਹੈ ਇਹ ਵੀ ਡਰੱਗ ਮਨੀ ਨਾਲ ਖਰੀਦੀ ਗਈ ਹੈ।
  5. 11-12 ਕਰੋੜ ਰੁਪਏ ਦੀ ਨਕਦ ਰਕਮ ਰਾਹੀ ਇੱਕ ਸਾਈ ਸਟੋਨ ਕਰਸ਼ਰ, ਪਿੰਡ ਸਵਾਰਾ, ਤਹਿਸੀਲ ਸ੍ਰੀ ਆਨੰਦਪੁਰ ਸਾਹਿਬ, ਥਾਣਾ ਨੂਰਪੁਰ ਬੇਦੀ ਦੀ ਖਰੀਦ ਕੀਤੀ ਗਈ।
  6. 1.50-2 ਕਰੋੜ ਰੁਪਏ ਦੀ ਨਕਦ ਰਕਮ ਰਾਹੀ ਆਇਕਾਨ ਸਟੋਨ ਕਰਸ਼ਰ, ਪਿੰਡ ਸਦਪੁਰ, ਤਹਿਸੀਲ ਸ੍ਰੀ ਆਨੰਦਪੁਰ ਸਾਹਿਬ, ਥਾਣਾ ਨੂਰਪੁਰ ਬੇਦੀਦੀ ਖਰੀਦ ਕੀਤੀ ਗਈ।
  7. 4.50 ਕਰੋੜ ਰੁਪਏ ਦੀ ਨਕਦ ਰਕਮ ਨਾਲ ਸਤ ਸਾਹਿਬ ਸਟੋਨ ਕਰਸ਼ਰਦੀ ਖਰੀਦ ਪਿੰਡ ਹਰੀਪੁਰ, ਜ਼ਿਲ੍ਹਾ ਰੂਪਨਗਰ
  8. ਬਲਜਿੰਦਰ ਸਿੰਘ ਚੰਡੀਗੜ੍ਹ ਨੇੜੇ ਦੋ-ਫਾਰਮ ਹਾਊਸ ਬੀ ਬਣਾ ਰਿਹਾ ਹੈ ਜੋ ਕਿ ਕਰੀਬ ਇੱਕ-ਇੱਕ ਏਕੜ ਵਿੱਚ ਬਣ ਰਹੇ ਹਨ ਜਿਨਾਂ ਦੀ ਕੀਮਤ ਕਰੀਬ 25 ਤੋਂ 30 ਕਰੋੜ ਰੁਪਏ ਹੈ।

ਉਕਤ ਪ੍ਰੋਪਰਟੀਆਂ ਬਲਜਿੰਦਰ ਸਿੰਘ ਵੱਲੋਂ ਡਰੱਗ ਮਨੀ ਅਤੇ ਗੈਰ ਕਾਨੂੰਨੀ ਧੰਦੇ ਕਰਕੇ ਬਣਾਈਆਂ ਗਈਆਂ ਹਨ। ਉੱਪਰ ਲਿਖੀਆਂ ਪ੍ਰੋਪਰਟੀਜ ਤੋਂ ਇਲਾਵਾ ਵੀ ਬਲਜਿੰਦਰ ਸਿੰਘ ਨੇ ਕਈ ਹੋਰ ਬੇਨਮੀਆ ਪ੍ਰਾਪਰਟੀਜ ਖਰੀਦੀਆਂ ਹੋਈਆਂ ਹਨ ਜੋ ਇਸ ਨੇ ਆਪਣੇ ਵਰਕਰਾਂ ਦੇ ਨਾਮ ਉੱਪਰ ਦਰਜ ਕਰਵਾਈਆਂ ਹੋਈਆਂ ਹਨ। ਇਸ ਤੋਂ ਇਲਾਵਾ ਬਲਜਿੰਦਰ ਸਿੰਘ ਨੇ ਬੇਨਾਮੀ ਗੱਡੀਆਂ ਅਤੇ ਟਰੱਕ ਵੀ ਡਰੱਗ ਸਪਲਾਈ ਕਰਨ ਲਈ ਰੱਖੇ ਹੋਏ ਹਨ।

ਇਸ ਸਭ ਦੇ ਬਾਵਜੂਦ ਬਲਜਿੰਦਰ ਸਿੰਘ ਨੇ ਪੰਜਾਬ ਸਰਕਾਰ ਦੀ ਇੱਕ ਨਕਲੀ ਵੈੱਬਸਾਈਟ ਤਿਆਰ ਕੀਤੀ ਅਤੇ ਨਕਲੀ ਸੀ.ਆਰ. (ਕ੍ਰੈਡਿਟ ਰਸੀਦਾਂ) ਛਪਵਾਈਆਂ। ਜਿਸ ਦੇ ਸੰਬੰਧ ਵਿੱਚ ਇਸ ਦੇ ਖਿਲਾਫ ਮੁਕਦਮਾ ਵੀ ਦਰਜ ਹੈ ਅਤੇ ਇਸ ਮਾਮਲੇ ਵਿੱਚ ਉਸ ਨੂੰ ਗਿਰਫ਼ਤਾਰ ਕੀਤਾ ਗਿਆ ਸੀ। ਉਸ ਨੇ ਪੰਜਾਬ ਸਰਕਾਰ ਦੇ ਖਜਾਨੇ ਨਾਲ ਲਗਭਗ 500 ਕਰੋੜ ਦੀ ਠੱਗੀ ਮਾਰੀ ਹੈ।

ਬਲਜਿੰਦਰ ਸਿੰਘ ਨੇ ਇੱਕ ਬਾਊਂਸਰ ਵੀ ਰੱਖਿਆ ਹੋਇਆ ਸੀ ਜਿਸ ਦੇ ਬਲਜਿੰਦਰ ਸਿੰਘ ਦੀ ਪਤਨੀ ਦੇ ਨਾਲ ਨਜਾਇਜ਼ ਸਬੰਧ ਬਣ ਗਏ ਸਨ। ਜਿਸ ਤੇ ਬਲਜਿੰਦਰ ਸਿੰਘ ਨੇ ਤਹਿਸ਼ ਵਿੱਚ ਆ ਕੇ ਸਾਜਿਸ਼ ਤਹਿਤ ਆਪਣੇ ਬਾਉਂਸਰ ਨੂੰ ਮਰਵਾ ਦਿੱਤਾ ਅਤੇ ਕੁਝ ਨਿਰਦੋਸ਼ ਵਿਅਕਤੀਆਂ ਖਿਲਾਫ ਝੂਠਾ ਮੁਕਦਮਾ ਦਰਜ ਕਰਵਾ ਦਿੱਤਾ ਜਿਸ ਉਪਰੰਤ ਉਕਤ ਨਿਰਦੋਸ਼ ਵਿਅਕਤੀਆਂ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਉਕਤ ਕੇਸ ਦੀ ਸੀਬੀਆਈ ਇਨਕੁਆਇਰੀ ਦੀ ਮੰਗ ਕੀਤੀ। ਉਕਤ ਬਾਉਂਸਰ ਦੇ ਪਰਿਵਾਰ ਵੱਲੋਂ ਵੀ ਬਾਉਂਸਰ ਦੇ ਬਲਜਿੰਦਰ ਸਿੰਘ ਦੀ ਪਤਨੀ ਨਾਲ ਨਜਾਇਜ ਸਬੰਧਾ ਦੀ ਪੁਸ਼ਟੀ ਕੀਤੀ ਗਈ ਹੈ।

ਮਿਤੀ 27 ਜੂਨ 2025 ਨੂੰ ਬਲਜਿੰਦਰ ਸਿੰਘ ਵੱਲੋਂ ਜੋ ਇੱਕ ਇਲਜ਼ਾਮ ਹਰਜਿੰਦਰ ਸਿੰਘ ਖਿਲਾਫ ਲਗਾਏ ਸਨ ਉਹ ਬਿਲਕੁਲ ਝੂਠੇ ਹਨ। ਹਰਜਿੰਦਰ ਸਿੰਘ ਦਾ ਪਰਿਵਾਰ ਇੱਕ ਜੱਦੀ ਪੁਸ਼ਤੀ ਪਰਿਵਾਰ ਹੈ ਅਤੇ ਇਹਨਾਂ ਦੀਆਂ ਆਪਣੀਆਂ ਪੁਸ਼ਤੈਨੀ ਜਮੀਨਾਂ ਹਨ। ਹਰਜਿੰਦਰ ਸਿੰਘ ਖਿਲਾਫ ਲਗਾਏ ਇਲਜ਼ਾਮਾਂ ਦੀ ਇਨਕੁਆਇਰੀ ਸੀਨੀਅਰ ਅਫਸਰਾਂ ਵੱਲੋਂ ਕੀਤੀ ਗਈ ਹੈ। ਬਲਜਿੰਦਰ ਸਿੰਘ ਖੁਦ ਵੀ ਨਸ਼ਾ ਖਾਣ ਦਾ ਆਦੀ ਹੈ ਅਤੇ ਜੇਕਰ ਇਸ ਦਾ ਡੋਪ ਟੈਸਟ ਕਰਵਾ ਲਿਆ ਜਾਵੇ ਤਾਂ ਇਹ ਪੋਜੀਟਿਵ ਆਵੇਗਾ।

ਬਲਜਿੰਦਰ ਸਿੰਘ ਦੇ ਪਿਤਾ ਅਤੇ ਇਸ ਦੀ ਪਤਨੀ ਹਰਜਿੰਦਰ ਸਿੰਘ ਕੋਲ ਮਾਫੀ ਮੰਗ ਕੇ ਆਏ ਸਨ ਅਤੇ ਉਨਾਂ ਨੇ ਦੱਸਿਆ ਕਿ ਬਲਜਿੰਦਰ ਸਿੰਘ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਅਤੇ ਇਸ ਦੀ ਘਰਦਿਆਂ ਨੇ ਇਸ ਨੂੰ ਬਹੁਤ ਸਮਝਾਇਆ ਪਰ ਬਲਜਿੰਦਰ ਸਿੰਘ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ।

ਪਿਛਲੇ 15 ਤੋਂ 20 ਸਾਲਾਂ ਦੌਰਾਨ ਇੰਸਪੈਕਟਰ ਹਰਜਿੰਦਰ ਸਿੰਘ ਦੀ ਕੋਈ ਵੀ ਨੈਗਟਿਵ ਰਿਪੋਰਟ ਨਹੀਂ ਆਈ ਹੈ ਜਿਸ ਤੇ ਮੱਦੇ ਨਜ਼ਰ ਇਸ ਨੂੰ ਰਾਸ਼ਟਰਪਤੀ ਮੈਂਡਲ ਨਾਲ ਨਿਵਾਜਿਆ ਗਿਆ ਹੈ।

ਇੰਸਪੈਕਟਰ ਹਰਜਿੰਦਰ ਸਿੰਘ ਵੱਲੋਂ ਬਲਜਿੰਦਰ ਸਿੰਘ ਖਿਲਾਫ ਗੈਰ ਕਾਨੂੰਨੀ ਮਾਈਨਿੰਗ ਦੀਆਂ ਖੁਫੀਆ ਰਿਪੋਰਟਾਂ ਪੰਜਾਬ ਸਰਕਾਰ ਅਤੇ ਆਪਣੇ ਮਹਿਕਮੇ ਨੂੰ ਦਿੱਤੀਆਂ ਗਈਆਂ ਹਨ ਜਿਸ ਦੇ ਤਹਿਤ ਵਿੱਚ ਆ ਕੇ ਬਲਜਿੰਦਰ ਸਿੰਘ ਇੰਸਪੈਕਟਰ ਹਰਜਿੰਦਰ ਸਿੰਘ ਖਿਲਾਫ਼ ਝੂਠੇ ਅਤੇ ਬੇਬੁਨਾਦ ਇਲਜ਼ਾਮ ਲਗਾ ਰਿਹਾ ਹੈ।

ਬਲਜਿੰਦਰ ਸਿੰਘ ਝੂਠੀਆਂ ਦਰਖਾਸਤਾਂ ਪਾਉਣ ਦਾ ਆਦੀ ਹੈ ਅਤੇ ਜਿਨਾਂ ਦੀ ਤਫਤੀਸ਼ ਸੀਨੀਅਰ ਅਫਸਰਾਂ ਵੱਲੋਂ ਕਰਨ ਉਪਰੰਤ ਉਕਤ ਦਰਖਾਸਤ ਨੂੰ ਦਫਤਰ ਦਾ ਖਲ ਕਰ ਦਿੱਤਾ ਗਿਆ ਹੈ ਅਤੇ ਬਲਜਿੰਦਰ ਸਿੰਘ ਖਿਲਾਫ 182 ਆਈਪੀਸੀ ਦੀ ਕਾਰਵਾਈ ਜੇਰੇ ਅਧੀਨ ਹੈ।

ਬਲਜਿੰਦਰ ਸਿੰਘ ਅਤੇ ਚਾਂਦ ਕੁਮਾਰ ਦੋਨੋਂ ਹੀ ਝੂਠੀਆਂ ਦਰਖਾਸਤਾਂ ਦੇਣ ਦੇ ਆਦੀ ਹਨ ਅਤੇ ਚਾਂਦ ਕੁਮਾਰ ਖਿਲਾਫ ਹੇਠ ਲਿਖੇ ਮੁਕਦਮੇ ਦਰਜ ਹਨ :-

(ੳ) ਐਫ.ਆਈ.ਆਰ ਨੰਬਰ 169, ਮਿਤੀ 17-01-2020, ਅ/ਧ 420, 406, 506, ਥਾਣਾ ਚਮਕੌਰ ਸਾਹਿਬ, ਜ਼ਿਲ੍ਹਾ ਰੂਪਨਗਰ

ਆਰੋਪੀ ਚੰਦ ਕੁਮਾਰ ਨੇ ਜ਼ਮੀਨ ਮਾਲਕਾਂ ਦੀ ਜਾਣਕਾਰੀ ਤੋਂ ਬਿਨਾਂ ਇੱਕ ਵਿਕਰੀ ਸਮਝੌਤਾ ਕਰ ਲਿਆ ਅਤੇ ₹20 ਲੱਖ ਦੀ ਅਡਵਾਂਸ ਰਕਮ ਲੈ ਲਈ। ਜ਼ਮੀਨ ਮਾਲਕਾਂ ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਮਾਮਲਾ ਦਰਜ ਕੀਤਾ ਗਿਆ ਜੋ ਕਿ ਹੁਣ ਜੇਰੇ ਅਧੀਨ ਹੈ।

(ਅ) ਐਫ.ਆਈ.ਆਰ ਨੰਬਰ 19, ਮਿਤੀ 05-03-2021, ਅ/ਧ 420, 467, 468, 471, ਥਾਣਾ ਚਮਕੌਰ ਸਾਹਿਬ, ਜ਼ਿਲ੍ਹਾ ਰੂਪਨਗਰ।

ਆਰੋਪੀ ਚਾਂਦ ਕੁਮਾਰ ਨੇ ਰੂਪਨਗਰ ਅਦਾਲਤ ਵਿੱਚ ਇੱਕ ਅਜਿਹੇ ਵਿਅਕਤੀ ਵਿਰੁੱਧ ਸਿਵਲ ਕੇਸ ਫਾਇਲ ਕਰ ਦਿੱਤਾ ਜੋ ਪਹਿਲਾਂ ਹੀ ਮਰ ਚੁੱਕਾ ਸੀ, ਹਾਲਾਂਕਿ ਚੰਦ ਕੁਮਾਰ ਨੂੰ ਇਸ ਦੀ ਪੂਰੀ ਜਾਣਕਾਰੀ ਸੀ। ਫਿਰ ਵੀ, ਉਸ ਨੇ ਜਾਣ ਬੁੱਝ ਕੇ ਮਾਮਲੇ ਨੂੰ ਅੱਗੇ ਵਧਾਇਆ। ਇਨ੍ਹਾਂ ਗੱਲਾਂ ਦੇ ਆਧਾਰ ‘ਤੇ ਅਦਾਲਤ ਦੇ ਹੁਕਮਾਂ ਉਪਰੰਤ ਚੇਮਾਂਦ ਕੁਮਾਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ, ਜੋ ਕਿ ਹੁਣ ਟਰਾਇਲ ਅਧੀਨ ਹੈ।

(ट) ਐਫ.ਆਈ.ਆਰ ਨਿੰ ਬਰ 172, ਪਮਤੀ 24-10-2020, ਅ/ਿ 419, 420, 465, 467, 468, 471, 120-ਬੀ, ਥਾਣਾ ਚਮਕੌਰ ਸਾਹਿਬ, ਜ਼ਿਲ੍ਹਾ ਰੂਪਨਗਰ

ਆਰੋਪੀ ਚਾਂਦ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਅਸਲ ਜ਼ਮੀਨ ਮਾਲਕ ਔਰਤਾਂ ਦੀ ਥਾਂ ਹੋਰ ਔਰਤਾਂ ਨੂੰ ਪੇਸ਼ ਕਰਕੇ ਅਤੇ ਉਨ੍ਹਾਂ ਦੇ ਜਾਲੀ ਦਸਤਖਤ ਕਰਕੇ ਜ਼ਮੀਨ ਨੂੰ ਗੈਰਕਾਨੂੰਨੀ ਤਰੀਕੇ ਨਾਲ ਹੜਪਣ ਦੀ ਕੋਸ਼ਿਸ਼ ਕੀਤੀ ਅਤੇ ਮਾਣਯੋਗ ਅਦਾਲਤ ਨੂੰ ਗੁੰਮਰਾਹ ਕੀਤਾ। ਇਸ ਸੰਬੰਧ ਵਿੱਚ ਮਾਮਲਾ ਦਰਜ ਕਰਕੇ ਅਦਾਲਤੀ ਕਾਰਵਾਈ ਚੱਲ ਰਹੀ ਹੈ।

(ਸ) ਐਫ.ਆਈ.ਆਰ ਨੰਬਰ 6, ਮਿਤੀ 13-01-2021, ਧਾਰਾਵਾਂ 420, 467, 468, 471, ਥਾਣਾ ਚਮਕੌਰ ਸਾਹਿਬ, ਜ਼ਿਲ੍ਹਾ ਰੂਪਨਗਰ।

ਆਰੋਪੀ ਚਾਂਦ ਕੁਮਾਰ ਨੇ ਅਸਲ ਜ਼ਮੀਨ ਮਾਲਕ ਬੁਜ਼ੁਰਗ ਔਰਤਾਂ ਦੀ ਜਾਇਦਾਦ ਹੜਪਣ ਲਈ ਜ਼ਿਲ੍ਹਾ ਅਦਾਲਤ ਰੂਪਨਗਰ ਵਿੱਚ ਸਿਵਲ ਮਾਮਲਾ ਦਰਜ ਕੀਤਾ। ਇਨ੍ਹਾਂ ਕੇਸਾਂ ਵਿੱਚ ਚੰਦ ਕੁਮਾਰ ਵੱਲੋਂ ਜਾਲੀ ਵਿਕਰੀ ਰਜਿਸਟਰੀਆਂ ਅਤੇ ਝੂਠੇ ਦਸਤਾਵੇਜ਼ ਪੇਸ਼ ਕੀਤੇ ਗਏ। ਐਸ.ਐਸ.ਪੀ. ਅਤੇ ਡੀ.ਸੀ. ਰੂਪਨਗਰ ਵੱਲੋਂ ਜਾਂਚ ਮਗਰੋਂ ਮਾਮਲਾ ਦਰਜ ਕੀਤਾ ਗਿਆ ਜੋ ਕਿ ਹਾਲੇ ਵੀ ਟਰਾਇਲ ਅਧੀਨ ਹੈ।

ਬਲਜਿੰਦਰ ਸਿੰਘ ਅਤੇ ਚਾਂਦ ਕੁਮਾਰ ਵੱਲੋਂ ਦਿੱਤੀਆਂ ਗਈਆਂ ਦਰਖਾਸਤਾਂ ਬਿਲਕੁਲ ਝੂਠੀਆਂ ਅਤੇ ਬੇਬੁਨਿਆਦ ਹਨ ਜਿਸ ਕਰਕੇ ਇਹ ਦੋਨੋਂ ਬੁਖਲਾਏ ਹੋਏ ਹਨ।

ਅਸੀਂ ਮਾਨਯੋਗ ਐਸਐਸਪੀ ਸਾਹਿਬ ਰੂਪਨਗਰ ਦਾ ਵੀ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਉਹਨਾਂ ਨੇ ਸਹੀ ਅਤੇ ਜਾਇਜ਼ ਕਾਰਵਾਈ ਕਰਦੇ ਹੋਏ ਬਲਜਿੰਦਰ ਸਿੰਘ ਅਤੇ ਚਾਂਦ ਕੁਮਾਰ ਖਿਲਾਫ ਅਸਲ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਅਤੇ ਦੋਨਾਂ ਖਿਲਾਫ ਉਚਿਤ ਕਾਰਵਾਈ ਕੀਤੀ ਅਤੇ ਸਾਨੂੰ ਉਮੀਦ ਹੈ ਕਿ ਬਾਕੀ ਰਹਿੰਦੇ ਮੁਕਦਮਿਆਂ ਵਿੱਚ ਵੀ ਇਨਾ ਦੋਨਾਂ ਖਿਲਾਫ ਐਸਐਸਪੀ ਸਾਹਿਬ ਰੂਪਨਗਰ ਵੱਲੋਂ ਪਾਰਦਰਸ਼ੀ ਤਰੀਕੇ ਨਾਲ ਤਫਤੀਸ਼ ਕਰਕੇ ਇਹਨਾਂ ਖਿਲਾਫ ਉਚਿਤ ਕਾਰਵਾਈ ਕੀਤੀ ਜਾਵੇਗੀ।

ਐਸਐਸਪੀ ਰੂਪਨਗਰ ਬਹੁਤ ਹੀ ਇਮਾਨਦਾਰ ਸ਼ਖਸੀਅਤ ਹਨ ਕਿਉਂਕਿ ਬਲਜਿੰਦਰ ਸਿੰਘ ਅਤੇ ਚਾਂਦ ਕੁਮਾਰ ਵੱਲੋਂ ਬਹੁਤ ਪ੍ਰੈਸ਼ਰ ਪਾਇਆ ਗਿਆ ਪ੍ਰੰਤੂ ਐਸ ਐਸ ਵੀ ਸਾਹਿਬ ਨੇ ਨਿਰਪੱਖ ਜਾਂਚ ਕੀਤੀ ਅਤੇ ਇਹਨਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ। ਕਿਉਂਕਿ ਇਹਨਾਂ ਨੇ ਉਹਨਾਂ ਵੱਲੋਂ ਕੀਤੀਆਂ ਹੋਈਆਂ ਗਲਤ ਕਾਰਵਾਈਆਂ ਉੱਪਰ ਸਹੀ ਐਕਸ਼ਨ ਲੈਂਦੇ ਹੋਏ ਇਹਨਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਹੈ।

ਪ੍ਰੈਸ ਕਾਨਫਰਸ ਵਿਦ ਸ਼ਾਮਲ ਅਤੇ ਪ੍ਰੈਸ ਨੋਟ ਵੱਲੋਂ :-

ਸਰਪੰਚ ਗੁਰਚੇਨ ਚੰਦ,
ਦਰਬਾਰਾ ਸਿੰਘ,
ਸੁਖਦੇਵ ਸਿੰਘ,
ਮਨਦੀਪ ਸਿੰਘ,
ਸੁਪਿੰਦਰ ਸਿੰਘ,
ਗੁਰਦੀਪ ਸਿੰਘ,
ਪਰਮਜੀਤ ਸਿੰਘ,
ਅਤੇ ਹੋਰ ਸਨਮਾਨਯੋਗ ਇਲਾਕਾ ਨਿਵਾਸੀ।

ਕੀ ਪੱਖ ਹੈ ਬਲਜਿੰਦਰ ਸਿੰਘ ਅਮਨ ਦਾ

ਮੀਡੀਆ ਨੂੰ ਦਿੱਤੇ ਪੱਖ ਦੌਰਾਨ ਬਲਜਿੰਦਰ ਸਿੰਘ ਅਮਨ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਬੇ-ਬੁਨਿਆਦ ਦੱਸਦਿਆਂ ਕਿਹਾ ਕਿ ਉਸ ਵਲੋਂ ਉਕਤ ਧਿਰ ‘ਚ ਸ਼ਾਮਲ ਲੋਕਾਂ ਖਿਲਾਫ ਕਰਵਾਏ ਇਕ ਮੁਕੱਦਮੇ ਨੂੰ ਲੈ ਕੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੈਂ ਅੱਜ ਤੱਕ ਕਦੇ ਵੀ ਸਮੱਗਲਰ ਜਗਦੀਸ਼ ਭੋਲਾ ਨੂੰ ਨਹੀਂ ਮਿਲਿਆ।ਸਾਡੇ ਕੋਲ ਪਰਿਵਾਰਕ ਜ਼ਮੀਨਾਂ, ਟਰਾਂਸਪੋਰਟ ਅਤੇ ਹੋਟਲ ਹਨ ਅਤੇ ਸਾਨੂੰ ਨਸ਼ਾ ਸਮੱਗਲਿੰਗ ਵਰਗੇ ਕੰਮ ਕਰਨ ਦੀ ਕੋਈ ਲੋੜ ਨਹੀਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਧੁਰੀ ਰੇਲਵੇ ਓਵਰਬ੍ਰਿਜ਼ ਦੇ ਨਿਰਮਾਣ ਨੂੰ ਮਨਜ਼ੂਰੀ ਦੇਣ ਦਾ ਰੇਲਵੇ ਵੱਲੋਂ ਐਲਾਨ, ਬਿੱਟੂ ਨੇ ਸੀਐਮ ਮਾਨ ‘ਤੇ ‘ਝੂਠਾ ਕ੍ਰੈਡਿਟ ਲੈਣ ਦੇ ਲਾਏ ਦੋਸ਼