ਮੋਗਾ: ਕੰਬਾਈਨ ਨਾਲ ਬਾਈਕ ਦੀ ਟੱਕਰ ‘ਚ 2 ਨੌਜਵਾਨਾਂ ਦੀ ਮੌਤ

ਮੋਗਾ, 26 ਅਪ੍ਰੈਲ 2024 – ਮੋਗਾ ਦੇ ਪਿੰਡ ਸਮਾਧ ਭਾਈ ਨੇੜੇ ਕੰਬਾਈਨ ਦੀ ਲਪੇਟ ‘ਚ ਆਉਣ ਨਾਲ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਗੁਰਾ ਸਿੰਘ (38) ਅਤੇ ਮਨੀ ਸਿੰਘ (28) ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਸਹਾਇਕ ਐਸਐਚਓ ਬਾਘਾ ਪੁਰਾਣਾ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਸਮਾਧ ਭਾਈ ਦੇ ਵਾਸੀ ਗੁਰਾ ਸਿੰਘ (38) ਅਤੇ ਮਨੀ ਸਿੰਘ (28) ਬੀਤੀ ਰਾਤ ਆਪਣੇ ਮੋਟਰਸਾਈਕਲ ’ਤੇ ਪਿੰਡ ਜਾ ਰਹੇ ਸਨ ਕਿ ਅਚਾਨਕ ਕੰਬਾਈਨ ਨਾਲ ਟਕਰਾ ਗਏ। ਕੰਬਾਈਨ ਨੂੰ ਪਿੰਡ ਸਮਾਧ ਭਾਈ ਦਾ ਰਹਿਣ ਵਾਲਾ ਜਗਜੀਤ ਸਿੰਘ ਜੱਗਾ ਚਲਾ ਰਿਹਾ ਸੀ।

ਜਿਸ ਕਾਰਨ ਮਨੀ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੁਰਾ ਸਿੰਘ ਜ਼ਖਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।

ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਰਖਵਾਇਆ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਵੇਂ ਲਾਸ਼ਾਂ ਦਾ ਮੋਗਾ ਦੇ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ: 1 ਮਈ ਤੋਂ ਹੋਵੇਗੀ Online ਪਾਰਕਿੰਗ ਫੀਸ: QR ਕੋਡ ਸਕੈਨ ਕਰਕੇ ਹੋਵੇਗਾ ਭੁਗਤਾਨ

ਦਰਦਨਾਕ ਰੋਡ ਹਾਦਸੇ ‘ਚ ਸਾਈਕਲ ਸਵਾਰ ਬਜ਼ੁਰਗ ਦੀ ਹੋਈ ਮੌਕੇ ‘ਤੇ ਮੌਤ