ਦਾਦਾ-ਦਾਦੀ ਹੱਥੋਂ 8-9 ਮਹੀਨਿਆਂ ਦਾ ਪੋਤਾ ਖੋਹ ਕੇ ਲੈ ਗਏ ਬਾਈਕ ਸਵਾਰ, ਨਹੀਂ ਲੱਗੀ ਕੋਈ ਉੱਘ-ਸੁੱਘ

ਪੱਟੀ, 8 ਜੁਲਾਈ 2023 – ਪੁਲਸ ਥਾਣਾ ਸਿਟੀ ਪੱਟੀ ਅਧੀਨ ਪੈਂਦੀ ਚੌਕੀ ਕੈਰੋਂ ਦੇ ਬਾਹਰਵਾਰ ਸ਼ਾਮ ਕਰੀਬ 4 ਵਜੇ ਮੋਟਰਸਾਈਕਲ ਸਵਾਰ ਬਜ਼ੁਰਗ ਜੋੜੇ ਕੋਲੋਂ ਦੋ ਮੋਟਰਸਾਈਕਲ ਸਵਾਰਾਂ ਉਨ੍ਹਾਂ ਦਾ 8-9 ਮਹੀਨਿਆਂ ਦਾ ਪੋਤਾ ਅਗਵਾ ਕਰਕੇ ਫ਼ਰਾਰ ਹੋ ਗਏ।

ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੈਰੋਂ ਜੋ ਕਿ ਆਪਣੀ ਪਤਨੀ ਹਰਮੀਤ ਕੌਰ ਸਮੇਤ ਆਪਣੇ ਪੋਤਰੇ ਕਰਨਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨਾਲ ਭਿੱਖੀਵਿੰਡ ਸਾਇਡ ਤੋਂ ਪਿੰਡ ਉਬੋਕੇ ਵੱਲੋਂ ਕੈਰੋ ਨੂੰ ਆ ਰਹੇ ਸਨ। ਜਦ ਉਹ ਪਿੰਡ ਕੈਰੋਂ ਦੇ ਬਾਹਰਵਾਰ ਪਹੁੰਚੇ ਤਾਂ ਮਗਰ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਉਨ੍ਹਾਂ ਹੱਥੋਂ ਕਰਨਪਾਲ (ਪੋਤਾ) ਨੂੰ ਖੋਹ ਲਿਆ ਤੇ ਅਗਵਾ ਕਰ ਕੇ ਫ਼ਰਾਰ ਹੋ ਗਏ। ਇਸ ਦੌਰਾਨ ਬਜ਼ੁਰਗ ਮਹਿੰਦਰ ਕੌਰ ਜ਼ਖਮੀ ਹੋ ਗਈ, ਜੋ ਕਿ ਇਲਾਜ ਲਈ ਹਸਪਤਾਲ ’ਚ ਭਰਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਅਨੀਮੀਆ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ: ਡਾ ਬਲਜੀਤ ਕੌਰ

ਯੂਥ ਅਕਾਲੀ ਦਲ ਪੰਜਾਬ ਭਰ ’ਚ ਨੌਜਵਾਨ ਮਿਲਣੀ ਪ੍ਰੋਗਰਾਮ ਸ਼ੁਰੂ ਕਰੇਗਾ