ਰਾਹ ਜਾਂਦੀ ਔਰਤ ਦੀ ਬਾਈਕ ਸਵਾਰ ਬਦਮਾਸ਼ਾਂ ਨੇ ਖੋਹੀ ਚੇਨ, ਵਾਰਦਾਤ CCTV ‘ਚ ਕੈਦ

ਲੁਧਿਆਣਾ, 6 ਨਵੰਬਰ 2022 – ਲੁਧਿਆਣਾ ‘ਚ ਲੁੱਟ-ਖੋਹ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦੇਰ ਰਾਤ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਕਿਟੀ ਪਾਰਟੀ ਤੋਂ ਘਰ ਵਾਪਸ ਜਾ ਰਹੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ। ਬਦਮਾਸ਼ਾਂ ਨੇ ਔਰਤ ਦੇ ਗਲੇ ‘ਚ ਪਾਈ ਚੇਨ ਖੋਹ ਲਈ। ਘਟਨਾ ਥਾਣਾ ਹੈਬੋਵਾਲ ਅਧੀਨ ਪੈਂਦੀ ਦੁਰਗਾਪੁਰੀ ਗਲੀ ਨੰਬਰ 17 ਹੈਬੋਵਾਲ ਕਲਾਂ ਦੀ ਹੈ।

ਚੋਰ ਕਾਫੀ ਦੇਰ ਤੱਕ ਗਲੀ ਵਿੱਚ ਘੁੰਮ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਕਰੀਬ 2 ਤੋਂ 3 ਵਾਰ ਗਲੀ ‘ਚ ਚੱਕਰ ਲਗਾਏ। ਜਿਵੇਂ ਹੀ ਔਰਤਾਂ ਗਲੀ ‘ਚ ਕੁਝ ਦੂਰੀ ‘ਤੇ ਪੈਦਲ ਘਰ ਨੂੰ ਜਾਣ ਲੱਗੀਆਂ ਤਾਂ ਬਾਈਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਥਾਣਾ ਹੈਬੋਵਾਲ ਵਿੱਚ ਔਰਤ ਦੇ ਪਤੀ ਰਾਜੇਸ਼ ਨਰੂਲਾ ਨੇ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।

ਰਾਜੇਸ਼ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਸ ਦੀ ਪਤਨੀ ਦੋਸਤਾਂ ਨਾਲ ਕਿੱਟੀ ਤੋਂ ਘਰ ਵਾਪਸ ਆ ਰਹੀ ਸੀ ਤਾਂ ਲੁਟੇਰਿਆਂ ਨੇ ਉਸ ਦੀ ਚੇਨ ਖੋਹ ਲਈ। ਚੇਨ ਨਕਲੀ ਸੀ, ਪਰ ਲਾਕੇਟ ਸੋਨੇ ਦਾ ਸੀ। ਇਹ ਸਾਰੀ ਘਟਨਾ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ। ਪੁਲਿਸ ਨੇ ਇਲਾਕੇ ‘ਚੋਂ ਫੁਟੇਜ ਲੈ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਥਾਨਕ ਪੁਲਿਸ ਮੁਤਾਬਕ ਬਦਮਾਸ਼ਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਨ ਸਟੋਰਾਂ ਅਤੇ ਰੈਸਟੋਰੈਂਟਾਂ ‘ਚ ਚੱਲ ਰਹੇ ਹੁੱਕਾ ਬਾਰਾਂ ‘ਤੇ ਪੁਲਿਸ ਦੀ ਛਾਪੇਮਾਰੀ, 9 ਗ੍ਰਿਫਤਾਰ

ਪੰਜ ਤੱਤਾਂ ‘ਚ ਵਿਲੀਨ ਹੋਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ