ਚੰਡੀਗੜ੍ਹ, 1 ਜੁਲਾਈ 2025 – ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਰਿਮਾਂਡ 2 ਜੁਲਾਈ ਨੂੰ ਪੂਰਾ ਹੋ ਰਿਹਾ ਅਤੇ ਵਿਜੀਲੈਂਸ ਵੱਲੋਂ ਮੁੜ ਅਦਾਲਤ ‘ਚ ਪੇਸ਼ ਕਰਕੇ ਫੇਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਪਰ ਉਸ ਤੋਂ ਪਹਿਲਾਂ ਹੀ ਬਿਕਰਮ ਮਜੀਠੀਆ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ‘ਚ ਉਨ੍ਹਾਂ ਦੇ ਵਕੀਲ Adv Damanbir Singh Sobti ਕਿਹਾ ਹੈ ਕਿ, “ਮੇਰਾ ਖੁੱਲ੍ਹਾ ਚੈਲੈਂਜ ਹੈ DGP ਪੰਜਾਬ, ਵਿਜੀਲੈਂਸ ਚੀਫ਼ ਅਤੇ ਪੰਜਾਬ ਦੇ AG ਨੂੰ – ਇੱਕ ਵੀ ਛੋਟੀ ਤੋਂ ਛੋਟੀ NDPS ਦੀ ਧਾਰਾ ਲਗਾ ਕੇ ਦਿਖਾਓ।”

ਇਸ ਦੇ ਨਾਲ ਹੀ, “ਇਸ ਪੋਸਟ ਵਿੱਚ ਮਜੀਠੀਆ ਦੀ ਗ੍ਰਿਫ਼ਤਾਰੀ ਦੇ ਸਮੇਂ ਦਾ ਇੱਕ ਵੀਡੀਓ ਵੀ ਹੈ। ਜਦੋਂ ਕਿ ਦੂਜੇ ਵਿੱਚ ਵਕੀਲ ਇੱਕ ਚੈਨਲ ਨੂੰ ਇੰਟਰਵਿਊ ਦੇ ਰਿਹਾ ਹੈ। ਇਸ ਵਿੱਚ, ਜਦੋਂ ਪੱਤਰਕਾਰ ਉਸਨੂੰ ਪੁੱਛਦਾ ਹੈ ਕਿ ਸਰਕਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਇਹ ‘ਨਸ਼ਿਆਂ ਵਿਰੁੱਧ ਜੰਗ’ ਹੈ। ਇਸ ਦਾ ਉਸਦਾ ਜਵਾਬ ਸੀ ਕਿ ਇਹ ਸਿਰਫ਼ ਪ੍ਰਚਾਰ ਹੈ। ਇੱਕ ਮੀਡੀਆ ਟ੍ਰਾਇਲ ਹੁੰਦਾ ਹੈ। ਤੁਸੀਂ ਮੀਡੀਆ ਟ੍ਰਾਇਲ ਚਾਹੁੰਦੇ ਹੋ, ਅਸੀਂ ਇਸਨੂੰ ਸਵੀਕਾਰ ਕਰਦੇ ਹਾਂ।”

