ਚਾਈਨਾ ਡੋਰ ‘ਚ ਫਸਿਆ ਪੰਛੀ, ਪੁਲਿਸ ਨੇ 2 ਘੰਟੇ ਦੀ ਮਿਹਨਤ ਤੋਂ ਬਾਅਦ ਬਚਾਇਆ

ਲੁਧਿਆਣਾ, 30 ਦਸੰਬਰ 2022 – ਲੁਧਿਆਣਾ ਵਿੱਚ ਚਾਈਨਾ ਡੋਰ ਵਿੱਚ ਪੰਛੀ ਫਸ ਗਿਆ। ਪੰਛੀ ਦੀ ਜਾਨ ਬਚਾਉਣ ਲਈ ਪੰਜਾਬ ਪੁਲਿਸ ਨੇ 2 ਘੰਟੇ ਤੱਕ ਬਚਾਅ ਮੁਹਿੰਮ ਚਲਾ ਕੇ ਇਸ ਨੂੰ ਬਚਾਇਆ। ਆਸਪਾਸ ਦੇ ਲੋਕਾਂ ਨੇ ਪੁਲਿਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ। ਇਹ ਪੰਛੀ 80 ਫੁੱਟ ਉੱਚੇ ਚਿੱਟੇ ਦੇ ਦਰੱਖਤ ਕੋਲ ਚਾਈਨਾ ਡੋਰ ਵਿੱਚ ਫਸ ਗਿਆ ਸੀ।

ਜਦੋਂ ਪੁਲਸ ਮੁਲਾਜ਼ਮਾਂ ਨੇ ਦਰਦ ਨਾਲ ਪੰਛੀ ਦੇ ਚੀਕਣ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਦਾ ਧਿਆਨ ਦਰੱਖਤ ‘ਤੇ ਗਿਆ। ਘਟਨਾ ਥਾਣਾ ਡਿਵੀਜ਼ਨ ਨੰਬਰ 8 ਦੇ ਬਾਹਰ ਸਿਵਲ ਲਾਈਨ ਇਲਾਕੇ ਦੀ ਹੈ।

ਇਸ ਦੌਰਾਨ ਏਐਸਆਈ ਭਜਨ ਲਾਲ ਨੇ ਬਾਕੀ ਮੁਲਾਜ਼ਮਾਂ ਨੂੰ ਬੁਲਾ ਕੇ ਪੰਛੀ ਨੂੰ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਇਲੈਕਟ੍ਰਿਕ ਆਟੋ ਬੁਲਾਇਆ ਗਿਆ। ਨੌਜਵਾਨ ਨੇ ਉਸ ਆਟੋ ਦੀ ਛੱਤ ‘ਤੇ ਚੜ੍ਹ ਕੇ ਬਾਂਸ ਦੀ ਮਦਦ ਨਾਲ ਪੰਛੀ ਨੂੰ ਲਾਹੁਣ ਦੀ ਕੋਸ਼ਿਸ਼ ਕੀਤੀ ਪਰ ਉਚਾਈ ਜ਼ਿਆਦਾ ਹੋਣ ਕਾਰਨ ਉਸ ਨੂੰ ਬਚਾਉਣਾ ਮੁਸ਼ਕਲ ਹੋ ਗਿਆ। ਇਸ ਦੌਰਾਨ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਨੌਜਵਾਨ ਨੂੰ ਦਰੱਖਤ ‘ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕੋਸ਼ਿਸ਼ ਵੀ ਅਸਫਲ ਰਹੀ।

ਅਖੀਰ ਪੁਲਿਸ ਮੁਲਾਜ਼ਮਾਂ ਨੇ ਕਰੇਨ ਮੰਗਵਾਈ। ਨੌਜਵਾਨ ਨੂੰ ਜੇਸੀਬੀ ਰਾਹੀਂ 80 ਫੁੱਟ ਦੀ ਉਚਾਈ ‘ਤੇ ਭੇਜਿਆ ਗਿਆ, ਜਿਸ ਤੋਂ ਬਾਅਦ ਪੰਛੀ ਨੂੰ ਬਚਾਉਣ ਦਾ ਕੰਮ ਪੂਰਾ ਕੀਤਾ ਗਿਆ। ਪੁਲਿਸ ਮੁਲਾਜ਼ਮਾਂ ਨੇ ਪੰਛੀ ਨੂੰ ਮੁੱਢਲੀ ਸਹਾਇਤਾ ਦਿੱਤੀ। ਉਸ ਦੇ ਖੰਭਾਂ ਵਿੱਚ ਫਸੀ ਡੋਰ ਨੂੰ ਬਾਹਰ ਕੱਢ ਲਿਆ ਗਿਆ। ਪੰਛੀ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਉਸ ਨੂੰ ਆਜ਼ਾਦ ਕਰ ਦਿੱਤਾ ਗਿਆ।

ਦੱਸ ਦੇਈਏ ਕਿ ਮਹਾਂਨਗਰ ਵਿੱਚ ਇਸ ਡੋਰ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਪੁਲੀਸ ਦੀ ਪਾਬੰਦੀ ਦੇ ਬਾਵਜੂਦ ਕਈ ਦੁਕਾਨਦਾਰਾਂ ਨੇ ਗੋਦਾਮ ਆਦਿ ਬਣਾ ਲਏ ਹਨ ਅਤੇ ਡੋਰ ਦੀ ਸ਼ਰੇਆਮ ਵਿਕਰੀ ਕੀਤੀ ਜਾ ਰਹੀ ਹੈ। ਇਹ ਡੋਰ ਪੰਛੀਆਂ ਅਤੇ ਮਨੁੱਖਾਂ ਲਈ ਕਾਲ ਬਾਣੀ ਹੋਈ ਹੈ। ਦੱਸ ਦੇਈਏ ਕਿ ਪਿਛਲੇ ਸਾਲ ਕਰੀਬ 5 ਤੋਂ 7 ਅਜਿਹੇ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚ ਲੋਕਾਂ ਦੇ ਕੰਨ, ਅੱਖਾਂ, ਗਲੇ ਅਤੇ ਗਰਦਨ ਤੱਕ ਕੱਟੇ ਗਏ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਬਕਾ ਮੰਤਰੀ ਸੇਖੋਂ ਤੋਂ ਅੱਜ ਵਿਜੀਲੈਂਸ ਕਰੇਗੀ ਪੁੱਛਗਿੱਛ: ਕਰੋੜਾਂ ਦੇ ਸਿੰਚਾਈ ਘੁਟਾਲੇ ‘ਚ ਹੈ ਪੇਸ਼ੀ

Body Builder ਦਲਿਤ ਧੀ ਨੇ ਥਾਈਲੈਂਡ ਵਿੱਚ ਜਿੱਤਿਆ ਸੋਨ ਤਗਮਾ, ਵਧਾਇਆ ਦੇਸ਼ ਦਾ ਮਾਣ