BJP ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਦੇ ਨਾਂਅ ਦਾ ਕੀਤਾ ਐਲਾਨ

  • 4 ਦਿਨ ਪਹਿਲਾਂ ਭਾਜਪਾ ‘ਚ ਆਏ ਇੰਦਰ ਇਕਬਾਲ ਸਿੰਘ ਨੂੰ ਦਿੱਤੀ ਟਿਕਟ
  • ਲੁਧਿਆਣਾ ਤੋਂ ਸਾਬਕਾ ਅਕਾਲੀ ਵਿਧਾਇਕ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਬਣੇ ਉਮੀਦਵਾਰ

ਜਲੰਧਰ, 13 ਅਪ੍ਰੈਲ 2023 – ਭਾਰਤੀ ਜਨਤਾ ਪਾਰਟੀ ਨੇ ਜਲੰਧਰ ਲੋਕ ਸਭਾ ਉਪ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਰਾਏਕੋਟ ਦੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜੋ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਗਏ ਸਨ।

ਭਾਜਪਾ ਨੇ ਜਲੰਧਰ ਲੋਕ ਸਭਾ ਉਪ ਚੋਣ ਲਈ ਇੰਦਰ ਇਕਬਾਲ ਨੂੰ ਆਪਣਾ ਉਮੀਦਵਾਰ ਬਣਾਉਣ ਲਈ ਬਿਨਾਂ ਕਿਸੇ ਰੌਲੇ-ਰੱਪੇ ਦੇ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੱਤਰ ਪੋਸਟ ਕੀਤਾ।

ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਵੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਹੀ ਹੈ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਆਪਣੀ ਹੀ ਪਾਰਟੀ ਦੇ ਇੱਕ ਆਗੂ ਨੂੰ ਟਿਕਟ ਨਾ ਦੇ ਕੇ ਦੂਜੀ ਪਾਰਟੀ ‘ਚੋਂ ਆਏ ਲੀਡਰ ਵਿੱਚ ਭਰੋਸਾ ਪ੍ਰਗਟਾਇਆ ਸੀ, ਉਸੇ ਤਰ੍ਹਾਂ ਭਾਜਪਾ ਨੇ ਵੀ ਆਪਣੀ ਹੀ ਪਾਰਟੀ ਦੇ ਕੇਡਰ ਨੂੰ ਬਾਈਪਾਸ ਕਰਕੇ ਇੱਕ ਬਾਹਰੀ ਉਮੀਦਵਾਰ ’ਤੇ ਭਰੋਸਾ ਪ੍ਰਗਟਾਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਣਕ ’ਤੇ ਕੇਂਦਰ ਵੱਲੋਂ ਲਾਏ ਵੈਲਯੂ ਕੱਟ ਦੀ ਸਮੀਖਿਆ ਕਰਵਾ ਕੇ ਇਸਨੂੰ ਵਾਪਸ ਕਰਾਵੇ ਆਪ ਸਰਕਾਰ: ਅਕਾਲੀ ਦਲ

ਬਠਿੰਡਾ ਮਿਲਟਰੀ ਸਟੇਸ਼ਨ ’ਚ ਫੇਰ ਚੱਲੀ ਗੋ+ਲੀ, ਇਕ ਹੋਰ ਜਵਾਨ ਹੋਇਆ ਹਲਾਕ