ਪੰਜਾਬ ਭਾਜਪਾ ਵੱਲੋ SC ਮੋਰਚਾ ਦੇ 35 ਜ਼ਿਲ੍ਹਾ ਇੰਚਾਰਜਾਂ ਦੀਆਂ ਨਿਯੁਕਤੀਆਂ

ਨਵਾਂਸ਼ਹਿਰ 07 ਦਸੰਬਰ ,2023 – ਭਾਜਪਾ ਐਸਸੀ (ਅਨੁਸੂਚਿਤ ਜਾਤੀ ) ਮੋਰਚਾ ਦੇ ਸੂਬਾ ਪ੍ਰਧਾਨ ਐਸ ਆਰ ਲੱਧੜ ਨੇ ਭਾਜਪਾ ਦੇ ਸੂਬਾ ਪ੍ਰਧਾਨ ਸ਼ੁਨੀਲ ਜਾਖੜ ,ਸ਼ੰਗਠਨ ਮੰਤਰੀ ਮੰਥਰੀ ਸ੍ਰੀ ਨਿਵਾਸਲੂ ਤੇ ਐਸਸੀ ਮੋਰਚਾ ਦੇ ਸੂਬਾ ਇਨਚਾਰਜ ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਾਰੀਨ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਬੇ ਦੇ ਪੈਂਤੀ (35) ਜ਼ਿਲ੍ਹਾ ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ।

ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਰੂਰਲ ਦੇ ਜਿਲਾ ਇਨਚਾਰਜ ਸੁਰਿੰਦਰ ਟਿੰਕੂ ,ਅੰਮ੍ਰਿਤਸਰ ਸ਼ਹਿਰੀ ਦਾ ਗਗਨਦੀਪ ਸਿੰਘ ,ਬਰਨਾਲਾ ਦਾ ਸੁਰਜੀਤ ਸਿੰਘ ਸਿੱਧੂ ,ਬਟਾਲਾ ਦਾ ਦਵਿੰਦਰ ਪਹਿਲਵਾਨ ,ਬਠਿੰਡਾ ਦਿਹਾਤੀ ਦਾ ਹਰਦੀਪ ਸਿੰਘ ਰਿਉਂਦ ਕਲਾਂ ,ਬਠਿੰਡਾ ਸ਼ਹਿਰੀ ਦਾ ਜਸਪਾਲ ਪੰਜਗਰਾਂਈ ,ਫਰੀਦਕੋਟ ਦਾ ਮਨਜੀਤ ਸਿੰਘ ਬੁੱਟਰ ,ਸ੍ਰੀ ਫਤਹਿਗੜ ਸਾਹਿਬ ਦਾ ਨਰਿੰਦਰ ਕੌਰ ਗਿੱਲ ,ਫਾਜਿਲਕਾ ਦਾ ਮਨੀ ਸੱਭਰਵਾਲ ,ਫਿਰੋਜਪੁਰ ਦਾ ਪੂਰਨ ਚੰਦ ,ਗੁਰਦਾਸਪੁਰ ਦਾ ਸਤਿਨਾਮ ਸਿੰਘ ਉਮਰਪੁਰਾ,ਹੁਸਿਆਰਪੁਰ ਦਾ ਬਲਕੀਸ ਰਾਜ ,ਹੁਸ਼ਿਆਰਪੁਰ ਦਿਹਾਤੀ ਦਾ ਸੁਰਿੰਦਰ ਮੇਸੁਮਪੁਰੀ ,ਜਗਰਾਂਓ ਦਾ ਮੋਹਨ ਸਿੰਘ ਲਾਲਕਾ,ਜਲੰਧਰ ਸਹਿਰੀ ਦਾ ਜਗਦੀਸ ਜੱਸਲ,ਜਲੰਧਰ ਉੱਤਰ ਦਾ ਓਮ ਪ੍ਰਕਾਸ ਬਿੱਟੂ ,ਜਲੰਧਰ ਦੱਖਣ ਦਾ ਨਿਰਮਲ ਸਿੰਘ ਨਾਹਰ ,ਕਪੂਰਥਲਾ ਦਾ ਰੌਬਿਨ ,ਖੰਨਾ ਦਾ ਦਲੀਪ ਸਿੰਘ ,ਲੁਧਿਆਣਾ ਦਿਹਾਤੀ ਦਾ ਸੁਧਾ ਖੰਨਾ,ਲੁਧਿਆਣਾ ਸਹਿਰੀ ਦਾ ਬਲਬੀਰ ਸਿੰਘ ,ਮਲੇਰਕੋਟਲਾ ਦਾ ਅਜੇ ਪਰੋਚਾ ,ਮਾਨਸਾ ਦਾ ਅੰਜਨਾ ,ਮੋਗਾ ਦਾ ਬਲਵਿੰਦਰ ਸਿੰਘ ਗਿੱਲ ,ਮੋਹਾਲੀ ਦਾ ਗੁਲਜਾਰ ਖੰਨਾ ,ਮੁਕਤਸਰ ਸਾਹਿਬ ਦਾ ਬਲਵਿੰਦਰ ਸਿੰਘ ਹੈਪੀ ਨਵਾਂਸਾਹਿਰ ਦਾ ਸੁਰਿੰਦਰ ਪਾਲ ਭੱਟੀ ,ਪਠਾਨਕੋਟ ਦਾ ਕਰਮਜੀਤ ਸਿੰਘ ਜੋਸ਼,ਪਟਿਆਲ਼ਾ ਉੱਤਰ ਦਾ ਐਡਵੋਕੇਟ ਲਛਮਣ ਸਿੰਘ ,ਪਟਿਆਲ਼ਾ ਦੱਖਣੀ ਦਾ ਬਲਵੰਤ ਰਾਏ ,ਪਟਿਆਲ਼ਾ ਸ਼ਹਿਰੀ ਦਾ ਰਾਂਝਾ ਬਖਸ਼ੀ ,ਰੋਪੜ ਦਾ ਕੁਲਦੀਪ ਸਿੰਘ ਸਿੱਧੂਪੁਰਾ ,ਸੰਗਰੂਰ 1 ਦਾ ਰਾਜਿੰਦਰ ਸਿੰਘ ਰੋਗਲਾ,ਸੰਗਰੂਰ 2 ਦਾ ਲਾਭ ਸਿੰਘ ਤੇ ਤਰਨਤਾਰਨ ਸਾਹਿਬ ਦਾ ਵਰਿੰਦਰ ਭੱਟੀ ਨੂੰ ਭਾਜਪਾ ਐਸਸੀ ਮੋਰਚਾ ਦਾ ਜਿਲਾ ਇਨਚਾਰਜ ਨਿਯੁਕਤ ਕੀਤਾ ਗਿਆ ਹੈ।

ਪੰਜਾਬ ਭਾਜਪਾ ਐਸਸੀ ਮੋਰਚਾ ਦੇ ਸੂਬਾ ਪ੍ਰਧਾਨ ਐਸ਼ ਆਰ ਲੱਧੜ ਤੇ ਸਮੁੱਚੀ ਸੂਬਾ ਲੀਡਰਸ਼ਿਪ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਨਵ ਨਿਯੁਕਤ ਜਿਲਾ ਇਨਚਾਰਜ ਆਉਣ ਵਾਲੀਆਂ ਪੰਜਾਬ ਦੀਆਂ ਸਥਾਨਿਕ ਤੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣਗੇ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿ ਤੋਂ ਆਇਆ ਡਰੋਨ 3 ਕਰੋੜ ਦੀ ਹੈ+ਰੋਇਨ ਸੁੱਟ ਕੇ ਪਰਤਿਆ ਵਾਪਸ, BSF ਨੂੰ ਸਰਚ ਮੁਹਿੰਮ ਦੌਰਾਨ ਖੇਤਾਂ ‘ਚੋਂ ਮਿਲੀ ਖੇਪ

ਪੰਜਾਬੀ ਗਾਇਕ ਨੂੰ ਧਮਕੀਆਂ ਅਤੇ ਫਿਰੌਤੀ ਦੀਆਂ ਕਾਲਾਂ ਦਾ ਮਾਮਲਾ, ਮੁੱਖ ਮੁਲਜ਼ਮ ਅੰਮ੍ਰਿਤਸਰ ਤੋਂ ਕਾਬੂ