ਪੜ੍ਹੋ ਪੰਜਾਬ ਦੇ ਬੀਜੇਪੀ ਉਮੀਦਵਾਰ ਕਿਸ-ਕਿਸ ਦਿਨ ਕਾਗਜ਼ ਕਰਨਗੇ ਦਾਖਲ

— ਜਾਖੜ ਤੇ ਅਸਾਮ ਦੇ ਮੁੱਖ ਮੰਤਰੀ ਹਿੰਮਤਾ ਬਿਸਵਾ ਦੀ ਅਗਵਾਈ ਚ ਕਾਗਜ਼ ਦਾਖਲ ਕਰਨਗੇ ਪ੍ਰਨੀਤ ਕੌਰ
— ਜਾਖੜ, ਹਿੰਮਤਾ ਬਿਸਵਾ, ਪੁਸ਼ਕਰ ਧਾਮੀ, ਵਿਜੇ ਰੁਪਾਨੀ, ਗਜਿੰਦਰ ਸ਼ੇਖਾਵਤ, ਹਰਦੀਪ ਪੁਰੀ, ਮਿਨਾਕਸ਼ੀ ਲੇਖੀ ਪੰਜਾਬ ਭਰ ਚ ਕਰਵਾਨਗੇ ਨਾਮਜ਼ਦਗੀ ਕਾਗਜ਼ ਦਾਖਲ
— ਪਟਿਆਲਾ ਚ ਪ੍ਰਨੀਤ ਕੌਰ ਤੇ ਸੰਗਰੂਰ ਚ ਅਰਵਿੰਦ ਖੰਨਾ ਦੇ ਕਾਗਜ਼ ਦਾਖਲ ਕਰਵਾਨਗੇ ਜਾਖੜ

ਚੰਡੀਗੜ੍ਹ, 12 ਮਈ 2024: ‘ਬੀਬੀ ਪ੍ਰਨੀਤ ਕੌਰ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਅਸਾਮ ਦੇ ਮੁੱਖ ਮੰਤਰੀ ਹਿੰਮਤਾ ਬਿਸਵਾ ਸਰਮਾ ਦੀ ਅਗਵਾਈ ਚ ਕਾਗਜ਼ ਦਾਖਲ ਕਰਨਗੇ। ਲੋਕ ਸਭਾ ਚੋਣਾਂ ਚ ਭਾਜਪਾ ਉਮੀਦਵਾਰਾਂ ਦੀ ਨੌਮੀਨੇਸ਼ਨ ਦੇ ਆਖਰੀ ਗੇੜ ਦੀਆਂ ਤਿਆਰੀਆਂ ਮੁਕੰਮਲ ਹਨ। ਮੰਗਲਵਾਰ ਤਕ ਕਾਗਜ਼ ਭਰਨ ਦੀ ਪ੍ਰਕਿਰਿਆ ਖਤਮ ਕਰਨ ਉਪਰੰਤ ਭਾਜਪਾ ਉਮੀਦਵਾਰ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾ ਦੇਣਗੇ।’

ਇਹ ਜਾਣਕਾਰੀ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਇੱਕ ਬਿਆਨ ਰਾਹੀਂ ਦਿੱਤੀ।

ਰਾਠੌਰ ਨੇ ਦੱਸਿਆ ਕਿ ਸੋਮਵਾਰ ਨੂੰ ਪਟਿਆਲਾ ਤੋਂ ਭਾਜਪਾ ‌‌ਉਮੀਦਵਾਰ ਬੀਬੀ ਪ੍ਰਨੀਤ ਕੌਰ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਚ ਕਾਗਜ਼ ਦਾਖਲ ਕਰਨਗੇ। ਇਸ ਮੌਕੇ ਅਸਾਮ ਦੇ ਮੁੱਖ ਮੰਤਰੀ ਹੇਮਤਾ ਵਿਸਵਾ ਸਰਮਾ ਤੇ ਹੋਰ ਭਾਜਪਾ ਦੇ ਸੀਨੀਅਰ ਆਗੂ ‌ਵੀ ਮੌਜੂਦ ਰਹਿਣਗੇ।

ਇਸੇ ਤਰ੍ਹਾਂ ਸੋਮਵਾਰ ਨੂੰ ਹੀ ਸੰਗਰੂਰ ਤੋਂ ਬੀਜੇਪੀ ਉਮੀਦਵਾਰ ਅਰਵਿੰਦ ਖੰਨਾ ਵੀ ਸੂਬਾ ਪ੍ਰਧਾਨ ਸੁਨੀਲ ਜਾਖੜ ਹੋਰ ਭਾਜਪਾ ਆਗੂਆਂ ‌ਦੀ ਹਾਜ਼ਰੀ ਚ ਨੌਮੀਨੇਸ਼ਨ ‌ਕਰਨਗੇ।
ਇਸੇ ਤਰ੍ਹਾਂ ਸੋਮਵਾਰ ਨੂੰ ਹੀ ਹੁਸ਼ਿਆਰਪੁਰ ਤੋਂ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੀ ਅਗਵਾਈ ਚ ਕਾਗਜ਼ ਦਾਖਲ ਕਰਨਗੇ।

ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਵੀ ਸੋਮਵਾਰ ਨੂੰ ਹੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਨਾਲ ਨੌਮੀਨੇਸ਼ਨ ਕਰਨਗੇ। ਇਸ ਮੌਕੇ ਸੀਨੀਅਰ ਭਾਜਪਾ ਆਗੂ ਮੌਜੂਦ ਰਹਿਣਗੇ।

ਸੋਮਵਾਰ ਨੂੰ ਹੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕਿ ਕਾਗਜ਼ ਦਾਖਲ ਕਰਨਗੇ। ਇਸ ਮੌਕੇ ਭਾਜਪਾ ਦੇ ਕੌਮੀ ਆਗੂ ਪ੍ਰੇਮ ਚੰਦ ਵੇਰਵਾ ਤੇ ਕੇਂਦਰੀ ਮੰਤਰੀ ਸ਼੍ਰੀਮਤੀ ਮਿਨਾਕਸ਼ੀ ਲੇਖੀ ਅਤੇ ਹੋਰ ਭਾਜਪਾ ਆਗੂ ਵੀ ਹਾਜ਼ਰ ਹੋਣਗੇ।

ਇਸੇ ਤਰ੍ਹਾਂ ਬਠਿੰਡਾ ਤੋਂ ਬੀਬੀ ਪਰਮਪਾਲ ਕੌਰ ਸਿੱਧੂ ਮਲੂਕਾ ਵੀ ਸੋਮਵਾਰ ਨੂੰ ਹੀ ਆਪਣੇ ਕਾਗਜ਼ ਦਾਖਲ ਕਰਨਗੇ। ਇਸ ਮੌਕੇ ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਵਿਜੇ ਰੁਪਾਨੀ ਹਾਜ਼ਰ ਰਹਿਣਗੇ ਤੇ ਭਾਜਪਾ ਆਗੂ ਮੌਜੂਦ ਰਹਿਣਗੇ।

ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ 14 ਮਈ ਮੰਗਲਵਾਰ ਨੂੰ ਕਾਗਜ਼ ਦਾਖਲ ਕਰਨਗੇ। ਇਸ ਮੌਕੇ ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਗਜਿੰਦਰ ਸਿੰਘ ਸ਼ੇਖਾਵਤ, ਮੁੱਖ ਮੰਤਰੀ ਉੱਤਰਾਖੰਡ ਪੁਸ਼ਕਰ ਧਾਮੀ ਤੇ ਭਾਜਪਾ ਆਗੂ ਦੀਆ ਕੁਮਾਰੀ ਜੀ ਤੇ ਹੋਰ ਭਾਜਪਾ ਆਗੂ ਮੌਜੂਦ ਰਹਿਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਦੀ ਆਪਣੇ ਉੱਤਰਾਧਿਕਾਰੀ ਦਾ ਦੱਸਣ, ਜਾਂ ਕਹਿਣ ਕਿ ਸੇਵਾਮੁਕਤੀ ਦਾ ਨਿਯਮ ਉਨ੍ਹਾਂ ‘ਤੇ ਲਾਗੂ ਨਹੀਂ ਹੁੰਦਾ, ਇਹ ਸਿਰਫ ਅਡਵਾਨੀ ਲਈ ਸੀ – ਕੇਜਰੀਵਾਲ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਬਿੱਟੂ ਦੀ ਸਰਕਾਰੀ ਰਿਹਾਇਸ਼ ਦੇ ਨੋ ਡਿਊ ਸਰਟੀਫਿਕੇਟ ਬਾਰੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਤੋਂ ਰਿਪੋਰਟ ਮੰਗੀ