ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਪੰਜਾਬ ਲੋਕ ਕਾਂਗਰਸ ਦੇ ਦਫ਼ਤਰ ਦੀ ਸ਼ੁਰੂਆਤ ਕੀਤੀ, ਆਪਣੀ ਨਵੀਂ ਸਿਆਸੀ ਪਾਰੀ ਦਾ ਐਲਾਨ ਕੀਤਾ ਅਤੇ ਨਾਲ ਹੀ ਕਿਹਾ ਸੀ ਕਿ ਉਹ ਪੰਜਾਬ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਮਿਲਕੇ 2022 ਦੀਆਂ ਵਿਧਾਨ ਸਭਾ ਚੋਣ ਲੜਨਗੇ। ਇਸੇ ਦੇ ਚਲਦਿਆਂ ਹੁਣ ਭਾਜਪਾ ਲਈ ਪੰਜਾਬ ਵਿੱਚ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਸਿਸਵਾਂ ਫਾਰਮ ਹਾਊਸ ਵਿਖੇ ਪਹੁੰਚੇ। ਸਿਸਵਾਂ ਫਾਰਮ ਹਾਊਸ ਵਿਖੇ ਗਜੇਂਦਰ ਸ਼ੇਖਾਵਤ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਚੱਲ ਰਹੀ ਹੈ ਅਤੇ ਜਲਦ ਸੀਟਾਂ ਨੂੰ ਲੈ ਕੇ, ਮੁੱਖ ਮੰਤਰੀ ਚਿਹਰੇ ਬਾਰੇ ਅਤੇ ਹੋਰ ਕਈ ਤੱਥਾਂ ‘ਤੇ ਸਾਂਝੀ ਰਾਏ ਬਣਾਈ ਜਾ ਸਕਦੀ ਹੈ।
ਭਾਜਪਾ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਚਾਹੀਦਾ ਹੈ ਅਤੇ ਕੈਪਟਨ ਅਮਰਿੰਦਰ ਨੂੰ ਕਾਂਗਰਸ ਦੇ ਖਿਲਾਫ਼ ਮਜਬੂਤ ਗਠਜੋੜ ਚਾਹੀਦਾ ਹੈ। ਇਸ ਲਈ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਅਤੇ ਦੋਵਾਂ ਵੱਲੋਂ ਸਾਂਝੇ ਤੌਰ ‘ਤੇ ਆਪਣੇ ਉਮੀਦਵਾਰ ਐਲਾਨੇ ਜਾ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਜਲਦ ਦੱਸਣਗੇ ਕਿ ਓਹਨਾ ਨਾਲ ਕਿੰਨੇ ਕਾਂਗਰਸੀ ਜੁੜੇ ਹੋਏ ਹਨ। ਨਵਜੋਤ ਸਿੰਘ ਸਿੱਧੂ ਨੇ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਕਿ ਕੈਪਟਨ ਅਮਰਿੰਦਰ ਦੇ ਨਾਲ ਦੇ ਕਾਂਗਰਸੀ ਵਰਕਰ, ਆਗੂ ਵੱਡੇ ਨੇਤਾ ਉਹਨਾਂ ਨੂੰ ਕੈਪਟਨ ਦੇ ਖਿਲਾਫ਼ ਕਰਕੇ ਪਾਰਟੀ ਨਾਲ ਜੋੜੀ ਰੱਖਿਆ ਜਾਵੇ। ਹੁਣ ਦੇਖਣਾ ਹੋਵੇਗਾ ਕਿ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਮਿਲਕੇ ਕੀ ਨਵੀਂ ਰਣਨੀਤੀ ਘੜਦੇ ਹਨ ਅਤੇ ਕੀ ਐਲਾਨ ਹੁੰਦਾ ਹੈ।
https://www.facebook.com/thekhabarsaar/