ਭਾਜਪਾ ਆਗੂ ਮੋਹਿੰਦਰ ਭਗਤ ‘ਆਪ’ ‘ਚ ਸ਼ਾਮਲ

ਜਲੰਧਰ, 14 ਅਪ੍ਰੈਲ 2023 – ਜਲੰਧਰ ‘ਚ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਜਲੰਧਰ ਪੱਛਮੀ ਹਲਕੇ ਤੋਂ ਆਉਣ ਵਾਲੇ ਭਾਜਪਾ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਚੁੰਨੀਲਾਲ ਭਗਤ ਦੇ ਪੁੱਤਰ ਮੋਹਿੰਦਰ ਭਗਤ, ਜੋ ਭਾਜਪਾ ਦੀ ਤਰਫ਼ੋਂ 2022 ਵਿਚ ਜਲੰਧਰ ਪੱਛਮੀ ਤੋਂ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਹਨ, ਨੂੰ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਹਨ। ਜਿਸ ਤੋਂ ਬਾਅਦ ਉਹ ਹੁਣ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ।

ਦੱਸ ਦੇਈਏ ਕਿ ਭਾਜਪਾ ਨੇ ਜਲੰਧਰ ਦੀ ਲੋਕ ਸਭਾ ਉਪ ਚੋਣ ਲਈ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਜਿਸ ਕਾਰਨ ਭਾਜਪਾ ਦਾ ਇਹ ਸੀਨੀਅਰ ਆਗੂ ਪਾਰਟੀ ਤੋਂ ਨਾਰਾਜ਼ ਚੱਲ ਰਿਹਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰੀਕਾ ਦੇ ਟੈਕਸਾਸ ‘ਚ ਡੇਅਰੀ ਫਾਰਮ ‘ਚ ਧਮਾਕਾ, 18 ਹਜ਼ਾਰ ਤੋਂ ਵੱਧ ਗਾਵਾਂ ਦੀ ਦਰਦਨਾਕ ਮੌ+ਤ

ਐਮਪੀ ਅਰੋੜਾ ਨੇ ਹਲਵਾਰਾ ਫਲਾਈਟ ਲਈ ਸਾਰੀਆਂ ਏਅਰਲਾਈਨਾਂ ਦੇ ਸੀਈਓ ਨੂੰ ਲਿਖਿਆ ਪੱਤਰ