“ਵੀਰ ਬਾਲ ਦਿਵਸ” ‘ਤੇ ਪੰਜਾਬ ਭਾਜਪਾ ਆਗੂ ਫਤਿਹਗੜ੍ਹ ਸਾਹਿਬ ਹੋਣਗੇ ਨਤਮਸਤਕ

ਫਤਿਹਗੜ੍ਹ ਸਾਹਿਬ, 26 ਦਸੰਬਰ 2022 – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ‘ਤੇ ਕੇਂਦਰ ਵੱਲੋਂ ਮਨਾਏ ਜਾ ਰਹੇ “ਵੀਰ ਬਾਲ ਦਿਵਸ” ਮੌਕੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੀ ਲੀਡਰਸ਼ਿਪ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕੇਗੀ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਹੋਰ ਆਗੂ ਫਤਿਹਗੜ੍ਹ ਸਾਹਿਬ ਨਤਮਸਤਕ ਹੋਣਗੇ।

ਪੰਜਾਬ ਭਾਜਪਾ ਦੇ ਸਾਰੇ ਆਗੂ ਅੱਜ ਦੁਪਹਿਰ 12 ਵਜੇ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਪਹੁੰਚ ਜਾਣਗੇ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮਾਤਾ ਗੁਜਰੀ ਲੰਗਰ ਹਾਲ ਦੇ ਬਾਹਰ ਮੀਡੀਆ ਨਾਲ ਗੱਲਬਾਤ ਵੀ ਕਰਨਗੇ। ਇਸ ਦੌਰਾਨ ਭਾਜਪਾ ਆਗੂ ਪਾਰਟੀ ਵੱਲੋਂ ਸੁਰੱਖਿਅਤ ਅਤੇ ਵਿਕਸਤ ਪੰਜਾਬ ਲਈ ਕੀਤੇ ਜਾ ਰਹੇ ਕੰਮਾਂ ਨੂੰ ਸਾਂਝਾ ਕਰ ਸਕਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਗਰਾ ਵਿੱਚ ਚੀਨ ਤੋਂ ਪਰਤੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਮਧੂ ਮੱਖੀ ਪਾਲਣ ਦਾ ਕਿੱਤਾ ਅਪਣਾ ਕੇ ਆਰਥਿਕ ਪੱਖੋਂ ਮਜ਼ਬੂਤ ਹੋਇਆ ਜਗਤਾਰ ਸਿੰਘ ਕਲੇਰ, 5 ਬਕਸਿਆਂ ਨਾਲ ਆਰੰਭਿਆ ਸਫ਼ਰ ਹੁਣ 1500 ਬਕਸਿਆਂ ’ਤੇ ਪੁੱਜਿਆ