ਰਾਜਪੁਰਾ, 17 ਅਗਸਤ 2025 – ਬੀਜੇਪੀ ਪੰਜਾਬ ਵੱਲੋਂ ਲੈਂਡ ਪੂਲਿੰਗ ਪਾਲਿਸੀ ‘ਤੇ ਜਿੱਤ ਦੇ ਸਮਰਥਨ ‘ਚ ਕਿਸਾਨ ਮਜ਼ਦੂਰ ਫ਼ਤਿਹ ਰੈਲੀ ਕੀਤੀ ਜਾ ਰਹੀ ਹੈ। ਇਹ ਰੈਲੀ ਅੱਜ 17 ਅਗਸਤ ਦਿਨ ਐਤਵਾਰ ਨੂੰ ਸਵੇਰ 11:00 ਵਜੇ ਦਾਣਾ ਮੰਡੀ, ਰਾਜਪੁਰਾ ਵਿਖੇ ਕੀਤੀ ਜਾ ਰਹੀ ਹੈ।

ਇਸ ਰੈਲੀ ਚ ਸੁਨੀਲ ਜਾਖੜ ਪੰਜਾਬ ਪ੍ਰਧਾਨ, ਅਸ਼ਵਨੀ ਸ਼ਰਮਾ ਕਾਰਜਕਾਰੀ ਪ੍ਰਧਾਨ, ਕੇਂਦਰੀ ਮੰਤਰੀ ਰਵਨੀਤ ਬਿੱਟੂ, ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਬੀਬਾ ਜੈ ਇੰਦਰ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਤਰੁਣ ਚੁੱਘ ਬੀਜੇਪੀ ਸੈਕਟਰੀ ਆਲ ਇੰਡੀਆ, ਵਨੀਤ ਜੋਸ਼ੀ ਮੀਡੀਆ ਇੰਚਾਰਜ ਅਤੇ ਬਿਕਰਮ ਇੰਦਰ ਸਿੰਘ ਚਹਿਲ ਹਲਕਾ ਸਨੌਰ ਸਮੇਤ ਪੰਜਾਬ ਦੀ ਸਮੁੱਚੀ ਬੀਜੇਪੀ ਲੀਡਰਸ਼ਿਪ ਹਾਜ਼ਰ ਰਹੇਗੀ।

