ਚੰਡੀਗੜ੍ਹ ਮੇਅਰ ਚੋਣਾਂ ‘ਚ ਭਾਜਪਾ ਦੀ ਜਿੱਤ, ਮਨੋਜ ਸੋਨਕਾਰ ਬਣੇ ਨਵੇਂ ਮੇਅਰ

  • ਬੀਜੇਪੀ ਨੇ ‘ਇੰਡੀਆ’ ਗਠਜੋੜ ਨੂੰ ਹਰਾਇਆ

ਚੰਡੀਗੜ੍ਹ, 30 ਜਨਵਰੀ 2024 – ਚੰਡੀਗੜ੍ਹ ਵਿਚ ਭਾਜਪਾ ਦਾ ਮੇਅਰ ਬਣ ਗਿਆ ਹੈ। ਮਨੋਜ ਸੋਨਕਰ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ। ਲਗਾਤਾਰ ਤੀਜੀ ਵਾਰ ਚੰਡੀਗੜ੍ਹ ‘ਚ ਬੀਜੇਪੀ ਦਾ ਮੇਅਰ ਬਣਿਆ ਹੈ। ਵੋਟਾਂ ‘ਚ ਬੀਜੇਪੀ ਨੂੰ 16 ਅਤੇ ‘ਇੰਡੀਆ’ ਗਠਜੋੜ ਨੂੰ 12 ਵੋਟਾਂ ਮਿਲੀਆਂ ਹਨ।

ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਲਈ ਦੇਸ਼ ਵਿੱਚ ਪਹਿਲੀ ਵਾਰ ਵਿਰੋਧੀ ਪਾਰਟੀਆਂ ਦੇ I.N.D.I.A ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੋਇਆ ਸੀ। ਜਿਸ ‘ਚ ਬੀਜੇਪੀ ਦੀ ਜਿੱਤ ਹੋਈ ਹੈ। 35 ਕੌਂਸਲਰਾਂ ਵਾਲੀ ਨਿਗਮ ਵਿੱਚ ‘ਆਪ’ ਅਤੇ ਕਾਂਗਰਸ ਦੇ 20-20 ਕੌਂਸਲਰ ਹਨ ਜਦਕਿ ਭਾਜਪਾ ਦੇ 14 ਕੌਂਸਲਰ ਹਨ। ਇਨ੍ਹਾਂ ਵਿੱਚੋਂ ਭਾਜਪਾ ਨੂੰ ਸੰਸਦ ਮੈਂਬਰ ਕਿਰਨ ਖੇਰ ਦੀ ਵੀ ਇੱਕ ਵੋਟ ਮਿਲੀ ਹੈ। ਇਨ੍ਹਾਂ ਤੋਂ ਇਲਾਵਾ ਅਕਾਲੀ ਦਲ ਦਾ ਇਕ ਕੌਂਸਲਰ ਵੀ ਹੈ। ਨਿਗਮ ਵਿੱਚ ਮੇਅਰ ਦੇ ਬਹੁਮਤ ਲਈ 19 ਵੋਟਾਂ ਦੀ ਲੋੜ ਹੁੰਦੀ ਹੈ। ਚੰਡੀਗੜ੍ਹ ਨਿਗਮ ਵਿੱਚ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਭਾਜਪਾ ਦਾ ਮੇਅਰ ਬਣਿਆ ਹੋਇਆ ਹੈ।

ਇਸ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ I.N.D.I.A ਦੇ ਉਮੀਦਵਾਰ ਕੁਲਦੀਪ ਟੀਟਾ ਨੂੰ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੇ ਹਰਾਇਆ ਹੈ।

‘ਆਪ’ ਅਤੇ ਕਾਂਗਰਸੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਚੋਣ ਅਧਿਕਾਰੀ ਅਨਿਲ ਮਸੀਹ ਨੇ ਬੈਲਟ ਪੇਪਰ ਨਾਲ ਛੇੜਛਾੜ ਕੀਤੀ। ਜਿਸ ‘ਤੇ ਅਨਿਲ ਮਸੀਹ ਨੇ ਕਿਹਾ ਕਿ ਉਨ੍ਹਾਂ ਨੇ ਸਾਈਨ ਕੀਤੇ ਹਨ। ਜਿਸ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਕੌਂਸਲਰਾਂ ਵਿਚਾਲੇ ਹੰਗਾਮਾ ਹੋਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

71 BDPO/SEPO/ ਸੀਨੀਅਰ ਸਹਾਇਕਾਂ ਦੇ ਤਬਾਦਲੇ

ਵਿਆਹ ਵਾਲੇ ਦਿਨ ਲਾੜਾ ਫਰਾਰ: ਫੇਰ ਪਰਿਵਾਰ ਵੀ ਹੋਇਆ ਲਾਪਤਾ, ਪੜ੍ਹੋ ਪੂਰਾ ਮਾਮਲਾ