ਪੁਲਿਸ ਵੱਲੋਂ ਅੰਨ੍ਹੇ ਕ+ਤ+ਲ ਦਾ ਪਰਦਾਫਾਸ਼: ਕ+ਤ+ਲ ਨੂੰ ਖ਼ੁ+ਦ+ਕੁ+ਸ਼ੀ ਦਿਖਾਉਣ ਦੀ ਕੀਤੀ ਗਈ ਕੋਸ਼ਿਸ਼

ਪਟਿਆਲਾ, 23 ਮਾਰਚ 2023 – ਪੁਲਿਸ ਨੇ ਪਟਿਆਲਾ ਵਿੱਚ ਹੋਏ ਅੰਨ੍ਹੇ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ। ਮਾਮਲੇ ਨੂੰ ਉਲਝਾਉਣ ਲਈ ਇੱਕ 60 ਸਾਲਾ ਔਰਤ ਦਾ ਕਤਲ ਕਰਕੇ ਉਸ ਦੇ ਗਲ ਵਿੱਚ ਦੁਪੱਟਾ ਬੰਨ੍ਹ ਕੇ ਦਰੱਖਤ ‘ਤੇ ਲਟਕਾ ਦਿੱਤਾ ਗਿਆ। ਮੁਲਜ਼ਮ ਨੇ ਔਰਤ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ 16 ਮਾਰਚ 2023 ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ੰਭੂ ਰੇਲਵੇ ਸਟੇਸ਼ਨ ਅਤੇ ਪੁਰਾਣੇ ਥਾਣਾ ਸ਼ੰਭੂ ਵਿਚਕਾਰ ਫ਼ੌਜ ਦੀ ਖਾਲੀ ਜਗ੍ਹਾ ਹੈ, ਜਿੱਥੇ ਕਿੱਕਰ ਦੇ ਦਰੱਖਤ ਲਗਾਏ ਗਏ ਹਨ। ਉਥੇ ਜੋਗਿੰਦਰ ਕੌਰ ਨਾਂ ਦੀ ਔਰਤ ਕਰੀਬ 55, 60 ਸਾਲ ਦੇ ਗਲੇ ਵਿਚ ਦੁਪੱਟਾ ਪਿਆ ਹੋਇਆ ਸੀ। ਉਸ ਦੀ ਲਾਸ਼ ਕਿੱਕਰ ਦੇ ਦਰੱਖਤ ਨਾਲ ਲਟਕ ਰਹੀ ਹੈ, ਜਿਸ ਦੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਹੈ।

ਇਹ ਮਾਮਲਾ ਖੁਦਕੁਸ਼ੀ ਵਰਗਾ ਲੱਗ ਰਿਹਾ ਸੀ ਅਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਟੀਮ ਬਣਾਈ ਗਈ ਸੀ। ਇਸ ਟੀਮ ਦੀ ਤਿੱਖੀ ਨਜ਼ਰ ਨੇ ਕੁਝ ਪਲਾਂ ਵਿੱਚ ਹੀ ਪਛਾਣ ਲਿਆ ਕਿ ਇਹ ਕਤਲ ਦਾ ਮਾਮਲਾ ਹੈ। ਪਰ ਖੁਦਕੁਸ਼ੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਅਤੇ ਪੋਸਟ ਮਾਰਟਮ ਦੀ ਰਿਪੋਰਟ ਨੇ ਪੁਲਸ ਨੂੰ ਕਾਫੀ ਮਦਦ ਕੀਤੀ।

ਜਿਸ ਤੋਂ ਬਾਅਦ 21 ਮਾਰਚ 2003 ਨੂੰ ਥਾਣਾ ਸ਼ੰਭੂ ਵਿੱਚ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਟੀਮ ਨੇ ਕਤਲ ਦਾ ਸੁਰਾਗ ਲਗਾ ਕੇ ਮੁਲਜ਼ਮ ਗੁਰਦਿਆਲ ਸਿੰਘ ਪੁੱਤਰ ਬਲਿਹਾਰ ਸਿੰਘ ਵਾਸੀ ਪਿੰਡ ਧਾਰੀਆਂ ਥਾਣਾ ਸ਼ੰਭੂ ਪਟਿਆਲਾ ਨੂੰ 23 ਮਾਰਚ 2023 ਨੂੰ ਮਹਿਮਦਪੁਰ ਤੋਂ ਗ੍ਰਿਫ਼ਤਾਰ ਕਰ ਲਿਆ।

ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ 16 ਮਾਰਚ ਨੂੰ ਗੁਰਨਾਮ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਧਾਰੀਆਂ ਥਾਣਾ ਸ਼ੰਭੂ ਨੇ ਦੱਸਿਆ ਸੀ ਕਿ ਉਸ ਦੀ ਮਾਤਾ ਜੋਗਿੰਦਰ ਕੌਰ 15 ਮਾਰਚ ਨੂੰ ਸਵੇਰੇ 8:00 ਵਜੇ ਮਜ਼ਦੂਰੀ ਕਰਨ ਲਈ ਹਸਪਤਾਲ ਨੇੜੇ ਗਈ ਸੀ, ਜੋ ਵਾਪਸ ਨਹੀਂ ਆਈ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਲਾਸ਼ ਸਟੇਸ਼ਨ ਤੋਂ ਕਰੀਬ 200 ਮੀਟਰ ਦੂਰ ਕੀਕਰ ਨੇੜੇ ਮਿਲੀ, ਜਿਸ ਦੇ ਨੱਕ ‘ਚੋਂ ਖੂਨ ਨਿਕਲਿਆ ਹੋਇਆ ਸੀ।

ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮੁੱਢਲੀ ਤਫ਼ਤੀਸ਼ ਵਿੱਚ ਪੁਲੀਸ ਨੇ ਇਸ ਨੂੰ ਕਤਲ ਦੀ ਸਾਜ਼ਿਸ਼ ਤਹਿਤ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਅਤੇ ਜਦੋਂ ਤਫ਼ਤੀਸ਼ ਅੱਗੇ ਵਧੀ ਤਾਂ ਸੁਰਾਗ ਮਿਲੇ ਕਿ ਮੁਲਜ਼ਮ ਗੁਰਦਿਆਲ ਸਿੰਘ ਵਾਸੀ ਦੜੀਆ ਪਿੰਡ ਥਾਣਾ ਸ਼ੰਭੂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਗੁਰਦਿਆਲ ਸਿੰਘ ਅਯਾਸ਼ ਕਿਸਮ ਦਾ ਚਰਿੱਤਰਹੀਣ ਵਿਅਕਤੀ ਹੈ।

15 ਤਰੀਕ ਨੂੰ ਸ਼ੰਭੂ ਸ਼ਰਾਬ ਪੀ ਕੇ ਰੇਲਵੇ ਸਟੇਸ਼ਨ ਤੋਂ ਆਪਣੇ ਪਿੰਡ ਜਾ ਰਿਹਾ ਸੀ। ਰਸਤੇ ਵਿੱਚ ਉਹ ਜੋਗਿੰਦਰ ਕੌਰ ਨੂੰ ਮਿਲਿਆ। ਗੁਰਦਿਆਲ ਸਿੰਘ ਨੇ ਜੋਗਿੰਦਰ ਕੌਰ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਜੋਗਿੰਦਰ ਕੌਰ ਨੇ ਵਿਰੋਧ ਕੀਤਾ। ਜਿਸ ਕਾਰਨ ਗੁਰਦਿਆਲ ਸਿੰਘ ਨੇ ਗੁੱਸੇ ਵਿੱਚ ਆ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਰ ਇਸ ਕਤਲ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਲਾਸ਼ ਨੂੰ ਕਿੱਕਰ ਦੇ ਨਾਲ ਦੁਪੱਟੇ ਨਾਲ ਬੰਨ੍ਹ ਦਿੱਤਾ।

ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਗੁਰਦਿਆਲ ਸਿੰਘ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਿਆਂਪਾਲਿਕਾ ‘ਤੇ ਪੂਰਾ ਭਰੋਸਾ, ਇਸ ਅੰਨ੍ਹੀ ਬਦਲਾਖੋਰੀ ਦੀ ਰਾਜਨੀਤੀ ਦਾ ਡੱਟ ਕੇ ਮੁਕਾਬਲਾ ਕਰਾਂਗੇ – ਸੁਖਬੀਰ

ਮਾਨ ਵੱਲੋਂ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਆਉਣ ਦਾ ਸੱਦਾ