ਸੋਚ, ਖੇਡ ਅਤੇ ਕਲਮ ਨੂੰ ਸਮਰਪਿਤ ਲਗਾਇਆ ਖੂਨਦਾਨ ਕੈਂਪ

ਮੋਹਾਲੀ, 30 ਜੁਲਾਈ 2022 – ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ ਯੂਥ ਆਫ ਪੰਜਾਬ ਵਲੋਂ ਦੀਪ ਸਿੱਧੂ, ਸੰਦੀਪ ਨਗਲੀਆਂ ਅਤੇ ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ.. ਇਹ ਖੂਨਦਾਨ ਕੈਂਪ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਦੀ ਰਹਿਨੁਮਾਈ ਹੇਠ ਯੂਥ ਆਫ ਪੰਜਾਬ ਦੀ ਟੀਮ ਵਲੋਂ ਸਿੰਘ ਸ਼ਹੀਦਾਂ ਗੁਰੂਦੁਆਰਾ ਸੋਹਾਣੇ ਵਿਖੇ ਸੀਨੀਅਰ ਡਾਕਟਰਾਂ ਦੀ ਟੀਮ ਦੀ ਦੇਖਰੇਖ ਹੇਠ ਲਗਾਇਆ ਗਿਆ।

ਇਸ ਮੌਕੇ ਖੂਨਦਾਨ ਕੈੰਪ ਦਾ ਉਦਘਾਟਨ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵਲੋਂ ਕੀਤਾ ਗਿਆ.. ਇਸ ਮੌਕੇ ਉਹਨਾਂ ਯੂਥ ਆਫ ਪੰਜਾਬ ਦੀ ਟੀਮ ਦੀ ਹੌਂਸਲਾ ਅਫਜਾਈ ਕਰਦੇ ਕਿਹਾ ਕਿ ਖੂਨਦਾਨ ਇੱਕ ਮਹਾਂਦਾਨ ਹੈ ਅਤੇ ਹਰ ਇੱਕ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ.. ਖੂਨਦਾਨ ਕੈਂਪ ਵਿੱਚ ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਅਤੇ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ ਵਲੋਂ ਵੀ ਖਾਸ ਤੌਰ ਤੇ ਸ਼ਿਰਕਤ ਕੀਤੀ ਗਈ..ਇਸ ਮੌਕੇ ਯੂਥ ਆਫ ਪੰਜਾਬ ਦੀ ਟੀਮ ਵਲੋਂ ਦੱਸਿਆ ਗਿਆ ਕਿ ਇਸ ਖੂਨਦਾਨ ਕੈੰਪ ਵਿੱਚ 122 ਯੂਨਿਟ ਖੂਨਦਾਨ ਹੋਇਆ..

ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਅਤੇ ਭਾਈ ਰਣਜੀਤ ਸਿੰਘ ਵਲੋਂ ਖੂਨਦਾਨੀਆਂ ਨੂੰ ਯੂਥ ਆਫ ਪੰਜਾਬ ਵਲੋਂ ਬਣਾਏ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ..ਇਸ ਮੌਕੇ ਖੂਨਦਾਨ ਕੈਂਪ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਯੂਥ ਆਫ ਪੰਜਾਬ ਵਲੋਂ ਮੈਡੀਕਲ ਟੀਮ ਦੇ ਮੈਂਬਰਾਂ ਨੂੰ ਵੀ ਸਨਮਾਨ ਚਿੰਨ ਦੇ ਕੇ ਸਿਰੋਪਾਉ ਭੇਟ ਕੀਤੇ ਗਏ.. ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਅਸੀਂ ਇੱਕ ਚੰਗੀ ਸੋਚ ਦੇ ਮਾਲਕ ਦੀਪ ਸਿੱਧੂ, ਉੱਘੇ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਕਲਮ ਦੇ ਲਿਖਾਰੀ ਅਤੇ ਉੱਘੇ ਲੋਕ ਗਾਇਕ ਸਿੱਧੂ ਮੂਸੇਵਾਲੇ ਦੀ ਹੋਈ ਬੇਵਕਤੀ ਮੌਤ ਨੇ ਸਾਡੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ..

ਇਸ ਲਈ ਅੱਜ ਯੂਥ ਆਫ ਪੰਜਾਬ ਵਲੋਂ ਸੋਚ, ਖੇਡ ਅਤੇ ਕਲਮ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ.. ਇਸ ਮੌਕੇ ਸਿੰਘ ਸ਼ਹੀਦਾਂ ਗੁਰੂਘਰ ਦੇ ਪ੍ਰਧਾਨ ਗੁਰਜਿੰਦਰ ਸਿੰਘ, ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਮੋਹਾਲੀ, ਜਿਲ੍ਹਾ ਪ੍ਰਧਾਨ ਗੁਰਜੀਤ ਮਟੌਰ, ਕੈਸ਼ੀਅਰ ਵਿੱਕੀ ਮਨੌਲੀ, ਜਰਨਲ ਸਕੱਤਰ ਲੱਕੀ ਕਲਸੀ, ਅਮ੍ਰਿਤ ਜੌਲੀ, ਵਿਨੀਤ ਕਾਲੀਆ, ਬੱਬੂ ਕੁਰਾਲੀ, ਡੀ.ਐਸ.ਪੀ ਹਰਸਿਮਰਨ ਸਿੰਘ ਬੱਲ, ਕਿਸਾਨ ਆਗੂ ਕ੍ਰਿਪਾਲ ਸਿੰਘ ਸਿਆਊ, ਰਣਦੀਪ ਸਿੰਘ, ਜਸਪਾਲ ਸਿੰਘ, ਸੰਗਤ ਸਿੰਘ, ਮਿੰਦਰ ਸਿੰਘ ਸੋਹਾਣਾ, ਰੋਡਾ ਸੋਹਾਣਾ, ਸੰਗਤਪਾਲ ਕੌਰ, ਨਿਨੂ ਚੌਧਰੀ, ਲਖਵਿੰਦਰ ਸਿੰਘ, ਗੁਰਿੰਦਰ ਸਿੰਘ, ਕੁਲਵੰਤ ਸਿੰਘ ਸਰਪੰਚ, ਸੁਖਚੈਨ ਸਿੰਘ ਚਿੱਲਾ, ਡਾ. ਗੁਰਮੀਤ ਸਿੰਘ ਬੈਦਵਾਣ, ਸ਼ਾਂਟੂ ਮਾਣਕਪੁਰ, ਵਰਿੰਦਰ ਸਿੰਘ ਵਜੀਦਪੁਰ, ਮਨਦੀਪ ਸਿੰਘ ਮਟੌਰ, ਪ੍ਰਭ ਬੈਦਵਾਣ, ਨਰਿੰਦਰ ਵਤਸ ਸਮੇਤ ਹੋਰ ਸੱਜਣ ਮਿੱਤਰ ਹਾਜ਼ਰ ਸਨ..

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਖਾਤਾ ਖੋਲ੍ਹਿਆ, ਸੰਕੇਤ ਨੇ 55 ਕਿਲੋ ਭਾਰ ਵਰਗ ‘ਚ ਜਿੱਤਿਆ ਚਾਂਦੀ ਦਾ ਤਗਮਾ

ਬਾਬਾ ਫਰੀਦ ‘ਵਰਸਿਟੀ ਵਾਈਸ ਚਾਂਸਲਰ ਵਿਵਾਦ: ‘ਮੰਦਭਾਗੀ ਘਟਨਾ’ ਪਰ, ‘ਆਪ’ ਸਰਕਾਰ ਸਿਹਤ ਸੇਵਾਵਾਂ ਦੇ ਮਾਮਲੇ ‘ਚ ਢਿੱਲ ਨਹੀਂ ਕਰੇਗੀ ਬਰਦਾਸ਼ਤ