ਸੂਟਕੇਸ ‘ਚੋਂ ਮਿਲੀ 4 ਟੁਕੜੇ ਕੀਤੀ ਹੋਈ ਲਾਸ਼, ਲੱਤਾਂ ਕੱਟ ਕੇ ਰੇਲਵੇ ਟਰੈਕ ‘ਤੇ ਸੁੱਟੀਆਂ, ਪੁਲਿਸ ਜਾਂਚ ‘ਚ ਜੁਟੀ

  • ਕਤਲ ਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼

ਲੁਧਿਆਣਾ, 11 ਅਪ੍ਰੈਲ 2024 – ਲੁਧਿਆਣਾ ‘ਚ ਸੂਟਕੇਸ ‘ਚੋਂ ਟੁਕੜਿਆਂ ‘ਚ ਕੱਟੀ ਹੋਈ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਰੇਲਵੇ ਦੇ ਇੱਕ ਕਰਮਚਾਰੀ ਨੇ ਇਸ ਬਾਰੇ ਆਰਪੀਐਫ ਨੂੰ ਸੂਚਿਤ ਕੀਤਾ। ਕਰਮਚਾਰੀ ਨੂੰ ਗਸ਼ਤ ਦੌਰਾਨ ਪਲਾਸਟਿਕ ਦੇ ਲਿਫਾਫੇ ‘ਚ ਵਿਅਕਤੀ ਦੀਆਂ ਕੱਟੀਆਂ ਹੋਈਆਂ ਲੱਤਾਂ ਮਿਲੀਆਂ। ਇਸ ਕਾਰਨ ਉਹ ਡਰ ਗਿਆ ਅਤੇ ਆਰਪੀਐਫ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਣ ਤੋਂ ਬਾਅਦ ਆਰਪੀਐਫ ਅਤੇ ਜੀਆਰਪੀ ਦੋਵੇਂ ਏਜੰਸੀਆਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਰੇਲਵੇ ਪੁਲੀਸ ਨੇ ਵੀ ਘਟਨਾ ਦੀ ਸੂਚਨਾ ਜ਼ਿਲ੍ਹਾ ਪੁਲੀਸ ਨੂੰ ਦਿੱਤੀ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪੁਲਿਸ ਨੂੰ ਪੁਲ ‘ਤੇ ਕੱਟੀਆਂ ਲੱਤਾਂ ਤੋਂ ਬਾਅਦ ਇੱਕ ਸੂਟਕੇਸ ਵੀ ਮਿਲਿਆ ਹੈ।

ਉਸ ਸੂਟਕੇਸ ਵਿੱਚ ਵਿਅਕਤੀ ਦੇ ਹੋਰ ਟੁਕੜੇ ਸਨ। ਅਜੇ ਤੱਕ ਇਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਵਿਅਕਤੀ ਨੂੰ ਮਾਰਨ ਤੋਂ ਬਾਅਦ ਕਾਤਲ ਨੇ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਸੂਟਕੇਸ ਨੂੰ ਰੇਲਵੇ ਟਰੈਕ ‘ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਸੂਟਕੇਸ ਨੂੰ ਪੁਲ ਦੇ ਹੇਠਾਂ ਨਹੀਂ ਸੁੱਟ ਸਕਿਆ।

ਜਾਣਕਾਰੀ ਮੁਤਾਬਕ ਪੁਲਸ ਨੂੰ ਸ਼ੇਰ ਪੁਲ ਚੌਕ ਨੇੜੇ ਪੁਲ ‘ਤੇ ਸੂਟਕੇਸ ਅਤੇ ਲੱਤਾਂ ਰੇਲਵੇ ਟਰੈਕ ‘ਤੇ ਮਿਲੀਆਂ ਹਨ। ਇਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਕਾਤਲ ਲਾਸ਼ ਨੂੰ ਟੁਕੜੇ-ਟੁਕੜੇ ਕਰਕੇ ਟਰੈਕ ‘ਤੇ ਸੁੱਟਣਾ ਚਾਹੁੰਦੇ ਸਨ ਤਾਂ ਜੋ ਕਤਲ ਨੂੰ ਹਾਦਸੇ ਦਾ ਰੂਪ ਦਿੱਤਾ ਜਾ ਸਕੇ। ਪਰ ਕੁਝ ਕਾਰਨਾਂ ਕਰਕੇ ਉਹ ਅਜਿਹਾ ਨਾ ਕਰ ਸਕਿਆ ਅਤੇ ਲੱਤਾਂ ਰੇਲਵੇ ਟਰੈਕ ‘ਤੇ ਸੁੱਟ ਕੇ ਭੱਜ ਗਿਆ। ਉਹ ਸੂਟਕੇਸ ਪੁਲ ‘ਤੇ ਹੀ ਛੱਡ ਗਿਆ।

ਇੱਥੇ ਪੁਲਿਸ ਨੇ ਹਾਦਸੇ ਦਾ ਪਤਾ ਲਗਾਉਣ ਲਈ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਟੀਮ ਨੇ ਪੁਲੀਸ ਕੰਟਰੋਲ ਰੂਮ ਵਿੱਚ ਜਾ ਕੇ ਫੁਟੇਜ ਚੈੱਕ ਕੀਤੀ। ਬੀਤੀ ਰਾਤ ਤੋਂ ਵਾਹਨਾਂ ਰਾਹੀਂ ਇਸ ਇਲਾਕੇ ਵਿੱਚ ਕੌਣ-ਕੌਣ ਪੁੱਜੇ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਆਧਾਰ ‘ਤੇ ਜਾਂਚ ਅੱਗੇ ਵਧੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਬਕਾ ਅਕਾਲੀ ਮੰਤਰੀ ਸਿਕੰਦਰ ਮਲੂਕਾ ਦੀ ਨੂੰਹ ਤੇ ਪੁੱਤ BJP ‘ਚ ਹੋਏ ਸ਼ਾਮਿਲ

ਬੰਬੀਹਾ ਗੈਂਗ ਦੇ 6 ਗੈਂਗਸਟਰ ਮਹਿੰਗੀਆਂ ਕਾਰਾਂ ਅਤੇ ਨਜਾਇਜ਼ ਅਸਲੇ ਸਮੇਤ ਕਾਬੂ