ਬੰਦ ਟਰੀਟਮੈਂਟ ਪਲਾਂਟ ‘ਚੋਂ ਮਿਲੀ ਨੌਜਵਾਨ ਦੀ ਲਾਸ਼: ਕੁਝ ਦਿਨ ਪਹਿਲਾਂ ਲੱਗੇ ਸੀ ਲੜਕੀ ਨਾਲ ਛੇੜਛਾੜ ਦੇ ਦੋਸ਼, ਕਤਲ ਦਾ ਸ਼ੱਕ

ਸਮਰਾਲਾ, 17 ਅਗਸਤ 2022 – ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸਮਰਾਲਾ ਦੇ ਭਰਥਲਾ ਰੋਡ ‘ਤੇ ਬੰਦ ਪਏ ਟਰੀਟਮੈਂਟ ਪਲਾਂਟ ‘ਚੋਂ ਦੇਰ ਰਾਤ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਨੌਜਵਾਨ ਪਿਛਲੇ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ। ਪੁਲਿਸ ਨੂੰ ਉਕਤ ਨੌਜਵਾਨ ਦਾ ਬਾਈਕ ਉਕਤ ਇਲਾਕੇ ਦੀ ਇਕ ਔਰਤ ਦੇ ਘਰ ਖੜ੍ਹਾ ਮਿਲਿਆ, ਜਿਸ ਤੋਂ ਬਾਅਦ ਜਦੋਂ ਔਰਤ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹ ਪੁਲਿਸ ਨੂੰ ਟਰੀਟਮੈਂਟ ਪਲਾਂਟ ਲੈ ਗਈ, ਜਿੱਥੇ ਉਕਤ ਨੌਜਵਾਨ 40 ਫੁੱਟ ਡੂੰਘੇ ਖੂਹ ‘ਚ ਪਿਆ ਮਿਲਿਆ

ਮ੍ਰਿਤਕ ਨੌਜਵਾਨ ਦੀ ਪਛਾਣ ਜਸਕਰਨ ਸਿੰਘ (23) ਪਿੰਡ ਉਟਾਲਾਂ ਵਜੋਂ ਹੋਈ ਹੈ। ਜਸਕਰਨ ਦੀ ਮਾਂ ਸੋਨੀਆ ਨੇ ਦੋਸ਼ ਲਾਇਆ ਹੈ ਕਿ ਇਲਾਕੇ ਵਿੱਚ ਇੱਕ ਸਟੂਡੀਓ ਆਪਰੇਟਰ ਹੈ। ਉਸ ਨੇ ਕੁਝ ਦਿਨ ਪਹਿਲਾਂ ਉਸ ਦੇ ਲੜਕੇ ‘ਤੇ ਕਿਸੇ ਲੜਕੀ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਸੀ, ਜਦਕਿ ਉਸ ਦੇ ਲੜਕੇ ਨੇ ਲੜਕੀ ਨਾਲ ਛੇੜਛਾੜ ਨਹੀਂ ਕੀਤੀ ਸੀ। ਇਸ ਸੰਬੰਧੀ ਲੜਕੀ ਵਾਲਿਆਂ ਨੇ ਜਸਕਰਨ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਵੀ ਦਿੱਤੀ ਸੀ।

ਸੋਨੀਆ ਨੇ ਕਿਹਾ ਕਿ ਉਸ ਨੇ ਇਸ ਮਾਮਲੇ ਵੱਲ ਧਿਆਨ ਨਹੀਂ ਦਿੱਤਾ। ਮੁਲਜ਼ਮ ਉਸ ਦਿਨ ਵੀ ਕਹਿ ਰਹੇ ਸਨ ਕਿ ਉਹ ਜਸਕਰਨ ਨੂੰ ਮਾਰ ਦੇਣਗੇ। ਸੋਨੀਆ ਮੁਤਾਬਕ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਜਸਕਰਨ 2 ਦਿਨਾਂ ਤੋਂ ਲਾਪਤਾ ਸੀ। ਰਿਸ਼ਤੇਦਾਰ ਵੀ ਕਈ ਦਿਨਾਂ ਤੋਂ ਉਸ ਨੂੰ ਭਾਲ ਰਹੇ ਸੀ, ਪਰ ਉਸ ਬਾਰੇ ਕਿਤੇ ਵੀ ਕੁਝ ਵੀ ਪਤਾ ਨਹੀਂ ਲੱਗਿਆ ਸੀ। ਇੱਕ ਨੌਜਵਾਨ ਉਹਨਾਂ ਦੇ ਲੜਕੇ ਦਾ ਮੋਬਾਈਲ ਲੈ ਕੇ ਆਇਆ ਸੀ।

ਨੌਜਵਾਨਾਂ ਨੇ ਦੱਸਿਆ ਕਿ ਜਸਕਰਨ ਨੇ ਮੋਬਾਈਲ ਰੱਖਣ ਲਈ ਦਿੱਤਾ ਸੀ। ਕੁਝ ਦੇਰ ਬਾਅਦ ਜਸਕਰਨ ਦਾ ਘਰ ਦੇ ਫ਼ੋਨ ‘ਤੇ ਫ਼ੋਨ ਆਇਆ ਕਿ ਕੁਝ ਲੋਕਾਂ ਨੇ ਉਸ ਦੀ ਕੁੱਟਮਾਰ ਕਰਕੇ ਉਸ ਦਾ ਫ਼ੋਨ ਖੋਹ ਲਿਆ ਹੈ | ਸੋਨੀਆ ਨੇ ਦੱਸਿਆ ਕਿ ਉਸ ਨੇ ਖੁਦ ਹੀ ਇਲਾਕੇ ‘ਚ ਪੁੱਤਰ ਦੀ ਭਾਲ ਸ਼ੁਰੂ ਕਰ ਦਿੱਤੀ, ਉਸ ਵੇਲੇ ਇਕ ਨੌਜਵਾਨ ਨੇ ਦੱਸਿਆ ਕਿ ਉਸ ਦਾ ਲੜਕਾ, ਬੰਦ ਪਏ ਟਰੀਟਮੈਂਟ ਪਲਾਂਟ ਨੇੜੇ ਰਹਿਣ ਵਾਲੀ ਪੂਜਾ ਨਾਂ ਦੀ ਔਰਤ ਉਸ ਕੋਲ ਗਿਆ ਸੀ।

ਜਦੋਂ ਔਰਤ ਪੁਲੀਸ ਨਾਲ ਉਥੇ ਪਹੁੰਚੀ ਤਾਂ ਜਸਕਰਨ ਦਾ ਮੋਟਰ ਸਾਈਕਲ ਉਥੇ ਖੜ੍ਹਾ ਮਿਲਿਆ। ਜਦੋਂ ਔਰਤ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹ ਬੰਦ ਪਏ ਟਰੀਟਮੈਂਟ ਪਲਾਂਟ ਵਿੱਚ ਲੈ ਗਈ ਅਤੇ ਉਸ ਨੇ ਦੱਸਿਆ ਕਿ ਜਸਕਰਨ ਹਨੇਰਾ ਹੋਣ ਕਾਰਨ ਇਸ ਖੂਹ ਵਿੱਚ ਡਿੱਗ ਪਿਆ। ਉਹ ਇਕੱਲੀ ਸੀ ਅਤੇ ਉਸਨੂੰ ਬਚਾ ਨਹੀਂ ਸਕੀ। ਮੌਕੇ ‘ਤੇ ਪਹੁੰਚੀ ਸਮਰਾਲਾ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਟਰੀਟਮੈਂਟ ਪਲਾਂਟ ਤੋਂ ਲਾਸ਼ ਮਿਲੀ ਹੈ, ਉਹ ਨਸ਼ੇੜੀਆਂ ਦਾ ਅੱਡਾ ਹੈ। ਜਸਕਰਨ ਦੀ ਮਾਂ ਸੋਨੀਆ ਨੇ ਵੀ ਦੋਸ਼ ਲਾਇਆ ਹੈ ਕਿ ਉਸ ਦੇ ਪੁੱਤਰ ਨੂੰ ਇਸ ਟਰੀਟਮੈਂਟ ਪਲਾਂਟ ਵਿੱਚ ਨਸ਼ਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਬਸਪਾ ਪਾਰਟੀ ਦੇ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਜਸਕਰਨ ਦੀ ਮਾਤਾ ਦਾ ਫੋਨ ਆਇਆ ਸੀ ਕਿ ਉਸ ਦਾ ਲੜਕਾ ਲਾਪਤਾ ਹੈ।

ਉਨ੍ਹਾਂ ਨੂੰ ਪਤਾ ਲੱਗਾ ਕਿ ਮ੍ਰਿਤਕ ਨੌਜਵਾਨ ਪੂਜਾ ਨਾਂ ਦੀ ਔਰਤ ਦੇ ਘਰ ਗਿਆ ਹੋਇਆ ਸੀ। ਜਦੋਂ ਮੈਂ ਪੂਜਾ ਦੇ ਘਰ ਜਾ ਕੇ ਦੱਸਿਆ ਕਿ ਬਾਈਪਾਸ ਨੇੜੇ ਟਰੀਟਮੈਂਟ ਪਲਾਂਟ ਬੰਦ ਹੈ ਤਾਂ ਉਸ ਵਿੱਚ ਮੇਰਾ ਮੋਬਾਈਲ ਡਿੱਗਿਆ ਪਿਆ ਸੀ। ਉਥੇ ਪਹਿਲਾਂ ਹੀ ਖੜ੍ਹਾ ਜਸਕਰਨ ਮੇਰਾ ਮੋਬਾਈਲ ਲੱਭਣ ਲੱਗਾ। ਮੋਬਾਈਲ ਲੱਭਣ ਦੀ ਕੋਸ਼ਿਸ਼ ਕਰਦਿਆਂ ਉਹ ਵੀ ਡਿੱਗ ਪਿਆ। ਨੇੜੇ ਖੜ੍ਹੇ ਮੁੰਡੇ ਭੱਜ ਗਏ ਤਾਂ ਮੈਂ ਇਕੱਲੀ ਕੀ ਕਰਦੀ ?

ਲਖਵੀਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਜਸਕਰਨ ਦਾ ਮੋਟਰਸਾਈਕਲ ਪੂਜਾ ਦੇ ਘਰ ਖੜ੍ਹਾ ਕਿਵੇਂ ਮਿਲਿਆ ਜਾਂ ਫਿਰ ਪੂਜਾ ਨੇ ਨੌਜਵਾਨ ਦੇ ਡਿੱਗਣ ਬਾਰੇ ਪੁਲਸ ਜਾਂ ਕਿਸੇ ਹੋਰ ਨੂੰ ਕਿਉਂ ਨਹੀਂ ਦੱਸਿਆ। ਇਹ ਜਾਂਚ ਦਾ ਵਿਸ਼ਾ ਹੈ। ਮਾਮਲਾ ਸ਼ੱਕੀ ਜਾਪਦਾ ਹੈ। ਜਦੋਂ ਕੇ ਪੁਲਿਸ ਵੱਲੋਂ ਜਾਂਚ ਜਾਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

15 ਅਗਸਤ ਵਾਲੇ ਦਿਨ ਲਾਪਰਵਾਹੀ ਵਰਤਣ ਵਾਲੇ 4 SHO ਤੇ 6 ਮੁਨਸ਼ੀ ਲਾਈਨ ਹਾਜ਼ਰ

ਮੁਹੱਲਾ ਕਲੀਨਿਕ ‘ਤੇ CM ਭਗਵੰਤ ਮਾਨ ਦੀ ਫੋਟੋ ਨੂੰ ਲੈ ਕੇ ਹੰਗਾਮਾ: ਰੰਧਾਵਾ ਨੇ ਟਵੀਟ ਕਰ ਲਾਏ ਨਿਸ਼ਾਨੇ…..