ਮਾਨਸਾ, 2 ਅਪ੍ਰੈਲ 2024 : ਮਾਨਸਾ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ 8-10 ਸਾਲ ਦੇ ਬੱਚੇ ਦੀ ਲਾਸ਼ ਮਾਨਸਾ ਦੇ ਬੱਸ ਸਟੈਂਡ ਵਿੱਚ ਪਈ ਮਿਲੀ। ਸਥਾਨਕ ਪੁਲਿਸ ਨੂੰ ਹਾਲੇ ਤੱਕ ਇਸ ਦਾ ਪਤਾ ਨਹੀਂ ਲੱਗ ਸਕਿਆ ਕਿ ਇੱਥੇ ਕੌਣ ਰੱਖ ਕੇ ਗਿਆ ਹੈ। ਸਥਾਨਕ ਲੋਕਾਂ ਨੇ ਇਹ ਵੀ ਕਿਹਾ ਕਿ ਮਿਊਸਪਲ ਕਮੇਟੀ ਦੇ ਜੋ ਕੈਮਰੇ ਲੱਗੇ ਹੋਏ ਹਨ ਉਹ ਕੰਮ ਨਹੀਂ ਕਰ ਰਹੇ ਸਿਰਫ ਖਿਡਾਉਣੇ ਹਨ। ਮ੍ਰਿਤਕ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਮ੍ਰਿਤਕ ਦੇਹ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਜਣਕਾਰੀ ਅਨੁਸਾਰ ਬੱਸ ਸਟੈਂਡ ‘ਤੇ 10 ਸਾਲ ਦੇ ਬੱਚੇ ਦੀ ਲਾਸ਼ ਨੂੰ ਅਣਪਛਾਤੇ ਵਿਅਕਤੀ ਬੱਸ ਸਟੈਂਡ ਦੀ ਮੇਜ਼ ‘ਤੇ ਰੱਖ ਕੇ ਫਰਾਰ ਹੋ ਗਏ ਹਨ। ਘਟਨਾ ਲਗਭਗ ਬੀਤੇ ਕੱਲ੍ਹ 11 ਵਜੇ ਦੀ ਦੱਸੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਥੇ ਕੁਝ ਲੋਕ ਬੈਠੇ ਹੋਏ ਸਨ ਜਿਨ੍ਹਾਂ ਨਾਲ ਦੋ ਔਰਤਾਂ ਤੇ ਇਕ ਪੁਰਸ਼ ਸੀ। ਉਨ੍ਹਾਂ ਤੋਂ ਪਹਿਲਾਂ ਮੇਜ਼ ਦੇ ਆਸ-ਪਾਸ ਕੋਈ ਨਹੀਂ ਸੀ।
ਲੋਕਾਂ ਵਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਨੇ ਬੱਚੇ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਬੱਸ ਸਟੈਂਡ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਬੱਚੇ ਦੀ ਲਾਸ਼ ਕੌਣ ਛੱਡ ਕੇ ਕਿਹਾ ਹੈ।