ਦੋਸਤਾਂ ਨਾਲ ਘਰੋਂ ਨਿਕਲੇ ਨੌਜਵਾਨ ਦੀ ਨਾਲੇ ਵਿੱਚੋਂ ਮਿਲੀ ਲਾਸ਼

ਗੁਰਦਾਸਪੁਰ 22 ਅਪ੍ਰੈਲ 2024 – ਬਟਾਲਾ-ਕਾਦੀਆਂ ਰੋਡ ਤੇ ਇੱਕ ਗੰਦੇ ਨਾਲੇ ਤੋਂ ਨੌਜਵਾਨ ਦੀ ਲਾਸ਼ ਮਿਲਣ ਕਾਰਨ ਸਨਸਨੀ ਫ਼ੈਲ ਗਈ। ਸਥਾਨਕ ਪੁਲੀਸ ਨੂੰ ਲਗਪਗ 11 ਵਜੇ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਲਾਸ਼ ਰਜ਼ਾਈ ਵਿੱਚ ਲਪੇਟੀ ਹੋਈ ਹੈ ਸੋ ਗੰਦੇ ਨਾਲੇ ਵਿੱਚ ਪਈ ਮਿਲੀ ਹੈ। ਜਿਸ ਤੇ ਪੁਲੀਸ ਤੁਰੰਤ ਹਰਕਤ ਵਿਚ ਆ ਗਈ। ਗੰਦੇ ਨਾਲੇ ਤੋਂ ਨੌਜਵਾਨ ਦੀ ਲਾਸ਼ ਬਾਹਰ ਕੱਢੀ ਗਈ। ਲਾਸ਼ ਦੀ ਸ਼ਿਨਾਖ਼ਤ ਸਾਹਿਲ(24) ਪੁੱਤਰ ਜੀਤਾ ਵਾਸੀ ਬਾਲਮੀਕ ਮੁਹੱਲਾ ਕਾਦੀਆਂ ਵਜੋਂ ਹੋਈ ਹੈ ।

ਮਿਰਤਕ ਦੀ ਮਾਂ ਪੰਮੀ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਉਸ ਦੇ ਦੋ ਦੋਸਤ ਕਲ ਦੁਪਹਿਰ ਇੱਕ ਵਜੇ ਆਪਣੇ ਨਾਲ ਲੈ ਗਏ ਸਨ। ਕਲ ਜਦੋਂ ਉਹ ਦੇਰ ਰਾਤ ਵਾਪਸ ਨਹੀਂ ਆਇਆ ਤਾਂ ਉਸ ਦੀ ਭਾਲ ਆਪਣੇ ਤੌਰ ਤੇ ਸ਼ੁਰੂ ਕਰ ਦਿੱਤੀ। ਪਰ ਸਾਹਿਲ ਦਾ ਕੁੱਝ ਅਤਾ ਪਤਾ ਨਹੀਂ ਲੱਗਿਆ। ਅੱਜ ਲਗਪਗ 11 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਸ ਦੇ ਪੁੱਤਰ ਦੀ ਲਾਸ ਸ਼ੈਲਰ ਦੇ ਨੇੜੇ ਪੈਂਦੇ ਗੰਦੇ ਨਾਲੇ ਤੋਂ ਬਰਾਮਦ ਹੋਈ। ਜਿਸ ਤੇ ਮਿਰਤਕ ਦੇ ਪਿਤਾ ਜੀਤਾ ਅਤੇ ਮਾਂ ਪੰਮੀ ਤੁਰੰਤ ਮੌਕੇ ਤੇ ਪਹੁੰਚ ਗਏ। ਲਾਸ਼ ਦੇ ਚਿਹਰੇ ਤੇ ਸੱਟਾ ਲੱਗਿਆ ਸਨ ਅਤੇ ਨੱਕ ਤੋਂ ਖ਼ੂਨ ਨਿਕਲਿਆ ਸੀ। ਸਥਾਨਕ ਐਸ ਐਚ ੳ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ। ਅਤੇ ਇਸ ਨੂੰ ਪੋਸਟ ਮਾਰਟਮ ਲਈ ਬਟਾਲਾ ਭੇਜਿਆ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਭਾਜਪਾ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ

ਸਾਈਬਰ ਧੋਖਾਧੜੀ ‘ਤੇ ਹੋਵੇਗੀ ਸਖ਼ਤੀ, ਗ੍ਰਹਿ ਮੰਤਰਾਲੇ ਨੇ ਲਾਂਚ ਕੀਤਾ ਸਾਫ਼ਟਵੇਅਰ