ਚੰਡੀਗੜ੍ਹ, 24 ਜਨਵਰੀ 2023 – ਚੰਡੀਗੜ੍ਹ ਦੀ ਅਦਾਲਤ ‘ਚ ਬੰਬ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਅਦਾਲਤ ਖਾਲੀ ਕਰਵਾ ਦਿੱਤੀ। ਵਕੀਲਾਂ ਦੇ ਚੈਂਬਰ ਵੀ ਖਾਲੀ ਕਰਵਾਏ ਗਏ। ਇਸ ਮਗਰੋਂ ਅਦਾਲਤ ਦੇ ਅਹਾਤੇ ਵਿੱਚ ਤਲਾਸ਼ੀ ਸ਼ੁਰੂ ਕੀਤੀ ਗਈ।
ਪਰ ਇਹ ਵੀ ਕਿਹਾ ਜਾ ਰਿਹਾ ਹੈ ਕੇ ਇਹ ਸਭ ਸਭ ਮੌਕ ਡਰਿਲ ਤਹਿਤ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਕੋਰਟ ਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਫਿਲਹਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਵੱਡੀ ਗਿਣਤੀ ’ਚ ਪੁਲਿਸ ਦੀ ਟੀਮ ਤੈਨਾਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ।
ਪਰ ਬਾਅਦ ‘ਚ ਅਧਿਕਾਰੀਆਂ ਵੱਲੋਂ ਪੁਸ਼ਟੀ ਕਰਨ ਤੋਂ ਬਾਅਦ ਹੀ ਪੂਰੀ ਗੱਲ ਦਾ ਪਤਾ ਲੱਗੇਗਾ ਕੇ ਚੰਡੀਗੜ੍ਹ ਪੁਲਿਸ 26 ਜਨਵਰੀ ਨੂੰ ਸੁਰੱਖਿਆ ਦੇ ਮੱਦੇਨਜ਼ਰ ਮੌਕ ਡਰਿੱਲ ਕੀਤੀ ਗਈ ਜਾਂ ਫਿਰ ਸੱਚਮੁੱਚ ਹੀ ਚੰਡੀਗੜ੍ਹ ਕੋਰਟ ‘ਚ ਬੰਬ ਦੀ ਖ਼ਬਰ ਹੈ।
ਪਰ ਖ਼ਬਰ ਮਿਲ ਰਹੀ ਹੈ ਕੇ ਸੈਕਟਰ 43 ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਇੱਥੇ ਬੰਬ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਜਿਸ ਤੋਂ ਬਾਅਦ ਕਮਾਂਡੋ, ਡੌਗ ਸਕੁਐਡ, ਬੰਬ ਡਿਸਪੋਜ਼ਲ ਟੀਮ ਅਤੇ ਆਪਰੇਸ਼ਨ ਸੈੱਲ ਦੀ ਰਿਜ਼ਰਵ ਫੋਰਸ ਇੱਥੇ ਅਦਾਲਤ ਵਿੱਚ ਪਹੁੰਚ ਗਈ ਹੈ। ਇੱਥੇ ਅਦਾਲਤੀ ਅਮਲੇ ਅਤੇ ਚੈਂਬਰਾਂ ਵਿੱਚੋਂ ਵਕੀਲਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਚੈਕਿੰਗ ਮੁਹਿੰਮ ਜਾਰੀ ਹੈ। ਬੰਬ ਲਗਾਉਣ ਅਤੇ ਉਸ ਨੂੰ ਲੱਭਣ ਦੀ ਸਥਿਤੀ ਪੈਦਾ ਹੋ ਗਈ ਹੈ। ਸੈਕਟਰ 36 ਥਾਣੇ ਦੀ ਫੋਰਸ ਵੀ ਇੱਥੇ ਪੁੱਜ ਗਈ ਹੈ।