ਰੋਡ ‘ਤੇ ਜਾਂਦੀ ਰੋਡਵੇਜ਼ ਬੱਸ ਦੇ ਹੋਏ ਬ੍ਰੇਕ ਫੇਲ੍ਹ: ਫੇਰ ਆਪਸ ‘ਚ ਟਕਰਾਈਆਂ ਗੱਡੀਆਂ, ਲੱਗਿਆ ਲੰਮਾ ਜਾਮ

ਜਲੰਧਰ, 23 ਮਈ 2023 – ਜਲੰਧਰ ਸ਼ਹਿਰ ਦੇ ਵਿਚਕਾਰ ਸਥਿਤ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਬੀਤੇ ਦਿਨ ਸ਼ਾਮ ਨੂੰ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਬੱਸ ਸਟੈਂਡ ਤੋਂ ਰਵਾਨਾ ਹੋਈ ਰੋਡਵੇਜ਼ ਦੀ ਬੱਸ ਦੀ ਅਚਾਨਕ ਗੁਰੂ ਨਾਨਕ ਮਿਸ਼ਨ ਚੌਂਕ ‘ਚ ਬਰੇਕ ਫੇਲ੍ਹ ਹੋ ਗਈ। ਬੱਸ ਨੇ ਅੱਗੇ ਚੱਲ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ। ਦੇਖਦੇ ਹੀ ਦੇਖਦੇ 4 ਵਾਹਨ ਆਪਸ ‘ਚ ਟਕਰਾ ਕੇ ਨੁਕਸਾਨੇ ਗਏ। ਸ਼ੁਕਰ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਟੱਕਰ ਤੋਂ ਬਾਅਦ ਰੋਡਵੇਜ਼ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਕੰਡਕਟਰ ਅਜੇ ਬੱਸ ਵਿੱਚ ਹੀ ਸੀ। ਉਸ ਨੇ ਕਿਹਾ ਕਿ ਡਰਾਈਵਰ ਭੱਜਿਆ ਨਹੀਂ, ਸਗੋਂ ਵਰਕਸ਼ਾਪ ਗਿਆ ਸੀ। ਇਸ ਘਟਨਾ ਤੋਂ ਬਾਅਦ ਮਿਸ਼ਨ ਚੌਂਕ ਵਿਖੇ ਲੰਮਾ ਜਾਮ ਲੱਗ ਗਿਆ। ਜਿਸ ਨੂੰ ਉਥੇ ਮੌਜੂਦ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਨਾਲ ਕਾਬੂ ਕੀਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 4 ਦੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਉਸ ਨੇ ਵਾਹਨਾਂ ਨੂੰ ਸਾਈਡ ਕਰਵਾ ਕੇ ਜਾਮ ਖੁਲ੍ਹਵਾਇਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੁਕਸਾਨੇ ਗਏ ਸਾਰੇ ਵਾਹਨਾਂ ਅਤੇ ਬੱਸ ਕੰਡਕਟਰ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ। ਵਾਹਨ ਮਾਲਕਾਂ ਦਾ ਜੇ ਸਮਝੌਤਾ ਹੋਣ ‘ਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਸਮਝੌਤਾ ਨਾ ਹੋਣ ‘ਤੇ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ਪੁਲਿਸ ਦੀ ਕਸਟਡੀ ‘ਚੋਂ ਭੱਜਿਆ ਚੋਰ, ਪੁਲਿਸ ਨੇ 24 ਘੰਟਿਆਂ ‘ਚ ਹੀ ਕੀਤਾ ਕਾਬੂ

ਅੱਜ ਤੋਂ 2000 ਰੁਪਏ ਦੇ ਨੋਟ ਬਦਲੇ ਜਾਣਗੇ, RBI ਨੇ ਨ ਬਦਲਣ ਲਈ ਦਿੱਤਾ ਹੈ 4 ਮਹੀਨਿਆਂ ਤੋਂ ਵੱਧ ਦਾ ਸਮਾਂ