ਗੁਰਦਾਸਪੁਰ, 30 ਨਵੰਬਰ 2023 – ਬਟਾਲਾ ਸ਼ਹਿਰ ਦੇ ਮੁਖ ਬਾਜ਼ਾਰ ਚ ਦੇਰ ਰਾਤ ਇੱਕ ਮੈਡੀਕਲ ਸਟੋਰ ਨੂੰ ਦੋ ਨੌਜਵਾਨਾਂ ਨੇ ਨਿਸ਼ਾਨਾ ਬਣਾਇਆ। ਜਿਥੇ ਇਕ ਬਾਹਰ ਖੜਾ ਰਿਹਾ ਅਤੇ ਦੂਸਰੇ ਨੌਜਵਾਨ ਵਲੋਂ ਸ਼ਟਰ ਤੋੜ ਦੁਕਾਨ ਚ ਦਾਖਿਲ ਹੋ ਦੁਕਾਨ ਚ ਰੱਖੀ ਨਕਦੀ ਚੋਰੀ ਕਰ ਲਈ ਗਈ ਅਤੇ ਬਾਅਦ ਵਿੱਚ ਦੋਵੇਂ ਨੌਜਵਾਨ ਉਥੋਂ ਫਰਾਰ ਹੋ ਗਏ। ਚੋਰੀ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ |
ਬਟਾਲਾ ਦੇ ਖਜੂਰੀ ਗੇਟ ਨੇੜੇ ਇਕ ਮੈਡੀਕਲ ਸਟੋਰ ਚ ਬੀਤੀ ਰਾਤ ਕਰੀਬ ਡੇਢ ਵਜੇ ਨੌਜਵਾਨਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ ਚੋਰ ਸਟੋਰ ਦੇ ਸ਼ਟਰ ਦੀਆਂ ਕੁੰਢੀਆਂ ਕੱਟ ਕੇ ਦੁਕਾਨ ਦੇ ਅੰਦਰ ਵੜਿਆ ਸੀ ਅਤੇ ਦੁਕਾਨ ਦੇ ਗੱਲੇ ਵਿੱਚ ਪਈ ਲਗਭਗ 45 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਿਆ।ਉਥੇ ਹੀ ਚੋਰੀ ਦੀ ਪੂਰੀ ਵਾਰਦਾਤ ਦੁਕਾਨ ਦੇ ਅੰਦਰ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਹੈ।ਦੁਕਾਨ ਦੇ ਮਾਲਕ ਸੁਰੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਸੀਟੀਵੀ ਫੁਟੇਜ ਅਨੁਸਾਰ ਡੇਢ ਵਜੇ ਦੇ ਕਰੀਬ ਦੋ ਨੌਜਵਾਨ ਮੋਟਰਸਾਈਕਲ ਤੇ ਦੁਕਾਨ ਦੇ ਬਾਹਰ ਆਏ ਅਤੇ ਕੁਝ ਹੀ ਮਿੰਟਾਂ ਚ ਸ਼ਟਰ ਤੋੜ ਗੱਲੇ ਦਾ ਸਾਰਾ ਕੈਸ਼ ਤੇ ਹੋਰ ਸਮਾਂਨ ਲੈਕੇ ਫਰਾਰ ਹੋ ਗਏ।ਉੱਥੇ ਹੀ ਪੀੜਤ ਨੇ ਮੰਗ ਕੀਤੀ ਹੈ ਕਿ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਤੇ ਰੋਕ ਲਗਾਉਣ ਲਈ ਪ੍ਰਸ਼ਾਸ਼ਨ ਠੋਸ ਕਾਰਵਾਈ ਕਰੇ |