ਦਿਨ ਦਿਹਾੜੇ ਦਿਓਰ ਨੇ ਕੀਤਾ ਭਾਬੀ ਦਾ ਕਤਲ, ਵਾਰਦਾਤ CCTV ‘ਚ ਕੈਦ

ਲੁਧਿਆਣਾ, 24 ਸਤੰਬਰ 2022 – ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੇ ਆਪਣੀ ਭਾਬੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਉਸ ਨੇ ਭਤੀਜਿਆਂ ‘ਤੇ ਵੀ ਹਮਲਾ ਕੀਤਾ। ਘਟਨਾ ਜਮਾਲਪੁਰ ਦੀ ਸੀਐਮਸੀ ਕਲੋਨੀ ਦੀ ਹੈ। ਮਰਨ ਵਾਲੀ ਔਰਤ ਦੀ ਪਛਾਣ ਸੁਮਨ (40) ਵਜੋਂ ਹੋਈ ਹੈ। ਔਰਤ ਦੇ ਦਿਓਰ ਅਰਵਿੰਦ ਨੇ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।

ਕਤਲ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਸ਼ੁੱਕਰਵਾਰ ਸ਼ਾਮ ਬਾਈਕ ‘ਤੇ ਆਇਆ ਸੀ। ਸੁਮਨ ਆਪਣੇ ਬੇਟੇ ਵਿਵੇਕ ਨਾਲ ਗਲੀ ਵਿੱਚ ਬੈਠੀ ਸੀ। ਗਲੀ ‘ਚ ਬਾਈਕ ਤੋਂ ਉਤਰਦੇ ਹੀ ਅਰਵਿੰਦ ਨੇ ਵਿਵੇਕ ਨੂੰ ਥੱਪੜ ਮਾਰ ਦਿੱਤਾ। ਆਪਸੀ ਤਕਰਾਰ ਵਿੱਚ ਅਰਵਿੰਦ ਦੇ ਡੱਬ ਵਿੱਚ ਪਾਇਆ ਚਾਕੂ ਜ਼ਮੀਨ ’ਤੇ ਡਿੱਗ ਪਿਆ।

ਜਦੋਂ ਸੁਮਨ ਨੇ ਵਿਵੇਕ ਦਾ ਬਚਾਅ ਕਰਨਾ ਚਾਹਿਆ ਤਾਂ ਦੋਸ਼ੀ ਅਰਵਿੰਦ ਨੇ ਸੁਮਨ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਨੇ ਸੁਮਨ ’ਤੇ ਚਾਕੂ ਨਾਲ ਵਾਰ ਕਰ ਦਿੱਤਾ। ਆਪਣੇ ਭਰਾ ਅਤੇ ਮਾਂ ਨੂੰ ਬਚਾਉਣ ਆਏ ਅਭਿਸ਼ੇਕ ਦੀ ਅਰਵਿੰਦ ਨਾਲ ਵੀ ਝੜਪ ਹੋ ਗਈ। ਇਸ ‘ਚ ਅਰਵਿੰਦ ਨੇ ਅਭਿਸ਼ੇਕ ਦੀ ਛਾਤੀ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਰੌਲਾ ਸੁਣ ਕੇ ਇਲਾਕੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਲੋਕਾਂ ਨੂੰ ਦੇਖ ਕੇ ਅਰਵਿੰਦ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਜ਼ਖਮੀ ਸੁਮਨ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਸੁਮਨ ਦੀ ਰਸਤੇ ‘ਚ ਹੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਇਸ ਦੇ ਨਾਲ ਹੀ ਜ਼ਖਮੀ ਅਭਿਸ਼ੇਕ ਅਤੇ ਵਿਵੇਕ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਜੇਸੀਪੀ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਔਰਤ ਦੀ ਹੱਤਿਆ ਉਸਦੇ ਪਤੀ ਰਾਜ ਬਹਾਦਰ ਦੇ ਚਚੇਰੇ ਭਰਾ ਨੇ ਕੀਤੀ ਹੈ। ਮੁਲਜ਼ਮ ਦੀ ਪਛਾਣ ਅਰਵਿੰਦ ਵਜੋਂ ਹੋਈ ਹੈ। ਉਸ ਦਾ ਪੀੜਤਾ ਦੇ ਪਤੀ ਰਾਜ ਬਹਾਦਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਜੇਸੀਪੀ ਬਰਾੜ ਨੇ ਦੱਸਿਆ ਕਿ ਔਰਤ ਦੇ ਦੋ ਪੁੱਤਰਾਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀਆਂ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ। ਮ੍ਰਿਤਕ ਦੇ ਵਾਰਸਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਮੁਲਜ਼ਮ ਅਰਵਿੰਦ ਫਿਲਹਾਲ ਫਰਾਰ ਹੈ।

What do you think?

-1 points
Upvote Downvote

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਸ਼ਿਆਰਪੁਰ: ਗੈਸ ਪਲਾਂਟ ‘ਚ ਫਟਿਆ ਸਿਲੰਡਰ, 1 ਦੀ ਮੌਤ

ਨਕਾਬਪੋਸ਼ ਲੁਟੇਰੇ ਨੇ ਬੰਦੂਕ ਦੀ ਨੋਕ ‘ਤੇ ਲੁੱਟਿਆ ਫੈਕਟਰੀ ਮਾਲਕ, ਲੁੱਟ ਦੀ ਵਾਰਦਾਤ CCTV ‘ਚ ਕੈਦ