ਮਹਿਲ ਕਲਾਂ (ਬਰਨਾਲਾ), 6 ਜੁਲਾਈ 2025 – ਠੀਕਰੀਵਾਲਾ ਦੇ ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੇਅੰਤ ਸਿੰਘ ਲਗਭਗ 2 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੇਅੰਤ ਅਪਰੈਲ ਮਹੀਨੇ ‘ਚ ਕੈਨੇਡਾ ਗਿਆ ਸੀ, ਜਿੱਥੇ 2 ਜੁਲਾਈ ਨੂੰ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਕਰਜ਼ਾ ਚੁੱਕ ਕੇ ਬੇਅੰਤ ਸਿੰਘ ਨੂੰ ਕੈਨੇਡਾ ਦੇ ਸਰੀ ਭੇਜਿਆ ਸੀ। ਬੇਅੰਤ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਆਪਣੀ ਵਿਧਵਾ ਮਾਤਾ ਮਲਕੀਤ ਕੌਰ ਦਾ ਇਕਲੌਤਾ ਸਹਾਰਾ ਸੀ। ਪੀੜਤ ਪਰਿਵਾਰ ਵਲੋਂ ਹੁਣ ਸੂਬਾ ਤੇ ਕੇਂਦਰ ਸਰਕਾਰ ਤੋਂ ਬੇਅੰਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ।

