- ਖੇਤਾਂ ‘ਚ ਕੰਮ ਕਰਦੇ 3 ਕਿਸਾਨ ਹਿਰਾਸਤ ‘ਚ
ਫਿਰੋਜ਼ਪੁਰ, 11 ਅਪ੍ਰੈਲ 2022 – ਭਾਰਤ-ਪਾਕਿਸਤਾਨ ਬਾਰਡਰ ‘ਤੇ ਬੀਐਸਐਫ ਨੇ ਐਤਵਾਰ ਸ਼ਾਮ ਨੂੰ ਇੱਕ ਦਰੱਖਤ ਨਾਲ ਬੰਨ੍ਹੀ ਹੋਈ 5 ਕਰੋੜ ਰੁਪਏ ਦੀ ਹੈਰੋਇਨ ਵੀ ਜ਼ਬਤ ਕੀਤੀ ਹੈ। ਇਸ ਦੇ ਨਾਲ ਹੀ ਤਿੰਨ ਭਾਰਤੀ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਘਟਨਾ ਫਿਰੋਜ਼ਪੁਰ ਸੈਕਟਰ ਦੀ ਹੈ। ਬੀਐਸਐਫ ਦੇ ਜਵਾਨ ਗਸ਼ਤ ‘ਤੇ ਸਨ। ਦੁਪਹਿਰ ਬਾਅਦ ਜਵਾਨਾਂ ਨੂੰ ਸਰਹੱਦ ਪਾਰ ਤੋਂ ਹੈਰੋਇਨ ਦੀ ਤਸਕਰੀ ਹੋਣ ਦੀ ਸੂਚਨਾ ਮਿਲੀ। ਵਿਉਂਤਬੰਦੀ ਨਾਲ ਫਿਰੋਜ਼ਪੁਰ ਸੈਕਟਰ ਵਿੱਚ ਜਾਂਚ ਸ਼ੁਰੂ ਕੀਤੀ ਗਈ। ਤਲਾਸ਼ੀ ਮੁਹਿੰਮ ਚਲਾਈ ਗਈ।
ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੂੰ ਕੌਮਾਂਤਰੀ ਸਰਹੱਦ ਦੇ ਨੇੜੇ ਇੱਕ ਯੂਕੇਲਿਪਟਸ ਦੇ ਦਰੱਖਤ ਨਾਲ ਬੰਨ੍ਹੇ 4 ਛੋਟੇ ਪੈਕਟ ਮਿਲੇ ਹਨ। ਚਾਰੇ ਪੈਕਟ ਜ਼ਬਤ ਕਰਨ ਤੋਂ ਬਾਅਦ ਜਵਾਨਾਂ ਨੇ ਜਾਂਚ ਕੀਤੀ ਤਾਂ ਉਨ੍ਹਾਂ ਸਾਰੇ ਪੈਕਟਾਂ ‘ਚੋਂ 1 ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 5 ਕਰੋੜ ਰੁਪਏ ਦੱਸੀ ਗਈ ਹੈ।
ਜਿਸ ਸਮੇਂ ਬੀਐਸਐਫ ਨੇ ਹੈਰੋਇਨ ਜ਼ਬਤ ਕੀਤੀ, ਉਸ ਸਮੇਂ 3 ਕਿਸਾਨ ਸਰਹੱਦ ਦੇ ਨੇੜੇ ਲਗਾਈ ਕੰਡਿਆਲੀ ਤਾਰ ਦੇ ਪਾਰ ਕੰਮ ਕਰ ਰਹੇ ਸਨ। ਬੀਐਸਐਫ ਦੇ ਜਵਾਨਾਂ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਹੁਣ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।