- ਉਸੇ ਰਾਤ ਪਾਕਿਸਤਾਨੀ ਤਸਕਰਾਂ ਨੇ ਭੇਜੀ ਸੀ 3 ਕਿਲੋ ਹੈਰੋਇਨ
ਅੰਮ੍ਰਿਤਸਰ, 11 ਮਾਰਚ 2023 – ਪੰਜਾਬ ਬਾਰਡਰ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਦੋਸਤੀ ਦਾ ਸੰਦੇਸ਼ ਦਿੰਦੇ ਹੋਏ ਗਲਤੀ ਨਾਲ ਸਰਹੱਦ ਪਾਰ ਕਰ ਕੇ ਭਾਰਤੀ ਸਰਹੱਦ ‘ਚ ਦਾਖਲ ਹੋਏ ਇਕ ਪਾਕਿਸਤਾਨੀ ਨੂੰ ਵਾਪਸ ਮੋੜ ਦਿੱਤਾ ਪਰ ਉਸੇ ਰਾਤ ਪਾਕਿਸਤਾਨ ਨੇ ਇਕ ਵਾਰ ਫਿਰ ਤੋਂ ਨਾਪਾਕ ਹਰਕਤ ਕਰਦੇ ਹੋਏ 3 ਕਿੱਲੋ ਹੈਰੋਇਨ ਭਾਰਤ ਭੇਜ ਦਿੱਤੀ। ਜਿਸ ਨੂੰ ਬੀਐਸਐਫ ਜਵਾਨਾਂ ਨੇ ਜ਼ਬਤ ਕਰ ਲਿਆ ਹੈ।
ਬੀਐਸਐਫ ਨੇ ਦੱਸਿਆ ਕਿ ਜਵਾਨ 10-11 ਮਾਰਚ ਦੀ ਦਰਮਿਆਨੀ ਰਾਤ ਨੂੰ ਗਸ਼ਤ ‘ਤੇ ਸਨ। ਦੇ ਜਵਾਨਾਂ ਨੇ ਅੰਮ੍ਰਿਤਸਰ ਅਧੀਨ ਪੈਂਦੇ ਬੀਓਪੀ ਧਨੋਏ ਕਲਾਂ ਵਿਖੇ ਡਰੋਨ ਦੀ ਹਰਕਤ ਦਾ ਪਤਾ ਲਗਾਇਆ। ਸਿਪਾਹੀਆਂ ਨੇ ਆਵਾਜ਼ ਵੱਲ ਗੋਲੀ ਚਲਾ ਦਿੱਤੀ। ਕੁਝ ਸਮੇਂ ਬਾਅਦ ਡਰੋਨ ਵਾਪਸ ਆ ਗਿਆ। ਜਿਸ ਤੋਂ ਬਾਅਦ ਜਵਾਨਾਂ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਜਦੋਂ ਜਵਾਨਾਂ ਨੇ ਪਿੰਡ ਧਨੋਏ ਕਲਾਂ ਵਿੱਚ ਤਲਾਸ਼ੀ ਸ਼ੁਰੂ ਕੀਤੀ ਤਾਂ ਖੇਤਾਂ ਵਿੱਚੋਂ ਇੱਕ ਗੁਲਾਬੀ ਰੰਗ ਦਾ ਪੈਕਟ ਬਰਾਮਦ ਹੋਇਆ। ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਤਿੰਨ ਪੈਕੇਟ ਹੈਰੋਇਨ ਬਰਾਮਦ ਹੋਈ। ਜਾਂਚ ਤੋਂ ਬਾਅਦ ਜਦੋਂ ਉਸ ਦਾ ਵਜ਼ਨ ਕੀਤਾ ਗਿਆ ਤਾਂ ਉਸ ਦਾ ਕੁੱਲ ਵਜ਼ਨ 3.055 ਕਿਲੋ ਪਾਇਆ ਗਿਆ। ਜਿਸ ਦੀ ਅੰਤਰਰਾਸ਼ਟਰੀ ਕੀਮਤ 21 ਕਰੋੜ ਰੁਪਏ ਦੇ ਕਰੀਬ ਹੈ।
ਦੂਜੇ ਪਾਸੇ ਬੀਐਸਐਫ ਨੇ ਪਿਛਲੇ 24 ਘੰਟਿਆਂ ਵਿੱਚ ਸਰਹੱਦ ਪਾਰ ਕਰਦੇ ਹੋਏ ਤਿੰਨ ਘੁਸਪੈਠੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਜਿਸ ਵਿੱਚੋਂ ਇੱਕ ਘੁਸਪੈਠੀਏ ਨੂੰ ਫਿਰੋਜ਼ਪੁਰ ਸੈਕਟਰ ਵਿੱਚ ਵੀ ਫੜਿਆ ਗਿਆ। ਜਿਸ ਦਾ ਨਾਮ ਰਹਿਮਾਨ ਸੀ ਅਤੇ ਪਾਕਿਸਤਾਨ ਦੇ ਖੈਬਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਸ ਕੋਲ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ ਅਤੇ ਬੀਐਸਐਫ ਨੇ ਦੋਸਤੀ ਦਾ ਸੰਦੇਸ਼ ਦਿੰਦੇ ਹੋਏ ਸ਼ਾਮ ਨੂੰ ਉਸ ਨੂੰ ਵਾਪਸ ਕਰ ਦਿੱਤਾ।
ਦੂਜੇ ਪਾਸੇ ਸ਼ੁੱਕਰਵਾਰ ਤੜਕੇ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੇਤਲਾ ਨੇੜੇ ਪਾਕਿਸਤਾਨ ਤੋਂ ਭਾਰਤੀ ਖੇਤਰ ‘ਚ ਦਾਖ਼ਲ ਹੋਣ ਵਾਲੇ ਡਰੋਨ ਦੀ ਆਵਾਜ਼ ਸੁਣੀ। ਨਿਰਧਾਰਤ ਅਭਿਆਸ ਅਨੁਸਾਰ ਜਵਾਨਾਂ ਨੇ ਗੋਲੀਬਾਰੀ ਕਰਕੇ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਲਾਕੇ ਦੀ ਤਲਾਸ਼ੀ ਦੌਰਾਨ ਜਵਾਨਾਂ ਨੇ ਖੇਤ ‘ਚੋਂ ਇਕ ਹੈਕਸਾਕਾਪਟਰ ਡਰੋਨ ਅਤੇ 1 ਏ.ਕੇ-ਸੀਰੀਜ਼ ਰਾਈਫਲ, 2 ਮੈਗਜ਼ੀਨ ਅਤੇ ਇਸ ਰਾਹੀਂ ਭੇਜੀਆਂ ਗਈਆਂ ਗੋਲੀਆਂ ਦੇ 40 ਰਾਊਂਡ ਬਰਾਮਦ ਕੀਤੇ ਸਨ।