- ਪ੍ਰਾਣ ਪ੍ਰਤੀਸਠਾ-ਗਣਤੰਤਰ ਦਿਵਸ ਤੋਂ ਪਹਿਲਾਂ ਸਾਜ਼ਿਸ਼ ਨੂੰ ਕੀਤਾ ਨਾਕਾਮ
ਫ਼ਿਰੋਜ਼ਪੁਰ, 20 ਜਨਵਰੀ 2024 – ਬੀ.ਐਸ.ਐਫ ਨੇ ਫ਼ਿਰੋਜ਼ਪੁਰ ਵਿੱਚ ਰਾਮ ਮੰਦਿਰ ਦੀ ਸਥਾਪਨਾ ਅਤੇ ਗਣਤੰਤਰ ਦਿਵਸ ਤੋਂ ਪਹਿਲਾਂ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ ਭਾਰਤੀ ਸਰਹੱਦ ਦੇ ਇੱਕ ਖੇਤ ਵਿੱਚ ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਏਕੇ-47 ਰਾਈਫਲ, ਗੋਲੀਆਂ, ਮੈਗਜ਼ੀਨ ਅਤੇ 40,000 ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ਵੱਲੋਂ ਭੇਜੀ ਗਈ ਕਰੰਸੀ ਅਤੇ ਹਥਿਆਰਾਂ ਦੇ ਮਕਸਦ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ 18-19 ਜਨਵਰੀ 2024 ਦੀ ਰਾਤ ਦੌਰਾਨ ਇੱਕ ਡਰੋਨ ਗਤੀਵਿਧੀ ਦੀ ਸੂਚਨਾ ਮਿਲਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਜਿਸ ਦੇ ਨਤੀਜੇ ਵਜੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
ਬੀ.ਐਸ.ਐਫ ਦੇ ਜਵਾਨਾਂ ਵੱਲੋਂ ਸਰਚ ਆਪਰੇਸ਼ਨ ਜਾਰੀ ਹੈ। ਸਰਹੱਦੀ ਆਬਾਦੀ ਦੇ ਸਹਿਯੋਗ ਨਾਲ ਸ਼ਾਮ ਕਰੀਬ 6 ਵਜੇ ਇਲਾਕੇ ਦੀ ਤਲਾਸ਼ੀ ਲਈ ਇੱਕ ਸ਼ੱਕੀ ਵਸਤੂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਇੱਕ ਵੱਡਾ ਪੈਕੇਜ ਜੋ ਧਿਆਨ ਨਾਲ ਇੱਕ ਚਿੱਟੇ ਰੇਤ ਦੇ ਬੈਗ ਵਿੱਚ ਲਪੇਟਿਆ ਹੋਇਆ ਸੀ। ਜਿਸ ਵਿੱਚ ਇਹ ਵਸਤੂਆਂ ਬਰਾਮਦ ਕੀਤੀਆਂ ਗਈਆਂ ਹਨ।
ਇਹ ਚੀਜ਼ਾਂ ਬਰਾਮਦ ਹੋਈਆਂ ਹਨ……….
ਏਕੇ-47 ਅਸਾਲਟ ਰਾਈਫਲ- 01 ਨੰਬਰ (ਫੋਲਡਿੰਗ ਬੱਟ)
ਮੈਗਜ਼ੀਨ AK-47- 02 ਨਗ
ਲਾਈਵ ਰਾਊਂਡ (7.62 ਮਿਲੀਮੀਟਰ) – 40 ਨਗ
ਭਾਰਤੀ ਮੁਦਰਾ – 40,000 ਰੁਪਏ