BSF ਨੇ 3 ਸਾਲ ਦੇ ਪਾਕਿਸਤਾਨੀ ਬੱਚੇ ਨੂੰ ਕੀਤਾ ਵਾਪਸ: ਖੇਡਦਾ ਹੋਇਆ ਪਾਰ ਕਰ ਗਿਆ ਸੀ ਬਾਰਡਰ

ਤਰਨਤਾਰਨ, 2 ਜੁਲਾਈ 2022 – ਭਾਰਤ ਨੇ ਇੱਕ ਵਾਰ ਫਿਰ ਪਿਆਰ ਦਾ ਸੰਦੇਸ਼ ਦਿੱਤਾ ਹੈ। ਖੇਡਦੇ ਹੋਏ ਭਾਰਤੀ ਸਰਹੱਦ ‘ਚ ਦਾਖਲ ਹੋਏ 3 ਸਾਲਾ ਪਾਕਿਸਤਾਨੀ ਬੱਚੇ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪਾਕਿ ਰੇਂਜਰਸ ਵੀ ਉਨ੍ਹਾਂ ਦੇ ਨਾਲ ਸਨ। ਜਿਵੇਂ ਹੀ 3 ਸਾਲ ਦੇ ਬੱਚੇ ਨੇ ਆਪਣੇ ਪਿਤਾ ਨੂੰ ਗਲੇ ਲਗਾਇਆ, ਕੋਈ ਵੀ ਆਪਣੇ ਮਨ ਦੀ ਅੰਦਰਲੀ ਖੁਸ਼ੀ ਨੂੰ ਅੰਦਰ ਰੋਕ ਨਹੀਂ ਸਕਿਆ। ਪਾਕਿ ਰੇਂਜਰਾਂ ਦੇ ਚਿਹਰਿਆਂ ‘ਤੇ ਉਹਨੀ ਹੀ ਖੁਸ਼ੀ ਸੀ ਜਿੰਨੀ ਉਹ ਬੱਚੇ ਨੂੰ ਭਾਰਤ ਦੇ ਸੈਨਿਕਾਂ ਨੂੰ ਬਚੇ ਨੂੰ ਵਾਪਸ ਕਰੜੀ ਸਮੇਂ ਹੋ ਰਹੀ ਸੀ।

ਘਟਨਾ ਪੰਜਾਬ ਦੇ ਤਰਨਤਾਰਨ ਦੀ ਹੈ। ਫਿਰੋਜ਼ਪੁਰ ਸੈਕਟਰ ਦੇ ਤਰਨਤਾਰਨ ਬਾਰਡਰ ਕੋਲ ਖੇਡਦਾ 3 ਸਾਲਾ ਪਾਕਿਸਤਾਨੀ ਬੱਚਾ ਅਚਾਨਕ ਭਾਰਤੀ ਸਰਹੱਦ ਵਿੱਚ ਆ ਗਿਆ। ਬੱਚੇ ਨੂੰ ਸਰਹੱਦ ‘ਤੇ ਕੰਡਿਆਲੀ ਤਾਰ ਵੱਲ ਵਧਦਾ ਦੇਖ ਬੀਐਸਐਫ ਦੇ ਜਵਾਨ ਚੌਕਸ ਹੋ ਗਏ ਅਤੇ ਤੁਰੰਤ ਬੱਚੇ ਨੂੰ ਚੁੱਕ ਲਿਆ। ਆਸਪਾਸ ਕੋਈ ਨਹੀਂ ਸੀ, ਇਸ ਲਈ ਉਹ ਬੱਚੇ ਨੂੰ ਚੌਕੀ ‘ਤੇ ਲੈ ਆਏ। ਬੱਚੇ ਨੂੰ ਇਸ ਬਾਰੇ ਪੁੱਛਿਆ। ਬਚਾ ਛੋਟਾ ਹੋਣ ਕਾਰਨ ਉਹ ਜ਼ਿਆਦਾ ਕੁਝ ਨਹੀਂ ਦੱਸ ਸਕਿਆ।

ਜਵਾਨਾਂ ਨੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ। ਬੀਐਸਐਫ ਦੀ ਟੀਮ ਨੇ ਪਾਕਿਸਤਾਨੀ ਰੇਂਜਰਾਂ ਨਾਲ ਸੰਪਰਕ ਕੀਤਾ। ਨਜ਼ਦੀਕੀ ਚੌਕੀ ‘ਤੇ ਤਿੰਨ ਸਾਲਾ ਬੱਚੇ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ। ਇਸ ਤੋਂ ਬਾਅਦ ਬੀਐਸਐਫ ਅਤੇ ਪਾਕਿ ਰੇਂਜਰਾਂ ਨੇ ਇੱਕ ਦੂਜੇ ਦੇ ਸੰਪਰਕ ਵਿੱਚ ਰੱਖਿਆ।

ਰਾਤ ਸਮੇਂ ਬੀਐਸਐਫ ਜਵਾਨਾਂ ਨੇ ਬੱਚੇ ਨੂੰ ਪਾਕਿ ਰੇਂਜਰਾਂ ਹਵਾਲੇ ਕਰ ਦਿੱਤਾ। ਇਸ ਦੌਰਾਨ ਬੱਚੇ ਦਾ ਪਿਤਾ ਵੀ ਉਸ ਦੇ ਨਾਲ ਸੀ। ਇਹ ਪਲ ਭਾਵੁਕ ਸਨ। ਦੋਵਾਂ ਦੇਸ਼ਾਂ ਦੇ ਜਵਾਨ ਇਸ ਪਲ ਨੂੰ ਦੇਖ ਕੇ ਆਪਣੇ ਮਨ ਦੀ ਖੁਸ਼ੀ ਨੂੰ ਨਾ ਰੋਕ ਸਕੇ। ਪਾਕਿ ਰੇਂਜਰਾਂ ਨੇ ਇਸ ਕੰਮ ਲਈ ਬੀਐਸਐਫ ਦਾ ਧੰਨਵਾਦ ਕੀਤਾ।

ਪਾਕਿਸਤਾਨ ਅਤੇ ਭਾਰਤ ਦੀਆਂ ਜੇਲ੍ਹਾਂ ਇਸ ਵੇਲੇ ਇੱਕ ਦੂਜੇ ਦੇ ਨਾਗਰਿਕਾਂ ਨਾਲ ਭਰੀਆਂ ਪਈਆਂ ਹਨ। ਇਹ ਨਾਗਰਿਕ ਆਪਣੇ ਪਰਿਵਾਰਾਂ ਨੂੰ ਮਿਲਣ ਦੀ ਆਸ ਵਿੱਚ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ। 1 ਜੁਲਾਈ ਨੂੰ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਆਪਣੇ ਕੈਦੀਆਂ ਦੀ ਸੂਚੀ ਵੀ ਇਕ ਦੂਜੇ ਨਾਲ ਸਾਂਝੀ ਕੀਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਉਮਰ ‘ਚ ਵੱਡਾ ਸੀ, ਨਹੀਂ ਸੀ ਪਸੰਦ

ਪੁਲਿਸ ਨੇ ਸਰਕਾਰੀ ਬੱਸਾਂ ਤੋਂ ਭਿੰਡਰਾਂਵਾਲੇ ਦੀਆਂ ਤਸਵੀਰਾਂ ਹਟਾਉਣ ਲਈ ਕਿਹਾ, SGPC ਨੇ ਕੀਤਾ ਇਤਰਾਜ਼