ਅੰਮ੍ਰਿਤਸਰ ‘ਚ ਸਵੇਰੇ ਸੈਰ ਕਰਨ ਗਏ ਪੁਲਿਸ ਇੰਸਪੈਕਟਰ ‘ਤੇ ਚੱਲੀਆਂ ਗੋ+ਲੀਆਂ, ਬੁਲੇਟ ਪਰੂਫ਼ ਜੈਕਟ ਨੇ ਬਚਾਈ ਜਾਨ

  • ਇੰਸਪੈਕਟਰ ਪਰਮਜੀਤ ਸਿੰਘ ਫ਼ਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ‘ਚ ਹੈ ਤਾਇਨਾਤ,
  • ਧਮਕੀਆਂ ਦੀਆਂ ਆ ਰਹੀਆਂ ਸਨ ਕਾਲਾਂ,
  • ਅਣਪਛਾਤਿਆਂ ਨੇ ਸਵੇਰੇ ਸੈਰ ਕਰਨ ਵੇਲੇ ਕੀਤੀ ਫਾ+ਇਰਿੰਗ

ਅੰਮ੍ਰਿਤਸਰ, 8 ਨਵੰਬਰ 2023 – ਅੰਮ੍ਰਿਤਸਰ ਦੇ ਭੁੱਲਰ ਐਵੇਨਿਊ ‘ਚ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ‘ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਬੁਲੇਟ ਪਰੂਫ ਜੈਕੇਟ ਪਾਈ ਹੋਣ ਕਾਰਨ ਇੰਸਪੈਕਟਰ ਦੀ ਜਾਨ ਬਚ ਗਈ। ਮੁਲਜ਼ਮਾਂ ਵੱਲੋਂ ਮੌਕੇ ’ਤੇ ਕਰੀਬ 4 ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਇੰਸਪੈਕਟਰ ਫ਼ਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਹੈ।

ਇਸ ਘਟਨਾ ਵਿੱਚ ਥਾਣੇਦਾਰ ਪਰਮਜੀਤ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਵਾਪਰੀ। ਇੰਸਪੈਕਟਰ ਸੈਰ ਕਰਨ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਪੀੜਤ ਇੰਸਪੈਕਟਰ ਦਾ ਘਰ ਵੀ ਭੁੱਲਰ ਐਵੇਨਿਊ, ਅੰਮ੍ਰਿਤਸਰ ਵਿੱਚ ਹੈ।

ਘਟਨਾ ਸਮੇਂ ਇੰਸਪੈਕਟਰ ਕਾਲੋਨੀ ਰੋਡ ‘ਤੇ ਇਕੱਲਾ ਸੀ। ਫਿਲਹਾਲ ਅੰਮ੍ਰਿਤਸਰ ਪੁਲਸ ਇਸ ਮਾਮਲੇ ਨੂੰ ਲੈ ਕੇ ਚੁੱਪ ਹੈ। ਸੂਤਰਾਂ ਅਨੁਸਾਰ ਪਰਮਜੀਤ ਸਿੰਘ ਨੂੰ ਪਿਛਲੇ ਕਈ ਦਿਨਾਂ ਤੋਂ ਧਮਕੀਆਂ ਦੇ ਫੋਨ ਆ ਰਹੇ ਸਨ। ਪੰਜਾਬ ਪੁਲਿਸ ਦੀਆਂ ਏਜੰਸੀਆਂ ਵੀ ਇਸ ਸਬੰਧੀ ਜਾਂਚ ਕਰ ਰਹੀਆਂ ਹਨ। ਧਮਕੀਆਂ ਮਿਲਣ ਤੋਂ ਬਾਅਦ ਉਸ ਨੂੰ ਬੁਲੇਟ ਪਰੂਫ਼ ਜੈਕੇਟ ਮੁਹੱਈਆ ਕਰਵਾਈ ਗਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਆਪ’ ਨੇ ਚੰਡੀਗੜ੍ਹ ‘ਚ 12 ਕੋਆਰਡੀਨੇਟਰ ਨਿਯੁਕਤ ਕੀਤੇ

ਦੋ ਗੁੱਟਾਂ ‘ਚ ਟਕਰਾਅ, 2 ਸਾਲ ਪਹਿਲਾਂ ਬੱਚਿਆਂ ‘ਚ ਹੋਈ ਲੜਾਈ ਦੀ ਰੰਜਿਸ਼ ‘ਚ ਇਕ ਦੂਜੇ ‘ਤੇ ਤੇ+ਜ਼ਧਾਰ ਹ+ਥਿਆਰਾਂ ਨਾਲ ਕੀਤਾ ਹਮਲਾ