ਲੁਧਿਆਣਾ ‘ਚ ਹੋ ਰਿਹਾ ਸੀ ਬੈਲ ਗੱਡੀਆਂ ਦੀ ਦੌੜ ਦਾ ਟੂਰਨਾਮੈਂਟ: ਸੂਚਨਾ ਮਿਲਣ ‘ਤੇ ਪ੍ਰਸ਼ਾਸਨ ਨੇ ਕੀਤੀ ਕਾਰਵਾਈ

ਲੁਧਿਆਣਾ, 9 ਦਸੰਬਰ 2022 – ਲੁਧਿਆਣਾ ਜ਼ਿਲ੍ਹੇ ਦੇ ਡੇਹਲੋਂ ਕਸਬੇ ਦੇ ਪਿੰਡ ਸ਼ੰਕਰ ਵਿੱਚ ਕਰਵਾਏ ਜਾ ਰਹੇ ਗੈਰ-ਕਾਨੂੰਨੀ ਬੈਲਗੱਡੀ ਦੌੜ ਟੂਰਨਾਮੈਂਟ ਨੂੰ ਪ੍ਰਸ਼ਾਸਨ ਨੇ ਰੋਕ ਦਿੱਤਾ ਹੈ। ਮੁਕਾਬਲੇ ਦੀ ਸੂਚਨਾ ਮਿਲਣ ਤੋਂ ਬਾਅਦ ਵੈਟਰਨਰੀ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਸਨ। ਇਸ ਤਰ੍ਹਾਂ ਦੀ ਘਟਨਾ ਨੂੰ ਲੈ ਕੇ ਪਸ਼ੂ ਪ੍ਰੇਮੀ ਵੀ ਭੜਕੇ ਹੋਏ ਸਨ।

ਪਿੰਡ ਸ਼ੰਕਰ ਵਿੱਚ ਜਦੋਂ ਅਧਿਕਾਰੀ ਮੌਕੇ ’ਤੇ ਪੁੱਜੇ ਤਾਂ ਲੋਕ ਆਪਣੀਆਂ ਗੱਡੀਆਂ ਅਤੇ ਬਲਦਾਂ ਨਾਲ ਕਤਾਰਾਂ ਵਿੱਚ ਤਿਆਰ ਖੜ੍ਹੇ ਸਨ। ਦੌੜ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਬਣਾਈਆਂ ਗਈਆਂ ਟੀਮਾਂ ਨੇ ਉੱਥੇ ਪਹੁੰਚ ਕੇ ਦੌੜ ਨੂੰ ਰੋਕ ਦਿੱਤਾ। ਅਧਿਕਾਰੀਆਂ ਨੇ ਪ੍ਰਬੰਧਕਾਂ ਨੂੰ ਭਵਿੱਖ ਵਿੱਚ ਅਜਿਹੇ ਟੂਰਨਾਮੈਂਟ ਨਾ ਕਰਵਾਉਣ ਦੀ ਚਿਤਾਵਨੀ ਦਿੱਤੀ ਹੈ।

ਪਸ਼ੂ ਪ੍ਰੇਮੀਆਂ ਨੂੰ ਸੂਚਨਾ ਮਿਲੀ ਕਿ ਵੀਰਵਾਰ ਨੂੰ ਪਿੰਡ ਸ਼ੰਕਰ ਵਿੱਚ ਇੱਕ ਸਥਾਨਕ ਗਰੁੱਪ ਵੱਲੋਂ ਬੈਲ ਗੱਡੀਆਂ ਦੀ ਦੌੜ ਕਰਵਾਈ ਜਾ ਰਹੀ ਹੈ। ਜਿਸ ਬਾਰੇ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਰਕਤ ਵਿੱਚ ਆਉਂਦਿਆਂ ਵੈਟਰਨਰੀ ਵਿਭਾਗ ਦੇ ਅਧਿਕਾਰੀਆਂ ਅਤੇ ਪੁਲੀਸ ਦੀ ਟੀਮ ਦਾ ਗਠਨ ਕੀਤਾ।

ਵੈਟਰਨਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਨੇ ਪ੍ਰਬੰਧਕਾਂ ਨਾਲ ਗੱਲ ਕੀਤੀ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਦੌੜ ਨੂੰ ਰੱਦ ਕਰਨ ਲਈ ਕਿਹਾ। ਪ੍ਰਬੰਧਕਾਂ ਨੇ ਟੂਰਨਾਮੈਂਟ ਰੱਦ ਕਰ ਦਿੱਤਾ ਹੈ ਅਤੇ ਹਿੱਸਾ ਲੈਣ ਵਾਲਿਆਂ ਨੂੰ ਬਾਅਦ ‘ਚ ਵਾਪਸ ਜਾਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਅਜਿਹੀਆਂ ਦੌੜਾਂ ਕਰੂਏਲਟੀ ਟੂ ਐਨੀਮਲਜ਼ ਐਕਟ ਦੀ ਉਲੰਘਣਾ ਹਨ। ਉਹ ਅਜਿਹੇ ਗਰੁੱਪਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਬਾਰੇ ਵੀ ਜਾਗਰੂਕ ਕਰ ਰਹੇ ਹਨ।

ਪਸ਼ੂ ਪ੍ਰੇਮੀਆਂ ਅਨੁਸਾਰ ਸਥਾਨਕ ਆਗੂਆਂ ਦੇ ਰੌਲੇ ਰੱਪੇ ਅਤੇ ਸਹਿਯੋਗ ਸਦਕਾ ਹੀ ਅਜਿਹੇ ਟੂਰਨਾਮੈਂਟ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। 2021 ਵਿੱਚ ਵੀ ਪਿੰਡ ਜੰਡਲੀ, ਪਾਇਲ ਦੇ ਪਿੰਡ ਬੱਲਾਂ, ਮਾਛੀਵਾੜਾ ਦੇ ਪਿੰਡ ਸ਼ੇਰਗੜ੍ਹ, ਮੁੱਲਾਂਪੁਰ ਦਾਖਾ ਦੇ ਪਿੰਡ ਢੱਟ ਅਤੇ ਮਲੇਰਕੋਟਲਾ ਦੇ ਪਿੰਡ ਰੁੜਕੇ ਖੁਰਦ ਵਿੱਚ ਅਜਿਹੀਆਂ ਦੌੜਾਂ ਕਰਵਾਈਆਂ ਗਈਆਂ।

ਪੀਪਲ ਫਾਰ ਐਨੀਮਲਜ਼ ਲੁਧਿਆਣਾ ਦੇ ਪ੍ਰਧਾਨ ਡਾ: ਸੰਦੀਪ ਜੈਨ ਅਤੇ ਸਮਾਜ ਸੇਵੀ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ ਨੇ ਕਿਹਾ ਕਿ ਅਜਿਹੇ ਸਮਾਗਮਾਂ ‘ਤੇ ਸੁਪਰੀਮ ਕੋਰਟ ਵੱਲੋਂ ਪਾਬੰਦੀ ਲਗਾਈ ਗਈ ਹੈ ਪਰ ਕੁਝ ਗਰੁੱਪ ਹੁਕਮਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਠਿੰਡਾ ‘ਚ 2 ਵਿਅਕਤੀਆਂ ਨੂੰ ਮਾਰੀ ਗੋ+ਲੀ, ਦਿਨ-ਦਿਹਾੜੇ ਵਾਪਰੀ ਘਟਨਾ, ਗੋ+ਲੀ ਇੱਕ ਦੇ ਪੱਟ, ਦੂਜੇ ਦੀ ਲੱਤ ਵਿੱਚ ਲੱਗੀ

ਡੇਰਾਬੱਸੀ ਤੋਂ ਲਾਪਤਾ 4 ਬੱਚਿਆਂ ਵਿਚੋਂ 3 ਬੱਚੇ ਪੁਲਿਸ ਨੇ ਤੀਜੇ ਦਿਨ ਕੀਤੇ ਬਰਾਮਦ