ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ, ਦਰਜਨ ਮੁਸਾਫ਼ਰ ਹੋਏ ਜ਼ਖ਼ਮੀ

  • ਜ਼ਖ਼ਮੀ ਵਿਅਕਤੀਆ ਨੂੰ ਇਲਾਜ ਲਈ ਪਹੁੰਚਾਇਆ ਹਸਪਤਾਲ

ਜੈਤੋ,10 ਨਵੰਬਰ2023 – ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਐਮਰਜੈਂਸੀ ਨੰਬਰ ਤੇ ਸੰਪਰਕ ਕਰ ਕਰਕੇ ਮੰਡੀ ਨਿਵਾਸੀਆਂ ਦੁਆਰਾ ਸੂਚਨਾ ਦਿੱਤੀ ਗਈ ਕਿ ਜੈਤੋ ਬਠਿੰਡਾ ਰੋਡ ਨੇੜੇ ਸੰਗਲਾ ਵਾਲੀ ਗਲੀ ਦੇ ਕੋਲ ਇੱਕ ਪੀ ਆਰ ਟੀ ਸੀ ਬੱਸ ਅਤੇ ਟਰੱਕ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਹੈ। ਜਿਸ ਵਿਚ ਦਰਜਨ ਦੇ ਕਰੀਬ ਬੱਸ ਵਿਚ ਬੈਠੀਆਂ ਸਵਾਰੀਆਂ ਸਮੇਤ ਬੱਚੇ ਵੀ ਜਖਮੀ ਹੋ ਗਏ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਨੌਜਵਾਨ ਵੈਲਫੇਅਰ ਸੁਸਾਇਟੀ ਸਮੇਤ ਸਮੂਹ ਸੰਸਥਾਵਾਂ ਦੀ ਟੀਮ ਦੇ ਮੈਂਬਰ ਐਂਬੂਲੈਂਸ ਲੈਕੇ ਮੌਕੇ ਤੇ ਪਹੁੰਚੇ।ਮੌਕੇ ਤੇ ਜ਼ਖ਼ਮੀ ਵਿਅਕਤੀਆਂ ਨੂੰ ਜੈਤੋ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ। ਮੌਕੇ ਤੇ ਡਾਕਟਰਾਂ ਦੁਆਰਾ ਜ਼ਖ਼ਮੀ ਵਿਅਕਤੀਆਂ ਦਾ ਇਲਾਜ ਕੀਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਰਿੱਜ ਦੇ ਕੰਪ੍ਰੈਸ਼ਰ ‘ਚੋਂ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਪਿਓ-ਪੁੱਤ ਦੀ ਝੁਲਸ ਕੇ ਹੋਈ ਮੌ+ਤ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਕ੍ਰਿਕਟ, ਫੁਟਬਾਲ ਤੇ ਤੈਰਾਕੀ ਟੀਮਾਂ ਦੇ ਟਰਾਇਲ 21 ਨਵੰਬਰ ਨੂੰ