ਸੜਕ ‘ਤੇ ਜਾਂਦੀ ਬੱਸ ਨੂੰ ਅਚਾਨਕ ਲੱਗੀ ਅੱਗ, ਮਿੰਟਾਂ ‘ਚ ਹੀ ਸੜ ਕੇ ਹੋਈ ਸੁਆਹ

  • ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ

ਲੁਧਿਆਣਾ, 8 ਅਕਤੂਬਰ 2023 – ਲੁਧਿਆਣਾ ਦੇ ਲਾਡੋਵਾਲ ਨੇੜੇ ਇੱਕ ਨਿੱਜੀ ਬੱਸ ਨੂੰ ਅੱਗ ਲੱਗ ਗਈ। ਬੱਸ ਜਲੰਧਰ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਜਾ ਰਹੀ ਸੀ। ਅਚਾਨਕ ਡਰਾਈਵਰ ਨੂੰ ਬੱਸ ਦੇ ਇੰਜਣ ‘ਚੋਂ ਸੜਨ ਦੀ ਬਦਬੂ ਆਉਣ ਲੱਗੀ। ਇਸ ਤੋਂ ਬਾਅਦ ਬੱਸ ‘ਚ ਸਵਾਰ ਯਾਤਰੀਆਂ ਨੂੰ ਜਲਦਬਾਜ਼ੀ ‘ਚ ਬਾਹਰ ਕੱਢਿਆ ਗਿਆ। ਕੁਝ ਸਮੇਂ ਵਿੱਚ ਹੀ ਬੱਸ ਪੂਰੀ ਤਰ੍ਹਾਂ ਅੱਗ ਦੀ ਲਪੇਟ ‘ਚ ਆ ਗਈ।

ਬੱਸ ਚਾਲਕ ਮਨਦੀਪ ਸਿੰਘ ਨੇ ਦੱਸਿਆ ਕਿ ਕਿਸੇ ਚੀਜ਼ ਦੇ ਸੜਨ ਦੀ ਬਦਬੂ ਆਉਣ ‘ਤੇ ਉਸ ਨੇ ਬੱਸ ਦਾ ਇੰਜਣ ਚੈੱਕ ਕੀਤਾ। ਇੰਜਣ ‘ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਇਸ ਤੋਂ ਬਾਅਦ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ। ਕੁਝ ਹੀ ਸਮੇਂ ‘ਚ ਹਾਈਵੇ ‘ਤੇ ਜਾ ਰਹੀ ਬੱਸ ਪੂਰੀ ਤਰ੍ਹਾਂ ਅੱਗ ਦੀ ਲਪੇਟ ‘ਚ ਆ ਗਈ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਥਾਣਾ ਲਾਡੋਵਾਲ ਦੀ ਪੁਲੀਸ ਵੀ ਘਟਨਾ ਵਾਲੀ ਥਾਂ ’ਤੇ ਪੁੱਜ ਗਈ। ਪੁਲਸ ਨੇ ਤੁਰੰਤ ਯਾਤਰੀਆਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ। ਫਾਇਰ ਵਿਭਾਗ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਫਿਲਹਾਲ ਪੁਲਸ ਕਰੇਨ ਦੀ ਮਦਦ ਨਾਲ ਬੱਸ ਨੂੰ ਸੜਕ ਤੋਂ ਹਟਾਉਣ ‘ਚ ਲੱਗੀ ਹੋਈ ਹੈ। ਅੱਗ ਲੱਗਣ ਕਾਰਨ ਟਰੈਫਿਕ ਜਾਮ ਲੱਗ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਹੀਂ ਰਹੀ ਅਦਾਕਾਰਾ ‘ਜੈਕਲੀਨ’, ਪੜ੍ਹੋ ਕੀ ਰਿਹਾ ਮੌ+ਤ ਦਾ ਕਾਰਨ ?

ਭਗਵੰਤ ਮਾਨ ਨੇ ਵਿਰੋਧੀਆਂ ਨੂੰ ਦਿੱਤੀ ਖੁੱਲ੍ਹੀ ਚੁਣੌਤੀ, ਕਿਹਾ ਆਜੋ ਸਾਰੇ ਮੁੱਦਿਆਂ ‘ਤੇ ਲਾਈਵ ਬਹਿਸ ਕਰੀਏ….