ਪ੍ਰਸ਼ਾਸਨ ਵੱਲੋਂ ਆਈਲੈਟਸ ਕੋਚਿੰਗ ਸੈਂਟਰ ਦਾ ਲਾਇਸੈਂਸ ਰੱਦ, ਪੜ੍ਹੋ ਪੂਰੀ ਖ਼ਬਰ

ਐਸ.ਏ.ਐਸ ਨਗਰ, 04 ਮਈ 2023 – ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਬਰਾੜ ਨੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਆਈਲੈਟਸ ਕੋਚਿੰਗ ਸੈਂਟਰ ਦਾ ਲਾਇਸੰਸ ਰੱਦ ਕਰ ਦਿੱਤਾ ਹੈ। ਬਰਾੜ ਨੇ ਦੱਸਿਆ ਕਿ ਇਹ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8 (1) (ਜੀ) ਤਹਿਤ ਰੱਦ ਕੀਤਾ ਗਿਆ ਹੈ।

ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਰਮ 7- ਪਲੱਸ ਆਈਲੈਟਸ ਕੋਚਿੰਗ ਸੈਂਟਰ ਐਸ.ਸੀ.ਐਫ ਨੰ: 13, ਟੋਪ ਫਲੋਰ ਫੇਜ਼-7 ਐਸ.ਏ.ਐਸ. ਨਗਰ ਨੂੰ ਆਈਲਟਸ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ। ਇਸ ਫਰਮ ਵੱਲੋਂ ਲਾਇਸੰਸ ਸਰੰਡਰ ਕਰਨ ਉਪਰੰਤ ਇਹ ਲਾਇਸੰਸ ਤੁਰੰਤ ਪ੍ਰਭਾਵ ‘ਤੇ ਰੱਦ /ਕੈਂਸਲ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਫਰਮ 7- ਪਲੱਸ ਆਈਲੈਟਸ ਕੋਚਿੰਗ ਸੈਂਟਰ ਐਸ.ਸੀ.ਐਫ. ਨੰ: 13, ਟੋਪ ਫਲੋਰ ਫੇਜ਼-7, ਐਸ.ਏ.ਐਸ. ਨਗਰ ਦੇ ਪ੍ਰੋਪਰਾਈਟਰ ਪਰਵੇਸ਼ ਗਰਗ ਪੁੱਤਰ ਸ਼ਤੀਸ਼ ਚੰਦ ਗਰਗ ਵਾਸੀ ਕੋਠੀ ਨੰਬਰ 686 ਫੇਜ਼-7 ਐਸ.ਏ.ਐਸ. ਨਗਰ ਨੂੰ ਆਈਲੈਟਸ ਦੀ ਕੋਚਿੰਗ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ । ਇਸ ਫਰਮ ਵੱਲੋਂ ਇਹ ਲਾਇਸੰਸ ਸਰੰਡਰ ਕਰਨ ਉਪਰੰਤ ਇਸ ਫਰਮ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ।

ਬਰਾੜ ਨੇ ਕਿਹਾ ਕਿ ਐਕਟ ਮੁਤਾਬਕ ਕਿਸੇ ਦੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਫਰਮ ਦਾ ਪ੍ਰੋਪਰਾਈਟਰ ਹਰ ਪੱਖ ਜ਼ਿੰਮੇਵਾਰੀ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੋਲਡਨ ਹੱਟ ਅਤੇ ਅੰਕੁਸ਼ ਡੇਅਰੀ ਨੂੰ ਗੈਰਮਿਆਰੀ ਪਨੀਰ ਵਰਤਣ ਲਈ ਜੁਰਮਾਨਾ

ਸੰਸਦ ਮੈਂਬਰ ਅਰੋੜਾ ‘ਗੋਰਕਸ਼ਕ ਐਵਾਰਡ’ ਨਾਲ ਸਨਮਾਨਿਤ