ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੇ ਅਹੁੱਦੇ ਤੋਂ ਅਸਤੀਫ਼ਾ ਲਿਆ ਗਿਆ, ਉਹਨਾਂ ਨੂੰ ਜਲਾਲਤ ਮਹਿਸੂਸ ਕਰਵਾਈ, ਹੁਣ ਕੈਪਟਨ ਅਮਰਿੰਦਰ ਸਿੰਘ ਨੇ ਉਸ ਦਾ ਬਦਲਾ ਕਾਂਗਰਸ ਤੋਂ ਲੈਣ ਦਾ ਸੋਚ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੌਰਾ ਕੀਤਾ, ਕਾਂਗਰਸ ਹਾਈਕਮਾਨ ਨੂੰ ਮਿਲੇ, ਭਾਜਪਾ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ, ਕਪੂਰਥਲਾ ਘਰ ਖਾਲੀ ਕੀਤਾ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਚੈੱਨਲ ਵਿੱਚ ਬਿਆਨ ਦਿੱਤਾ ਕਿ ਉਹ ਹੁਣ ਕਾਂਗਰਸ ਛੱਡ ਦੇਣਗੇ। ਕੈਪਟਨ ਅਮਰਿੰਦਰ ਨੇ ਕਿਹਾ, “ਮੈਂ ਹੁਣ ਕਾਂਗਰਸ ਵਿੱਚ ਨਹੀਂ ਰਹਾਂਗਾ, ਮੈਨੂੰ ਜਲਾਲਤ ਮਹਿਸੂਸ ਕਰਵਾਈ ਗਈ।”
ਇਸ ਤੋਂ ਬਾਅਦ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ BJP ਨਾਲ ਹੱਥ ਮਿਲਾ ਸਕਦੇ ਹਨ। ਜੇਕਰ ਕੈਪਟਨ ਅਮਰਿੰਦਰ ਸਿੰਘ BJP ਸਰਕਾਰ ਨਾਲ ਹੱਥ ਮਿਲਿਉਂਦੇ ਹਨ ਤਾਂ ਸਿੱਧਾ-ਸਿੱਧਾ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਕਮਾਉਣਾ ਹੋਵੇਗਾ, ਕਿਸਾਨਾਂ ਨਾਲ ਧ੍ਰੋਹ ਕਮਾਉਣ ਹੋਵੇਗਾ। ਕਿਸਾਨ ਕੇਂਦਰ ਦੀ ਭਾਜਪਾ ਸਰਕਾਰ ਦਾ ਵਿਰੋਧ ਕਰ ਰਹੇ ਹਨ, ਤਕਰੀਬਨ ਇੱਕ ਸਾਲ ਹੋ ਚੱਲਿਆ ਹੈ ਅਤੇ ਭਾਜਪਾ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਮੰਨ ਰਹੀ, ਉਤੋਂ ਕਈ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਨੂੰ ਅੱਤਵਾਦੀਆਂ ਦੇ ਬਰਾਬਰ ਵੀ ਦੱਸਿਆ ਸੀ। ਕੈਪਟਨ ਅਮਰਿੰਦਰ ਜਦੋਂ ਨਜਾਬ ਦੇ ਮੁੱਖ ਮੰਤਰੀ ਸਨ ਉਸ ਵੇਲੇ ਕਿਸਾਨਾਂ ਦੀ ਹਮਾਇਤ ਕਰਦੇ ਰਹੇ, ਕੇਂਦਰ ਖਿਲਾਫ਼ ਬੋਲਦੇ ਰਹੇ।
ਹੁਣ ਜਿਸ ਹਿਸਾਬ ਨਾਲ ਪੰਜਾਬ ਦੀ ਸਿਆਸਤ ਦੇ ਸਮੀਕਰਨ ਬਦਲੇ ਹਨ, ਕੈਪਟਨ ਨੂੰ ਬੇਇੱਜਤ ਮਹਿਸੁਸੁ ਕਰਵਾਇਆ ਜਾ ਰਿਹਾ ਹੈ, ਉਹ ਕਾਂਗਰਸ ਛੱਡਣ ਦੀ ਗੱਲ ਕਰ ਰਹੇ ਹਨ। ਕੈਪਟਨ ਅਮਰਿੰਦਰ ਨੇ ਹਲਕੀ ਆਵਾਜ਼ ਵਿੱਚ ਇਹ ਵੀ ਇਸ਼ਾਰਾ ਕੀਤਾ ਕਿ ਉਹ BJP ਵਿੱਚ ਨਹੀਂ ਜਾਣਗੇ, ਪਰ ਕਾਂਗਰਸ ਵਿੱਚ ਵੀ ਨਹੀਂ ਰਹਿਣਗੇ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਕੋਲ ਤਿੰਨ ਹੋਰ ਤਰੀਕੇ ਬਚਦੇ ਹਨ, ਜਾਂ ਤਾਂ ਆਮ ਆਦਮੀ ਪਾਰਟੀ ਨਾਲ ਮਿਲ ਜਾਣ, ਜਾਂ ਫ਼ਿਰ ਨਵੀਂ ਪਾਰਟੀ ਬਣਾ ਲੈਣ ਜਾਂ ਫ਼ਿਰ ਸਿਆਸਤ ਤੋਂ ਸਨਿਆਸ ਲੈ ਲੈਣ। ਇਲਹਾਲ ਕੈਪਟਨ ਅਮਰਿੰਦਰ ਸਿਆਸਤ ਛੱਡਣ ਲਈ ਤੇਰਾ ਨਹੀਂ ਕਿਉਂਕਿ ਉਹਨਾਂ ਵੱਲੋਂ ਸਿੱਧੂ ਨਾਲ ਹਜੇ ਆਪਣੀ ਸਿਆਸੀ ਰੰਜਿਸ਼ ਕੱਢਣੀ ਬਾਕੀ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ