ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਕਾਰ ਦੀ ਟੱਕਰ, ਹਾਦਸੇ ‘ਚ ਪਿਓ-ਧੀ ਦੀ ਮੌ+ਤ

ਮੋਗਾ, 22 ਨਵੰਬਰ 2023 – ਮੋਗਾ-ਬਰਨਾਲਾ ਰੋਡ ‘ਤੇ ਪਿੰਡ ਬੁੱਟਰ ਕਲਾਂ ਨੇੜੇ ਹਾਈਵੇਅ ਦੇ ਕਿਨਾਰੇ ਖੜ੍ਹੀ ਟਰਾਲੀ ਨਾਲ ਤੇਜ਼ ਰਫਤਾਰ ਕਾਰ ਦੀ ਟੱਕਰ ਹੋ ਗਈ। ਹਾਦਸੇ ‘ਚ ਪਿਓ-ਧੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬਿਮਾਰ ਹੋਣ ਕਾਰਨ ਪਿੰਡ ਧੂੜਕੋਟ ਰਣਸਿੰਘ ਦਾ ਰਹਿਣ ਵਾਲਾ ਬਜ਼ੁਰਗ ਮੇਹਰ ਸਿੰਘ (72) ਮੰਗਲਵਾਰ ਨੂੰ ਆਪਣੀ ਲੜਕੀ ਹਰਪ੍ਰੀਤ ਕੌਰ (45) ਅਤੇ ਦੋਹਟਾ ਬੇਅੰਤ ਸਿੰਘ ਨਾਲ ਕਾਰ ਵਿੱਚ ਮੋਗਾ ਪ੍ਰਾਈਵੇਟ ਹਸਪਤਾਲ ਤੋਂ ਦਵਾਈ ਲੈਣ ਲਈ ਆ ਰਹੇ ਸੀ।

ਜਦੋਂ ਉਹ ਸ਼ਾਮ 4 ਵਜੇ ਪਿੰਡ ਬੁੱਟਰ ਕਲਾਂ ਕੋਲ ਪਹੁੰਚੇ ਤਾਂ ਹਾਈਵੇਅ ਦੇ ਕਿਨਾਰੇ ਗਲਤ ਦਿਸ਼ਾ ‘ਚ ਖੜ੍ਹੇ ਟਰੈਕਟਰ-ਟਰਾਲੀ ਨਾਲ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਸਵਾਰਾਂ ਮੇਹਰ ਸਿੰਘ ਅਤੇ ਹਰਪ੍ਰੀਤ ਕੌਰ ਦੀ ਮੌਤ ਹੋ ਗਈ, ਜਦਕਿ ਜ਼ਖਮੀ ਬੇਅੰਤ ਸਿੰਘ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹੈ। ਥਾਣਾ ਬੱਧਨੀ ਕਲਾਂ ਦੇ ਐਸਐਚਓ ਇੰਸਪੈਕਟਰ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੂੰ ਮੌਕੇ ’ਤੇ ਭੇਜਿਆ ਗਿਆ। ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ਰੇਲਵੇ ਸਟੇਸ਼ਨ ਤੋਂ ਨਾਬਾਲਗ ਲੜਕੀ ਅਗਵਾ: ਦੋਵੇਂ ਭੈਣ-ਭਰਾ ਇੱਥੇ ਕੰਮ ਦੀ ਤਲਾਸ਼ ‘ਚ ਆਏ ਸੀ

ਅਦਾਲਤ ਨੇ ਜਗਤਾਰ ਸਿੰਘ ਹਵਾਰਾ ਨੂੰ ਕੀਤਾ ਬਰੀ