ਕਾਰ ਨੇ ਔਰਤ ਨੂੰ ਕੁਚਲਿਆ: 3 ਬੱਚੇ ਹੋਏ ਅਨਾਥ, ਪਰਿਵਾਰਕ ਮੈਂਬਰਾਂ ਨੇ ਹਾਈਵੇਅ ’ਤੇ ਲਾਇਆ ਜਾਮ

  • ਪੁਲੀਸ ਨੇ ਬਲ ਵਰਤ ਕੇ ਜਾਮ ਹਟਾਇਆ

ਲੁਧਿਆਣਾ, 9 ਸਤੰਬਰ 2023 – ਲੁਧਿਆਣਾ ਦੇ ਕੈਲਾਸ਼ ਨਗਰ ਚੌਕ ਵਿਖੇ ਬੀਤੀ ਰਾਤ ਕੰਮ ਤੋਂ ਘਰ ਪਰਤ ਰਹੀ ਔਰਤ ਨੂੰ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ। ਇਸ ਕਾਰਨ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਜਦੋਂ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਹਾਈਵੇ ‘ਤੇ ਜਾਮ ਲਗਾ ਦਿੱਤਾ।

ਜਾਮ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਜਾਮ ਨੂੰ ਹਟਾਉਣ ਲਈ ਵੱਡੀ ਗਿਣਤੀ ‘ਚ ਪੁਲਿਸ ਬਲ ਮੌਕੇ ‘ਤੇ ਪਹੁੰਚ ਗਿਆ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਵੀ ਹੋਈ। ਮ੍ਰਿਤਕ ਔਰਤ ਦੀ ਪਛਾਣ ਮੇਨਕਾ ਵਾਸੀ ਸੀਤਾਮੜੀ, ਬਿਹਾਰ ਵਜੋਂ ਹੋਈ ਹੈ।

ਲੋਕਾਂ ਦੀ ਭੀੜ ਨੂੰ ਦੇਖ ਕੇ ਪੁਲਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਪੁਲੀਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਲੋਕਾਂ ਅਨੁਸਾਰ ਜਿਸ ਥਾਂ ਇਹ ਹਾਦਸਾ ਵਾਪਰਿਆ ਹੈ, ਉਸ ਦੇ ਬਿਲਕੁਲ ਸਾਹਮਣੇ ਪੁਲੀਸ ਥਾਣਾ ਵੀ ਹੈ ਪਰ ਪੁਲੀਸ ਸਵੇਰ-ਸ਼ਾਮ ਨਾਕਾਬੰਦੀ ਆਦਿ ਕਰਦੀ ਹੈ ਅਤੇ ਨਾ ਹੀ ਇੱਥੇ ਕੋਈ ਟਰੈਫਿਕ ਪੁਲੀਸ ਮੁਲਾਜ਼ਮ ਤਾਇਨਾਤ ਹਨ।

ਹਾਈਵੇਅ ‘ਤੇ ਲੋਕਾਂ ਦੇ ਆਉਣ ਕਾਰਨ 3 ਕਿਲੋਮੀਟਰ ਤੋਂ ਵੱਧ ਲੰਬਾ ਜਾਮ ਲੱਗ ਗਿਆ। ਜਾਮ ਕਾਰਨ ਕਈ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਭੀੜ ਨੂੰ ਖਦੇੜ ਦਿੱਤਾ। ਹਾਈਵੇਅ ‘ਤੇ 300 ਤੋਂ ਵੱਧ ਲੋਕਾਂ ਨੇ ਹੰਗਾਮਾ ਕਰ ਦਿੱਤਾ।

ਜਾਣਕਾਰੀ ਮੁਤਾਬਕ ਮੇਨਕਾ ਦੇ ਪਤੀ ਦੀ ਕਰੀਬ ਡੇਢ ਸਾਲ ਪਹਿਲਾਂ ਜਿਗਰ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ। ਮੇਨਕਾ ਦੀਆਂ ਦੋ ਬੇਟੀਆਂ ਅਤੇ ਇਕ ਬੇਟਾ ਹੈ। ਉਹ ਹਰ ਰੋਜ਼ ਆਪਣੇ ਬੱਚਿਆਂ ਨੂੰ ਆਪਣੀ ਭਰਜਾਈ ਦੇ ਘਰ ਛੱਡ ਕੇ ਫੈਕਟਰੀ ਵਿੱਚ ਕੰਮ ਕਰਨ ਜਾਂਦੀ ਸੀ। ਪਰਿਵਾਰਕ ਮੈਂਬਰਾਂ ਦੀ ਸਰਕਾਰ ਤੋਂ ਮੰਗ ਹੈ ਕਿ ਅਨਾਥ ਬੱਚਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਜ਼ਿੰਦਗੀ ਬਤੀਤ ਕਰ ਸਕਣ।

ਧਰਨੇ ਵਿੱਚ ਸ਼ਾਮਲ ਰਾਜੇਸ਼ ਨੇ ਦੱਸਿਆ ਕਿ ਕੈਲਾਸ਼ ਨਗਰ ਚੌਕ ਵਿੱਚ ਹਰ ਰੋਜ਼ ਹਾਦਸੇ ਵਾਪਰਦੇ ਹਨ। ਪ੍ਰਸ਼ਾਸਨ ਵੱਲੋਂ ਸੜਕ ’ਤੇ ਫਲਾਈਓਵਰ ਦਾ ਨਿਰਮਾਣ ਨਹੀਂ ਕੀਤਾ ਗਿਆ। ਇਹ ਮਜ਼ਦੂਰ ਖੇਤਰ ਹੋਣ ਕਾਰਨ ਹਰ ਰੋਜ਼ ਹਜ਼ਾਰਾਂ ਲੋਕ ਸੜਕ ਪਾਰ ਕਰਨ ਲਈ ਮਜਬੂਰ ਹਨ। ਜੇਕਰ ਪ੍ਰਸ਼ਾਸਨ ਸੜਕ ਪਾਰ ਕਰਨ ਲਈ ਪੁਲ ਬਣਾਵੇ ਤਾਂ ਇਨ੍ਹਾਂ ਹਾਦਸਿਆਂ ਨੂੰ ਟਾਲਿਆ ਜਾ ਸਕਦਾ ਹੈ।

ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਗੁਰਮੁੱਖ ਸਿੰਘ ਦਿਓਲ ਨੇ ਦੱਸਿਆ ਕਿ ਮੇਨਕਾ ਦੀ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਹਾਈਵੇਅ ਤੋਂ ਜਾਮ ਵੀ ਹਟਾ ਦਿੱਤਾ ਗਿਆ ਹੈ। ਸੜਕਾਂ ‘ਤੇ ਲੱਗੇ ਸੀਸੀਟੀਵੀ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਡਰਾਈਵਰ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਰਿਵਾਰ ਸਾਹਮਣੇ ਪੰਜ ਸਾਲਾਂ ਬੱਚੇ ਦੀ ਸਕੂਲ ਬੱਸ ‘ਚੋ ਉਤਰਦੇ ਸਮੇਂ ਹੇਠਾਂ ਆਉਣ ਨਾਲ ਹੋਈ ਦਰਦਨਾਕ ਮੌ+ਤ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਗੇਟ ‘ਤੇ ਚੱਲ ਗੋ+ਲੀ: ਇਕ ਦੀ ਮੌ+ਤ, 2 ਜ਼ਖਮੀ