ਗੁਰਦਾਸਪੁਰ, 3 ਅਕਤੂਬਰ 2023 – ਬਟਾਲਾ ਵਿੱਚ ਜਲੰਧਰ ਰੋਡ ਤੇ ਅਦਾਲਤ ਵਿੱਚ ਚਲਣ ਦੇ ਬਾਵਜੂਦ ਕਰੋੜਾਂ ਦੀਆਂ ਦੁਕਾਨਾਂ ਨੂੰ ਢਾਹੁਣ ਦੇ ਦੋਸ਼ ਹੇਠ ਬਟਾਲਾ ਭਾਜਪਾ ਦੇ ਸੀਨੀਅਰ ਆਗੂ ਬਲਦੇਵ ਸੂਰੀ ਸਮੇਤ ਪੰਜ ਲੋਕਾਂ ਦੇ ਖਿਲਾਫ ਪੁਲਿਸ ਵਲੋਂ ਕੇਸ ਦਰਜ ਕਰਦੇ ਹੋਏ ਦੋ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਹੈ। ਫਿਲਹਾਲ ਬਲਦੇਵ ਸੂਰੀ ਸਮੇਤ ਤਿੰਨ ਲੋਕ ਫਰਾਰ ਦੱਸੇ ਜਾ ਰਹੇ ਹਨ ।
ਬਟਾਲਾ ਦੇ ਜਲੰਧਰ ਰੋਡ ਤੇ ਕਰੋੜਾਂ ਦੀਆਂ ਦੁਕਾਨਾਂ ਜਿਸ ਨੂੰ ਲੈਕੇ ਦੋ ਧਿਰਾਂ ਦਰਮਿਆਨ ਕੋਰਟ ਕੇਸ ਚਲ ਰਿਹਾ ਹੈ ਅਤੇ ਸਟੇ ਲੱਗਿਆ ਹੋਇਆ ਹੈ। ਇਹਨਾਂ ਦੁਕਾਨਾਂ ਨੂੰ ਇਕ ਧਿਰ ਬਟਾਲਾ ਭਾਜਪਾ ਆਗੂ ਬਲਦੇਵ ਸੂਰੀ ਸਮੇਤ ਪੰਜ ਲੋਕਾਂ ਤੇ ਕੇਸ ਦਰਜ ਕਰਦੇ ਹੋਏ ਦੋ ਲੋਕਾਂ ਨੂੰ ਕਾਬੁ ਕਰ ਲਿਆ ਗਿਆ ਹੈ ਬਾਕੀ ਤਿੰਨ ਲੋਕ ਫਰਾਰ ਦੱਸੇ ਜਾ ਰਹੇ ਹਨ।
ਦੁਕਾਨਾਂ ਅੰਦਰ ਕਿਰਾਏਦਾਰ ਦੁਕਾਨਦਾਰਾਂ ਨੇ ਕਿਹਾ ਕਿ ਜਿਥੇ ਦੁਕਾਨਾਂ ਬਣੀਆਂ ਹੋਈਆਂ ਹਨ ਉਹ ਜਗ੍ਹਾ ਸਾਮਲਾਟ ਹੈ ਅਤੇ ਇਹਨਾਂ ਦੁਕਾਨਾਂ ਦਾ ਕਿਰਾਇਆਨਾਮਾ ਉਹਨਾਂ ਦੇ ਕੋਲ ਹੈ ਅਤੇ ਇਹਨਾਂ ਦੁਕਾਨਾਂ ਦਾ ਕੇਸ ਕੋਰਟ ਵਿੱਚ ਚੱਲ ਰਿਹਾ ਹੈ। ਕੋਰਟ ਨੇ ਇਹਨਾਂ ਦੁਕਾਨਾਂ ਤੇ ਸਟੇ ਦੇ ਰਖਿਆ ਹੈ ਪਰ ਅੱਜ ਦੂਸਰੀ ਧਿਰ ਵਲੋਂ ਜਿਸ ਵਿਚ ਬਟਾਲਾ ਭਾਜਪਾ ਦੇ ਸੀਨੀਅਰ ਆਗੂ ਸ਼ਾਮਿਲ ਹਨ ਵਲੋਂ ਕੁਝ ਲੋਕਾਂ ਸਮੇਤ ਜੇ ਸੀ ਬੀ ਲਿਆ ਕੇ ਸਵੇਰਸਾਰ ਧੱਕੇਸ਼ਾਹੀ ਨਾਲ ਦੁਕਾਨਾਂ ਨੂੰ ਢਾਹ ਦਿੱਤਾ ਗਿਆ ਹੈ ਜੋ ਸਰਾਸਰ ਕੋਰਟ ਦੇ ਹੁਕਮਾਂ ਉਲੰਘਣਾ ਹੈ ।
ਓਥੇ ਹੀ ਡੀ ਐਸ ਪੀ ਸਿਟੀ ਬਟਾਲਾ ਪੁਲਿਸ ਲਲਿਤ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈਕੇ ਬਟਾਲਾ ਭਾਜਪਾ ਦੇ ਸੀਨੀਅਰ ਆਗੂ ਬਲਦੇਵ ਸੂਰੀ ਸਮੇਤ ਪੰਜ ਲੋਕਾਂ ਤੇ ਕੇਸ ਦਰਜ ਕਰਦੇ ਹੋਏ ਦੋ ਲੋਕਾਂ ਨੂੰ ਜੇ ਸੀ ਬੀ ਮਸ਼ੀਨ ਸਮੇਤ ਕਾਬੁ ਕਰ ਲਿਆ ਗਿਆ ਹੈ। ਫਿਲਹਾਲ ਬਲਦੇਵ ਸੂਰੀ ਸਮੇਤ ਤਿੰਨ ਲੋਕ ਫਰਾਰ ਹਨ। ਉਹਨਾਂ ਦੱਸਿਆ ਕਿ ਬਲਦੇਵ ਸੂਰੀ ਤੇ ਇਸੇ ਮਾਮਲੇ ਵਿੱਚ ਪਹਿਲਾਂ ਵੀ ਕੇਸ ਦਰਜ ਹੈ।