ਗੁਰਦਾਸਪੁਰ 8 ਜੂਨ 2024 – ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਜਿਲਾ ਬਟਾਲਾ ਦੇ ਤਹਿਤ ਆਉਂਦੇ ਸੇਖਵਾਂ ਪਿੰਡ ਦੀ ਮੌਜੂਦਾ ਮਹਿਲਾ ਸਰਪੰਚ ਰਣਜੀਤ ਕੌਰ ਪਤਨੀ ਨਰਿੰਦਰ ਸਿੰਘ ਖਿਲਾਫ ਪੰਚਾਇਤੀ ਗਰਾਂਟ ਵਿੱਚ ਘਪਲੇਬਾਜ਼ੀ ਕਰਨ ਅਤੇ ਰਿਕਾਰਡ ਖੁਰਦ ਬੁਰਦ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਬੀਬੀਡੀਓ ਕਾਹਨੂੰਵਾਨ ਬਲਾਕ ਦੀ ਪੜਤਾਲ ਤੋਂ ਬਾਅਦ ਬੀਡੀਪੀਓ ਵੱਲੋਂ ਐਸਐਸਪੀ ਬਟਾਲਾ ਨੂੰ ਕੀਤੀ ਸਿਫਾਰਿਸ਼ ਦੇ ਅਧਾਰ ਤੇ ਦਰਜ ਕੀਤਾ ਗਿਆ ਹੈ।
ਪੱਤਰ ਨੰਬਰ 2287 ਮਿਤੀ 23/10/2023 ਰਾਹੀਂ BDPO ਕਾਹਨੂੰਵਾਨ ਨੇ ਪੁਲਿਸ ਨੂੰ ਦੱਸਿਆ ਹੈ ਕਿ ਸੇਖਵਾਂ ਦੀ ਮੌਜੂਦਾ ਮਹਿਲਾ ਸਰਪੰਚ ਰਣਜੀਤ ਕੌਰ ਪਤਨੀ ਨਰਿੰਦਰ ਸਿੰਘ ਵੱਲੋ ਸਾਲ 2019 ਤੋ 1.50 ਕਰੋੜ ਦੀਆ ਗਰਾਟਾ ਆਈਆਂ ਸੀ ਜਿਸ ਸਬੰਧੀ BDPO ਕਾਹਨੂੰਵਾਨ ਵਲੋ ਸਰਪੰਚ ਰਣਜੀਤ ਕੌਰ ਪਾਸੋ ਬਾਰ ਬਾਰ ਉਕਤ 1:50 ਕਰੋੜ ਦਾ ਹਿਸਾਬ ਮੰਗਿਆ ਗਿਆ ਪਰ ਸਰਪੰਚ ਵਲੇ ਪੇਸ ਨਹੀ ਕੀਤਾ ਗਿਆ। ਸਰਪੰਚ ਰਣਜੀਤ ਕੌਰ ਵਲੋਂ ਇਹ ਰਿਕਾਰਡ ਕਿਥਰੇ ਖੁਰਦ ਬੁਰਦ ਕਰ ਦਿੱਤਾ ਗਿਆ । ਜਿਸ ਤੇ ਬਾਅਦ ਇੰਨਕੁਆਰੀ BDPO ਕਾਹਨੂੰਵਾਨ ਵਲੋਂ ਆਪਣੀ ਰਿਪੋਰਟ ਵਿੱਚ ਉਕਤ ਸਰਪੰਚ ਖਿਲਾਫ ਮੁਕਦਮਾ ਦਰਜ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਲਿਖਿਆ ਗਿਆ । ਬੀਡੀਪੀਓ ਦੀ ਪੜਤਾਲ ਤੋਂ ਬਾਅਦ ਜੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋ ਐਸ ਐਸ ਪੀ ਬਟਾਲਾ ਨੂੰ ਪੱਤਰ ਲਿਖ ਕੇ ਸਰਪੰਚ ਖਿਲਾਫ ਮੁਕਦਮਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਅਤੇ ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਤੇ ਮਹਿਲਾ ਸਰਪੰਚ ਰਣਜੀਤ ਕੌਰ ਖਿਲਾਫ ਥਾਨਾ ਸੇਖਵਾਂ ਵਿਖੇ ਮਾਮਲਾ ਦਰਜ ਕੀਤਾ ਗਿਆ।
ਜਾਣਕਾਰੀ ਅਨੁਸਾਰ ਪਿੰਡ ਸੇਖਵਾਂ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਪੁੱਤਰ ਦਲੀਪ ਸਿੰਘ ਨੇ ਦਰਖਾਸਤ ਦਿੱਤੀ ਸੀ ਕਿ ਮੌਜੂਦਾ ਸਰਪੰਚ ਰਣਜੀਤ ਕੌਰ ਨੂੰ 2019 ਤੋਂ ਹੁਣ ਤੱਕ 1.50 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਹੈ, ਜਿਸ ਵਿੱਚ ਕਥਿਤ ਤੌਰ ‘ਤੇ ਵੱਡਾ ਘਪਲਾ ਹੋਇਆ ਹੈ।ਸਰਪੰਚ ਰਣਜੀਤ ਕੌਰ ’ਤੇ ਫਰਜ਼ੀ ਰਿਕਾਰਡ ਬਣਾਉਣ ਅਤੇ ਮਿਲੀ ਗਰਾਂਟ ਵਿੱਚ ਕਥਿਤ ਤੌਰ ’ਤੇ ਵੱਡਾ ਘਪਲਾ ਕਰਨ ਦੇ ਦੋਸ਼ ਵੀ ਲੱਗੇ ਸੀ। ਬੀਡੀਪੀਓ ਵੱਲੋਂ ਗ੍ਰਾਮ ਪੰਚਾਇਤ ਦੀ ਸਰਪੰਚ ਨੂੰ ਵਾਰ-ਵਾਰ ਜਾਂਚ ਲਈ ਹਾਜ਼ਰ ਹੋਣ ਲਈ ਕਿਹਾ ਗਿਆ ਤਾਂ ਨਾ ਤਾਂ ਉਹ ਖੁਦ ਹਾਜ਼ਰ ਹੋਈ ਅਤੇ ਨਾ ਹੀ ਪੰਚਾਇਤ ਦਾ ਰਿਕਾਰਡ ਪੇਸ਼ ਕੀਤਾ।
ਸ਼ਿਕਾਇਤ ਉਪਰੰਤ ਬੀਡੀਪੀਓ ਕਾਹਨੂੰਵਾਨ ਵੱਲੋਂ ਕੀਤੀ ਗਈ ਮਾਮਲੇ ਦੀ ਜਾਂਚ ਵਿੱਚ ਲਗਾਏ ਗਏ ਕਥਿਤ ਦੋਸ਼ ਸਹੀ ਪਾਏ ਗਏ ਅਤੇ ਪੁਲੀਸ ਨੇ ਕਾਰਵਾਈ ਕਰਦਿਆਂ ਸਰਪੰਚ ਰਣਜੀਤ ਕੋਰ ਦੇ ਖਿਲਾਫ ਧਾਰਾ 406, 409, 420,465, 467,468, 471,120 ਬੀ ਦੇ ਤਹਿਤ ਥਾਣਾ ਸੇਖਵਾਂ ਵਿਖੇ ਐਫ.ਆਰ.ਆਈ. ਨੰਬਰ 34 ਦਰਜ ਕਰ ਲਈ ਗਈ ਹੈ।