- ਪੁਲਸ ਨੇ ਅਧਿਆਪਕ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ
ਅੰਮ੍ਰਿਤਸਰ, 5 ਜਨਵਰੀ 2024 – ਅੰਮ੍ਰਿਤਸਰ ਦੇ ਇਕ ਸਰਕਾਰੀ ਸਕੂਲ ਵਿੱਚ ਅਧਿਆਪਕ ਵੱਲੋਂ ਪੰਜਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਜੀਠਾ ਪੁਲਿਸ ਨੇ ਆਰੋਪੀ ਅਧਿਆਪਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਆਪਕ ਫਰਾਰ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੀੜਤ ਵਿਦਿਆਰਥਣ ਦੀ ਮਾਂ ਨੇ ਦਸਿਆ ਕਿ ਉਸ ਦੀਆਂ ਦੋ ਧੀਆਂ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੜ੍ਹਦੀਆਂ ਹਨ। ਜਦੋਂ ਸਕੂਲ ਖੁੱਲ੍ਹੇ ਤਾਂ ਇਕ ਬੱਚੀ ਦੀ ਮਾਂ ਨੇ ਉਸਨੂੰ ਝਿੜਕਿਆ ਕਿ ਉਹ ਸਕੂਲ ਕਿਉਂ ਜਾਣ ਲਈ ਤਿਆਰ ਨਹੀਂ ਤਾ ਰੋਂਦਿਆਂ ਬੱਚੀ ਨੇ ਅਧਿਆਪਕ ਵੱਲੋਂ ਕੀਤੀ ਜਾਂਦੀ ਮਾੜੀ ਹਰਕਤ ਬਾਰੇ ਦੱਸਿਆ।
ਐਸ ਐਚ ਓ ਮਜੀਠਾ ਅਮਲੋਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਧਿਆਪਕ ਖਿਲਾਫ ਧਾਰਾ 354, 354 ਏ ਆਈ ਪੀ ਸੀ ਅਤੇ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਅਧਿਆਪਕ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਜਦੋਂ ਕਿ ਉਹ ਭਗੌੜਾ ਹੈ।