ਉੱਤਰਾਖੰਡ, 28 ਮਾਰਚ 2024 – ਨਾਨਕਮੱਤਾ ਸਾਹਿਬ ਗੁਰਦੁਆਰਾ ਡੇਰਾ ਕਾਰਸੇਵਾ ਮੁਖੀ ਬਾਬਾ ਤਰਸੇਮ ਦੇ ਕਤਲ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਪੁਲਿਸ ਵੱਲੋਂ ਦੋ ਬਾਈਕ ਸਵਾਰ ਕਾਤਲਾਂ ਦੀਆਂ ਤਸਵੀਰਾਂ ਅਤੇ ਵੀਡੀਓ ਜਾਰੀ ਕੀਤੇ ਹਨ। ਜਿਸ ਤੋਂ ਬਾਅਦ ਹੁਣ ਪੁਲਿਸ ਕਾਤਲਾਂ ਦੀ ਸ਼ਨਾਖਤ ਕਰਨ ‘ਚ ਲੱਗੀ ਹੋਈ ਹੈ। ਇਸ ਕਤਲ ਕੇਸ ਦਾ ਪਰਦਾਫਾਸ਼ ਕਰਨ ਲਈ ਪੁਲਿਸ ਦੀਆਂ ਕੁੱਲ ਅੱਠ ਟੀਮਾਂ ਜੁਟੀਆਂ ਹੋਈਆਂ ਸਨ। (ਦੇਖੋ ਵੀਡੀਓ……)
ਇਸ ਤੋਂ ਇਲਾਵਾ ਰੁਦਰਪੁਰ ਕਾਸ਼ੀਪੁਰ ਐਸ.ਓ.ਜੀ.ਐਸ.ਟੀ.ਐਫ.ਐਨ.ਟੀ.ਐਫ ਦੀਆਂ ਟੀਮਾਂ ਵੀ ਇਸ ਕਤਲ ਕਾਂਡ ਦਾ ਪਰਦਾਫਾਸ਼ ਕਰਨ ਵਿੱਚ ਲੱਗੀਆਂ ਹੋਈਆਂ ਸਨ। ਸਐਸਪੀ ਮੰਜੂਨਾਥ ਟੀਸੀ ਖੁਦ ਮੌਕੇ ‘ਤੇ ਪੁਲਿਸ ਟੀਮਾਂ ਨੂੰ ਨਿਰਦੇਸ਼ ਦੇ ਰਹੇ ਹਨ। ਐਸਐਸਪੀ ਮੁਤਾਬਕ ਡੀਜੀਪੀ ਖ਼ੁਦ ਕਤਲ ਕੇਸ ਦੀ ਅਪਡੇਟ ਲੈ ਰਹੇ ਹਨ। ਇਸ ਤੋਂ ਬਿਨਾਂ ਐਸ.ਐਸ.ਪੀ ਨੇ ਲੋਕਾਂ ਨੂੰ ਹੱਤਿਆਕਾਂਡ ‘ਚ ਸ਼ਾਮਿਲ ਬਾਈਕ ਸਵਾਰਾਂ ਦੀ ਸ਼ਨਾਖਤ ਕਰਵਾਉਣ ਦੀ ਅਪੀਲ ਕੀਤੀ ਹੈ।
ਐਸਐਸਪੀ ਅਨੁਸਾਰ ਇਹ ਹਮਲਾ ਸਿਰਫ਼ ਧਾਰਮਿਕ ਗੁਰੂ ’ਤੇ ਹੀ ਨਹੀਂ ਸਗੋਂ ਨਾਨਕਮੱਤਾ ਦੇ ਆਸ-ਪਾਸ ਇਲਾਕੇ ਦੇ ਸੀਨੀਅਰ ਸਰਪ੍ਰਸਤਾਂ ’ਤੇ ਵੀ ਹੈ। ਪੂਰੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਕਰਾਈਮ ਐਕਸਪਰਟ ਇੰਸਪੈਕਟਰ ਐਸ.ਓ ਇਸ ਕਤਲ ਕਾਂਡ ਦਾ ਪਰਦਾਫਾਸ਼ ਕਰਨ ਵਿੱਚ ਲੱਗੇ ਹੋਏ ਸਨ। ਜ਼ਿਲ੍ਹਾ ਪ੍ਰਸ਼ਾਸਨ ਵੀ ਇੱਕ ਧਾਰਮਿਕ ਆਗੂ ਦੇ ਕਤਲ ਤੋਂ ਬਾਅਦ ਅਲਰਟ ਮੋੜ ‘ਤੇ ਹੈ।