- ਕਾਂਗਰਸ ਅਤੇ ਆਪ ਪਾਰਟੀ ਦੀ ਪੰਜਾਬ ਦੇ ਪਾਣੀਆਂ ‘ਤੇ ਅੱਖ
ਨਵਾਂਸ਼ਹਿਰ, 26 ਮਈ 2024 – ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਖੇਤਰੀ ਮੁੱਦਿਆਂ ਨੂੰ ਉਠਾਉਦੇ ਹੋਏ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਿਆਂ ਕੇਂਦਰ ਨਾਲ ਟੱਕਰ ਲਈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਨਵਾਂਸ਼ਹਿਰ ਵਿਖੇ ਹਲਕਾ ਇੰਚਾਰਜ਼ ਜਰਨੈਲ ਸਿੰਘ ਵਾਹਿਦ ਦੀ ਅਗਵਾਈ ਵਿੱਚ ਇੱਕ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਮੇਂ ਕੀਤਾ। ਉਨ੍ਹਾਂ ਆਖਿਆ ਕਿ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਅਤੇ ਦੇਸ਼ ਦੀ ਵੰਡ ਸਮੇਂ ਜਾਨ ਮਾਲ ਦਾ ਨੁਕਸਾਨ ਸਭ ਤੋਂ ਜਿਆਦਾ ਪੰਜਾਬ ਨੂੰ ਉਠਾਉਣਾ ਪਿਆ ਅਤੇ ਦੇਸ਼ ਦਾ ਅੰਨ ਸੰਕਟ ਦੂਰ ਕਰਨ ਲਈ ਪੰਜਾਬ ਦੀ ਅਹਿਮੀਅਤ ਮੋਹਰੀ ਰਹੀ। ਪ੍ਰੰਤੂ ਕੇਂਦਰ ਵਿੱਚ ਬੈਠੀ ਕਾਂਗਰਸ ਸਰਕਾਰ ਨੇ ਪੰਜਾਬ ਨਾਲ ਗੱਦਾਰੀ ਕਰਦਿਆਂ ਪਹਿਲਾਂ ਤਾਂ ਭਾਸ਼ਾ ਦੇ ਆਧਾਰ ‘ਤੇ ਸੂਬੇ ਦਾ ਪੁਨਰਗਠਨ ਹੀ ਨਹੀਂ ਕੀਤਾ, ਜਦੋਂ ਕੀਤਾ ਤਾਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖ, ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣਾ ਅਤੇ ਪੰਜਾਬ ਦੇ ਦਰਿਆਵਾਂ ਦੀ ਵੰਡ ਸਮੇਂ ਰਿਪੇਰੀਅਨ ਕਾਨੂੰਨ ਦੀ ਉਲੰਘਣਾ ਕਰਕੇ ਗੁਆਂਢੀ ਸੂਬਿਆਂ ਨੂੰ ਮੁਫ਼ਤ ਵਿੱਚ ਦੇਕੇ ਪੰਜਾਬ ਦੀਆਂ ਜੜ੍ਹਾਂ ਵਿੱਚ ਤੇਲ ਪਾਇਆ ਗਿਆ।
ਪ੍ਰੋ. ਚੰਦੂਮਾਜਰਾ ਨੇ ਪੰਜਾਬੀਆਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਭਵਿੱਖ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਰਹਿੰਦੇ-ਖੂੰਹਦੇ ਪਾਣੀ ਨੂੰ ਬਾਹਰੀ ਸੂਬਿਆਂ ਵਿੱਚ ਲੈਕੇ ਜਾਣ ਦੀ ਤਿਆਰੀ ਵਿੱਢ ਦਿੱਤੀ ਹੈ। ਸੂਬਾ ਸਰਕਾਰ ਵੱਲੋਂ ਪੰਜਾਬ ਦੇ ਖੇਤਾਂ ਨੂੰ 100 ਫੀਸਦੀ ਨਹਿਰੀ ਪਾਣੀ ਮਿਲਣ ਸੰਬੰਧੀ ਫੇਕ ਅੰਕੜੇ ਤਿਆਰ ਕੀਤੇ ਜਾ ਰਹੇ ਹਨ, ਜੋ ਮੁੱਖ ਮੰਤਰੀ ਮਾਨ ਵਲੋਂ ਕੇਂਦਰ ਨਾਲ ਮਿਲਕੇ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੀ ਯੋਜਨਾਬੱਧ ਤਿਆਰੀ ਵਿੱਢੀ ਹੋਈ ਹੈ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਪਟਵਾਰੀਆਂ ਉੱਪਰ ਗਲਤ ਅੰਕੜੇ ਬਣਾਉਣ ਲਈ ਜ਼ੋਰ ਪਾ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਵਿੱਚੋਂ ਕਰੀਬ 17 ਹਜ਼ਾਰ ਨਹਿਰੀ ਖਾਲੇ ਗਾਇਬ ਹੋਣ ਦੇ ਬਾਵਜੂਦ ਵੀ ਸਰਕਾਰ 100 ਫੀਸਦੀ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਝੂਠੇ ਦਾਅਵੇ ਪੇਸ਼ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦੀ ਅਜਿਹੀ ਨਲਾਇਕੀ ਸੂਬੇ ਲਈ ਮਹਿੰਗੀ ਪਾਵੇਗੀ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਪ ਸਰਕਾਰ ਦੁਆਰਾ ਸੂਬੇ ਦੇ ਕਿਸਾਨਾਂ ਨਾਲ ਕੀਤੀ ਜਾ ਰਹੀ ਇਸ ਚਲਾਕੀ ਦਾ ਅਸਰ ਸਿੱਧਾ ਐੱਸਵਾਈਐੱਲ ਕੇਸ ਉੱਤੇ ਪੈਣਾ ਵੀ ਸੁਭਾਵਿਕ ਹੈ, ਜਿਸ ਨਾਲ ਸੁਪਰੀਮ ਕੋਰਟ ਵਿੱਚ ਪੰਜਾਬ ਦਾ ਪੱਖ ਕਮਜ਼ੋਰ ਪਵੇਗਾ। ਉਨ੍ਹਾਂ ਆਖਿਆ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਸੂਬੇ ਲਈ ਵੱਡੀ ਅਹਿਮੀਅਤ ਰੱਖਦਾ ਹੈ, ਪੰਜਾਬ ਦੇ ਪਾਣੀਆਂ ਦਾ ਤੁਅੱਲਕ ਸਿੱਧਾ ਕਿਸਾਨਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਪ੍ਰੋ.ਚੰਦੂਮਾਜਾਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀਦਲ ਦੇ ਨੁਮਾਇੰਦੇ ਸੰਸਦ ਦੇ ਵਿਚ ਜਾ ਕੇ ਚੁਟਕਲੇ ਨਹੀਂ ਪੰਜਾਬ ਦੇ ਹੱਕਾਂ ਦੀ ਲੜਾਈ ਲੜਨਗੇ।
ਇਸ ਮੌਕੇ ਇਸ ਮੌਕੇ ਹਲਕਾ ਇੰਚਾਰਜ਼ ਜਰਨੈਲ ਸਿੰਘ ਵਾਹਿਦ, ਸਹਿ ਹਲਕਾ ਇੰਚਾਰਜ਼ ਤਾਰਾ ਸਿੰਘ ਸ਼ੇਖੂਪੁਰ, ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਬਖਸ਼ ਸਿੰਘ ਖਾਲਸਾ, ਕੌਂਸਲਰ ਬੀਬੀ ਇੰਦਰਜੀਤ ਕੌਰ ਖਾਲਸਾ, ਜ਼ਿਲਾਂ ਸ਼ਹਿਰੀ ਪ੍ਰਧਾਨ ਹਿਮਤ ਕੁਮਾਰ ਬੋਬੀ, ਰਮਨਦੀਪ ਸਿੰਘ ਥਿਆੜਾ, ਪਰਮ ਸਿੰਘ ਖਾਲਸਾ, ਬਰਜਿੰਦਰ ਸਿੰਘ ਹੁਸੈਨਪੁਰ, ਬੀਬੀ ਬਲਬੀਰ ਕੌਰ, ਕਰਨੈਲ ਸਿੰਘ ਖਾਲਸਾ, ਹਰਮੇਸ਼ ਗੁਰਲੇਰੀਆ, ਬੀਬੀ ਜਸਵੀਰ ਕੌਰ, ਪਰਮਜੀਤ ਕੌਰ, ਰਮਨਦੀਪ ਕੌਰ ਭੱਠਲ, ਗੁਰਮੀਤ ਕੌਰ, ਕਮਲਜੀਤ ਕੌਰ, ਅਨਿਲ ਰਾਣਾ, ਸਤੀਸ਼ ਰਾਣਾ, ਜਸਮੀਤ ਸਿੰਘ ਨਾਰੰਗ, ਹਰਦੀਪ ਕੌਰ, ਮਨਜਿੰਦਰ ਸਿੰਘ ਵਾਲੀਆ, ਜਸਵੀਰ ਸਿੰਘ ਸੈਣੀ, ਬਿਕਰਮ ਸਿੰਘ, ਪਿਆਰਾ ਸਿੰਘ, ਡਾ. ਐਲ.ਆਰ ਬੱਧਣ, ਬੀਨਾ ਸ਼ਰਮਾ, ਮਨਮੋਹਨ ਸਿੰਘ ਗੁਲਾਟੀ, ਮਹਿੰਦਰ ਪਾਲ ਚੇਚੀ, ਬਿੱਟਾ ਸੱਭਰਵਾਲ, ਜਸਦੀਪ ਸਿੰਘ, ਪਰਮਿੰਦਰ ਸਿੰਘ, ਬਾਬਾ ਨਾਰੰਗ ਸਿੰਘ, ਭੁਪਿੰਦਰ ਸਿੰਘ ਸਿੰਬਲੀ, ਦਿਨੇਸ਼ ਕੁਮਾਰ, ਠੇਕੇਦਾਰ ਗੁਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਅਤੇ ਸੀਨੀਅਰ ਲੀਡਰ ਮੌਜੂਦ ਰਹੀ।