ਚੰਡੀਗੜ੍ਹ, 24 ਸਤੰਬਰ 2022 – ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 26 ਸਤੰਬਰ ਦਿਨ ਸੋਮਵਾਰ ਨੂੰ ਅਗਰਸੇਨ ਜੈਯੰਤੀ ਦੇ ਸੰਬੰਧ ‘ਚ ਚੰਡੀਗੜ੍ਹ ‘ਚ ਛੁੱਟੀ ਦਾ ਐਲ਼ਾਨ ਕੀਤਾ ਗਿਆ ਹੈ। ਜਿਸ ਤਹਿਤ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸਰਕਾਰੀ ਦਫਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਵਿੱਦਿਅਕ ਸੰਸਥਾਵਾਂ ਅਤੇ ਲਿਮਟਡ ਫਰਮਾਂ ‘ਚ ਛੁੱਟੀ ਰਹੇਗੀ।