ਚੰਡੀਗੜ੍ਹ, 16 ਜੂਨ 2022 – ਚੰਡੀਗੜ੍ਹ ਬੁੜੈਲ ਜੇਲ੍ਹ ‘ਚ ਧਮਾਕੇ ਦੀ ਖ਼ਬਰ ਸਾਹਮਣੇ ਆਈ ਸੀ। ਧਮਾਕੇ ਦੀ ਖਬਰ ਤੋਂ ਬਾਅਦ ਚੰਡੀਗੜ੍ਹ ਦੀ ਮਾਡਲ ਬੁੜੈਲ ਜੇਲ ‘ਚ ਹਲਚਲ ਮਚ ਗਈ ਸੀ। ਦੁਪਹਿਰ 12 ਵਜੇ ਦੇ ਕਰੀਬ ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਬੁੜੈਲ ਜੇਲ੍ਹ ਅੰਦਰ ਧਮਾਕਾ ਹੋਇਆ ਹੈ। ਜੇਲ ‘ਚ ਧਮਾਕੇ ਤੋਂ ਬਾਅਦ ਸਾਇਰਨ ਵੱਜਣ ਲੱਗੇ। ਸਾਇਰਨ ਵੱਜਦੇ ਹੀ ਜੇਲ੍ਹ ਪ੍ਰਸ਼ਾਸਨ ਅਤੇ ਕੈਦੀਆਂ ਵਿੱਚ ਹੜਕੰਪ ਮੱਚ ਗਿਆ। ਇਸ ਤੋਂ ਬਾਅਦ ਪਤਾ ਲੱਗਾ ਕਿ ਪਿਛਲੇ ਦਿਨੀਂ ਮੋਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਹੋਏ ਧਮਾਕੇ ਦੀ ਘਟਨਾ ਦਾ ਕਾਰਨ ਮੌਕ ਡਰਿੱਲ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਆਈਜੀ ਜੇਲ੍ਹ ਦੀਪਕ ਪੁਰੋਹਿਤ, ਕ੍ਰਾਈਮ ਬ੍ਰਾਂਚ ਦੇ ਏਐਸਪੀ ਮਨੋਜ ਕੁਮਾਰ ਮੀਨਾ ਅਤੇ ਹੋਰ ਉੱਚ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਪੁਲਿਸ ਅਧਿਕਾਰੀਆਂ ਤੋਂ ਇਲਾਵਾ ਡਾਗ ਸਕੁਐਡ, ਬੰਬ ਸਕੁਐਡ, ਅਪਰੇਸ਼ਨ ਸੈੱਲ, ਕ੍ਰਾਈਮ ਸੈੱਲ ਸਮੇਤ ਚਾਰ ਥਾਣਿਆਂ ਦੀ ਪੁਲਿਸ ਵੀ ਬਡਾਲੇ ਜੇਲ੍ਹ ਪਹੁੰਚੀ | ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ। ਜੇਲ੍ਹ ਦੀਆਂ ਬੈਰਕਾਂ ਵਿੱਚ ਕੈਦੀਆਂ ਦੀ ਚੈਕਿੰਗ ਕੀਤੀ ਗਈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਾਡਲ ਜੇਲ੍ਹ ਬੁੜੈਲ ਨੇੜੇ ਟਿਫ਼ਨ ਬੰਬ ਮਿਲਿਆ ਹੈ। ਜਿਸ ਦਾ ਸਿੱਧਾ ਸਬੰਧ ਜਰਮਨੀ ਵਿੱਚ ਬੈਠੇ ਸਿੱਖ ਫਾਰ ਜਸਟਿਸ ਨਾਲ ਜੁੜੇ ਜਸਵਿੰਦਰ ਸਿੰਘ ਮੁਲਤਾਨੀ ਨਾਲ ਸਾਹਮਣੇ ਆਇਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ‘ਚ ਸ਼ਾਮਲ ਅੱਤਵਾਦੀ ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ ਸਮੇਤ 5 ਅੱਤਵਾਦੀ ਬੁਡੈਲ ਜੇਲ ‘ਚ ਬੰਦ ਹਨ।