ਚੰਡੀਗੜ੍ਹ ਪੁਲਿਸ ਨੇ ਦੋ ਬੱਚਿਆਂ ਦੇ ਪਿਓ ਨੂੰ ਨਾਬਾਲਗ ਦੱਸ ਕੱਟਿਆ ਚਲਾਨ

  • ਅਦਾਲਤ ਨੇ ਜਨਮ ਸਰਟੀਫਿਕੇਟ ਦੇਖ ਕੇ ਰੱਦ ਕਰ ਦਿੱਤਾ

ਚੰਡੀਗੜ੍ਹ, 24 ਅਪ੍ਰੈਲ 2023 – ਕਈ ਵਾਰ ਪੁਲਿਸ ਵਾਲਿਆਂ ਦੀ ਗਲਤ ਕਾਰਵਾਈ ਕਾਰਨ ਆਮ ਆਦਮੀ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਹੁਣ ਚੰਡੀਗੜ੍ਹ ਵਿੱਚ ਵੀ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਨੇ ਦੋ ਬੱਚਿਆਂ ਦੇ ਪਿਓ ਨੂੰ ਨਾਬਾਲਗ ਦੱਸ ਚਲਾਨ ਕੱਟ ਦਿੱਤਾ।

ਪੁਲੀਸ ਦੀ ਇਸ ਗਲਤ ਕਾਰਵਾਈ ਦਾ ਪੀੜਤ ਰਾਜੂ ਨਾਂਅ ਦਾ ਵਿਅਕਤੀ ਹੈ, ਜੋ ਯੂਪੀ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਸਕੂਟਰ ਮਕੈਨਿਕ ਵਜੋਂ ਕੰਮ ਕਰਦਾ ਸੀ ਅਤੇ ਮੌਜੂਦਾ ਸਮੇਂ ਵਿੱਚ ਚੰਡੀਗੜ੍ਹ ਦੇ ਸੈਕਟਰ-52 ਵਿੱਚ ਰਹਿੰਦਾ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੀੜਤ ਰਾਜੂ ਨੇ ਅਦਾਲਤ ਦਾ ਰੁਖ ਕੀਤਾ।

ਸਕੂਟਰ ਮਕੈਨਿਕ ਰਾਜੂ ਨੇ ਅਦਾਲਤ ਨੂੰ ਦੱਸਿਆ ਕਿ ਉਸਦੀ ਜਨਮ ਮਿਤੀ 1 ਜਨਵਰੀ 1990 ਸੀ। ਉਸ ਨੇ 33 ਸਾਲ ਦੀ ਉਮਰ ਹੋਣ ਤੋਂ ਇਲਾਵਾ ਅਦਾਲਤ ਨੂੰ ਆਪਣਾ ਜਨਮ ਸਰਟੀਫਿਕੇਟ ਵੀ ਦਿਖਾਇਆ। ਅਦਾਲਤ ਨੇ ਚੰਡੀਗੜ੍ਹ ਪੁਲੀਸ ਵੱਲੋਂ ਜਨਮ ਸਰਟੀਫਿਕੇਟ ਅਤੇ ਜਮ੍ਹਾਂ ਕਰਵਾਏ ਗਏ ਹੋਰ ਦਸਤਾਵੇਜ਼ਾਂ ਦੇ ਆਧਾਰ ’ਤੇ ਬਣਾਏ ਗਏ ਘੱਟ ਉਮਰ ਦੇ ਡਰਾਈਵਿੰਗ ਚਲਾਨ ਨੂੰ ਰੱਦ ਕਰ ਦਿੱਤਾ। ਹਾਲਾਂਕਿ, ਰਾਜੂ ਨੂੰ ਹੋਰ ਕਿਸਮ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ 3,000 ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।

ਪਟੀਸ਼ਨਕਰਤਾ ਦੇ ਵਕੀਲ ਸੁਦੇਸ਼ ਕੁਮਾਰ ਨੇ ਦੱਸਿਆ ਕਿ ਮਾਰਚ 2023 ਵਿੱਚ ਰਾਜੂ ਮੁਰੰਮਤ ਲਈ ਪੈਦਲ ਹੀ ਆਪਣੀ ਵਰਕਸ਼ਾਪ ਵਿੱਚ ਸਕੂਟਰ ਲੈ ਕੇ ਜਾ ਰਿਹਾ ਸੀ। ਇਸੇ ਦੌਰਾਨ ਪੁਲੀਸ ਨੇ ਸੈਕਟਰ-61 ਪੁਲੀਸ ਚੌਕੀ ’ਤੇ ਰਾਜੂ ਨੂੰ ਰੋਕ ਕੇ ਉਸ ਦਾ ਸਕੂਟਰ ਜ਼ਬਤ ਕਰ ਲਿਆ ਅਤੇ ਉਸ ਦਾ ਡਰਾਈਵਿੰਗ ਲਾਇਸੈਂਸ ਨਾ ਹੋਣ ਅਤੇ ਨਾਬਾਲਗ ਡਰਾਈਵਿੰਗ ਸਮੇਤ ਹੋਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਚਲਾਨ ਕੱਟਿਆ।

ਵਕੀਲ ਨੇ ਦੱਸਿਆ ਕਿ ਪੁਲਿਸ ਨੇ ਰਾਜੂ ਦਾ ਸਕੂਟਰ ਗਲਤ ਤਰੀਕੇ ਨਾਲ ਜ਼ਬਤ ਕੀਤਾ ਹੈ। ਕਿਉਂਕਿ ਉਸ ਦੀ ਗੱਡੀ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਅਤੇ ਬੀਮਾ ਸੀ। ਪਰ ਚਲਾਨ ਕੱਟਣ ਵਾਲੇ ਪੁਲੀਸ ਅਧਿਕਾਰੀ ਨੇ ਇਸ ਨੂੰ ਅਣਗੌਲਿਆ ਕਰ ਦਿੱਤਾ। ਉਸ ਨੇ ਦੱਸਿਆ ਕਿ ਰਾਜੂ ਉਸ ਨੂੰ ਗੱਡੀ ਚਲਾਉਣ ਦੀ ਬਜਾਏ ਪੈਦਲ ਹੀ ਲਿਜਾ ਰਿਹਾ ਸੀ। ਇਸ ਦੇ ਬਾਵਜੂਦ ਡਰਾਈਵਿੰਗ ਲਾਇਸੈਂਸ ਨਾ ਹੋਣ ਕਾਰਨ ਉਸ ਦਾ ਚਲਾਨ ਕੱਟਿਆ ਗਿਆ।

ਮੋਟਰ ਵਹੀਕਲ ਐਕਟ ਦੇ ਮੁਤਾਬਕ ਜੇਕਰ ਕੋਈ ਨਾਬਾਲਗ ਵਿਅਕਤੀ ਸੜਕ ‘ਤੇ ਗੱਡੀ ਚਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਨੂੰ 3 ਸਾਲ ਤੱਕ ਦੀ ਕੈਦ ਅਤੇ 25,000 ਰੁਪਏ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਡਰਾਈਵਿੰਗ ਕਰਨ ਵਾਲਾ ਵਿਅਕਤੀ 25 ਸਾਲ ਦੀ ਉਮਰ ਤੱਕ ਆਪਣਾ ਡਰਾਈਵਿੰਗ ਲਾਇਸੈਂਸ ਨਹੀਂ ਲੈ ਸਕੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਿਹੰਗਾਂ ਵਿਚਾਲੇ ਹੋਈ ਜ਼ਬਰਦਸਤ ਝੜਪ, 4 ਗੰਭੀਰ ਜ਼ਖਮੀ, ਇਕ ਅੰਮ੍ਰਿਤਸਰ ਰੈਫਰ

ਫਰੀਦਕੋਟ ‘ਚ ਗੁਟਕਾ ਸਾਹਿਬ ਦੀ ਬੇਅਦਬੀ: ਪਾਵਨ ਅੰਗ ਪਾੜ ਕੇ ਗਲੀ ‘ਚ ਖਿਲਾਰੇ ਗਏ