Video ਵਾਲੇ ਹੰਗਾਮੇ ਰੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ 6 ਦਿਨਾਂ ਲਈ ਬੰਦ, ਵਿਦਿਆਰਥੀ ਘਰ ਗਏ

ਮੋਹਾਲੀ, 20 ਸਤੰਬਰ 2022 – ਘੜੂਆ (ਮੁਹਾਲੀ) ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਵਿੱਚ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ ਕਰਨ ਦੇ ਦੋਸ਼ ਵਿੱਚ ਐਲਸੀ ਹੋਸਟਲ ਦੇ ਦੋਵੇਂ ਵਾਰਡਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਡੀਐਸਡਬਲਯੂ (ਵਿਦਿਆਰਥੀ ਭਲਾਈ ਵਿਭਾਗ) ਵਿਭਾਗ ਵਿੱਚ ਤਾਇਨਾਤ ਗਰਲਜ਼ ਹੋਸਟਲ ਐਲਸੀ-3 ਦੀ ਵਾਰਡਨ ਸੁਨੀਤਾ ਅਤੇ ਜਸਵਿੰਦਰ ਕੌਰ ‘ਤੇ ਗਾਜ ਡਿੱਗੀ ਹੈ।

ਦੋਸ਼ ਹੈ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੋਸਟਲ ਦੀਆਂ ਵਿਦਿਆਰਥਣਾਂ ਨੇ ਸਭ ਤੋਂ ਪਹਿਲਾਂ ਸੁਨੀਤਾ ਨੂੰ ਸੂਚਿਤ ਕੀਤਾ ਅਤੇ ਜਾਂਚ ਦੀ ਮੰਗ ਕੀਤੀ। ਪਰ ਸੁਨੀਤਾ ਨੇ ਜਾਂਚ ਕਰਨ ਦੀ ਬਜਾਏ ਇਸ ਨੂੰ ਦਬਾਉਣ ਲਈ ਵਿਦਿਆਰਥਣਾਂ ‘ਤੇ ਦਬਾਅ ਪਾਇਆ। ਇਸ ਦੇ ਨਾਲ ਹੀ ਦੂਜੀ ਵਾਰਡਨ ਜਸਵਿੰਦਰ ਕੌਰ ਦਾ ਦੋਸ਼ ਹੈ ਕਿ ਉਨ੍ਹਾਂ ਨੇ ਮਾਮਲਾ ਧਿਆਨ ਵਿੱਚ ਆਉਣ ‘ਤੇ ਕਾਰਵਾਈ ਕਰਨ ਲਈ ਸਮਾਂ ਲਾਇਆ ਅਤੇ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਨਹੀਂ ਦਿੱਤੀ।

ਯੂਨੀਵਰਸਿਟੀ ਪ੍ਰਸ਼ਾਸਨ ਨੇ ਸੋਮਵਾਰ ਨੂੰ ਛੇ ਦਿਨਾਂ ਲਈ ਯੂਨੀਵਰਸਿਟੀ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੋ ਦਿਨਾਂ ਲਈ ਬੰਦ ਰਹੀ। ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਹੋਸਟਲ ਦੀ ਸੱਤਵੀਂ ਮੰਜ਼ਿਲ ‘ਤੇ ਇਕ ਵਿਦਿਆਰਥਣ ਬਾਥਰੂਮ ‘ਚ ਨਹਾਉਂਦੀਆਂ ਹੋਰ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਬਣਾਉਂਦੀ ਫੜੀ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ। ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਕਰਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇੰਨਾ ਹੀ ਨਹੀਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਸ ‘ਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਗਾਇਆ ਹੈ।

ਇਸ ਸ਼ਰਮਨਾਕ ਘਟਨਾ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਦੇ ਵਿਦਿਆਰਥੀਆਂ ਡਰ ਗਏ ਹਨ ਹੈ। ਉਹਨਾਂ ਦੇ ਪਰਿਵਾਰ ਵੀ ਚਿੰਤਤ ਹਨ। ਕੁੜੀਆਂ ਡਰ ਰਹੀਆਂ ਹਨ ਕਿ ਕਿਤੇ ਉਨ੍ਹਾਂ ਦੀ ਵੀਡੀਓ ਨਾ ਬਣੀ ਹੋਵੇ। ਚੰਡੀਗੜ੍ਹ ਯੂਨੀਵਰਸਿਟੀ ਦੇ ਵੀਹ ਹੋਸਟਲ ਹਨ। ਇਨ੍ਹਾਂ ਵਿੱਚ ਕਰੀਬ 12,000 ਲੜਕੇ-ਲੜਕੀਆਂ ਰਹਿ ਰਹੇ ਹਨ। ਸੋਮਵਾਰ ਨੂੰ ਲਗਭਗ ਸਾਰੇ ਹੋਸਟਲਾਂ ਦੇ ਵਿਦਿਆਰਥੀ ਆਪਣੇ ਘਰਾਂ ਨੂੰ ਪਰਤ ਗਏ। ਹੋਸਟਲਾਂ ਵਿੱਚ ਰਾਜਸਥਾਨ, ਜੰਮੂ-ਕਸ਼ਮੀਰ, ਮੁਕੇਰੀਆਂ, ਹੁਸ਼ਿਆਰਪੁਰ, ਪਠਾਨਕੋਟ, ਜਲੰਧਰ, ਅੰਮ੍ਰਿਤਸਰ, ਹੈਦਰਾਬਾਦ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਉੱਤਰਾਖੰਡ ਦੇ ਵਿਦਿਆਰਥੀ ਰਹਿੰਦੇ ਹਨ। ਉਨ੍ਹਾਂ ਨੂੰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੱਕ ਲਿਜਾਣ ਲਈ ਯੂਨੀਵਰਸਿਟੀ ਦੀਆਂ ਬੱਸਾਂ ਤਾਇਨਾਤ ਕੀਤੀਆਂ ਗਈਆਂ ਸਨ। ਕਈ ਵਿਦਿਆਰਥੀਆਂ ਨੂੰ ਲੈਣ ਲਈ ਉਨ੍ਹਾਂ ਦੇ ਮਾਪੇ ਵੀ ਪੁੱਜੇ ਹੋਏ ਸਨ।

ਇਸ ਸੰਵੇਦਨਸ਼ੀਲ ਮਾਮਲੇ ਨੂੰ ਲੈ ਕੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਆਲੇ-ਦੁਆਲੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਸਥਾਨਕ ਪੁਲਿਸ ਦੇ ਨਾਲ-ਨਾਲ ਕਮਾਂਡੋ, ਐਂਟੀ ਰਾਈਟ ਪੁਲਿਸ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਪੁਲਸ ਦਾ ਕਹਿਣਾ ਹੈ ਕਿ ਸੂਚਨਾ ਮਿਲੀ ਸੀ ਕਿ ਬਾਹਰੀ ਵਿਅਕਤੀ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰ ਸਕਦੇ ਹਨ, ਇਸ ਲਈ ਸੁਰੱਖਿਆ ਵਧਾ ਦਿੱਤੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਿਛਲੇ 32 ਸਾਲਾਂ ‘ਚ ਪੰਜਾਬ ਵਿਚ ਸਤੰਬਰ ਮਹੀਨੇ ਮਾਨਸੂਨ ਸਭ ਤੋਂ ਵੱਧ ਰਿਹਾ ਕਮਜ਼ੋਰ, ਸੀਜ਼ਨ ਵਿੱਚ ਮੀਂਹ 21 ਪ੍ਰਤੀਸ਼ਤ ਘੱਟ ਪਏ

ਘਰਦਿਆਂ ਨਾਲ ਰੁੱਸ ਕੇ ਕਾਲਜ ਗਈ ਨਾਬਾਲਗ ਨਹੀਂ ਪਰਤੀ ਘਰ, ਪੁਲਿਸ ਨੇ ਲੁਧਿਆਣਾ ਤੋਂ ਲੱਭ ਕੇ ਪਰਿਵਾਰ ਨੂੰ ਸੌਂਪਿਆ